ਹਲਕਾ ਸਨੌਰ ਦੇ ਦੇਵੀਗੜ੍ਹ ਵਿਖੇ ਭਗਵਾਨ ਸ਼੍ਰੀ ਹਨੁਮਾਨ ਜੀ ਦੀ ਮੂਰਤੀ ਸਥਾਪਨਾ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸਾਮਿਲ ਹੋਏ ਬਲਜਿੰਦਰ ਢਿੱਲੋਂ

ਪਟਿਆਲਾ ,(ਰਾਜਿੰਦਰ ਸਿੰਘ ਥਿੰਦ)) ਹਲਕਾ ਸਨੌਰ ਦੇ ਦੇਵੀਗੜ੍ਹ ਵਿਖੇ ਮੰਦਿਰ ਵਿੱਚ ਭਗਵਾਨ ਸ਼੍ਰੀ ਹਨੁਮਾਨ ਜੀ ਦੀ ਮੂਰਤੀ ਸਥਾਪਨ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਧਾਰਮਿਕ ਸਮਾਗਮ ਸੋਭਾ ਯਾਤਰਾ ਵਿੱਚ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਲੋਕ ਸਭਾ ਇੰਚਾਰਜ ਸ੍ਰੀ ਬਲਜਿੰਦਰ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਅਤੇ ਮੰਦਿਰ ਕਮੇਟੀ ਵੱਲੋ ਸਿਰੋਪਾਉ ਦੇ ਕੇ ਉਹਨਾ ਦਾ ਸਨਮਾਨ ਕੀਤਾ ਅਤੇ ਕਿਹਾ ਕਿ ਬਲਜਿੰਦਰ ਢਿੱਲੋਂ ਇਲਾਕੇ ਦੇ ਲੋਕਾਂ ਨਾਲ ਜਮੀਨੀ ਪਧਰ ਤੇ ਜੁੜੇ ਹੋਏ ਹਨ ਅਤੇ ਇਲਾਕੇ ਦੇ ਹੋਣ ਵਾਲੇ ਸਮਾਗਮਾ ਵਿੱਚ ਆਮ ਸਾਮਿਲ ਹੁੰਦੇ ਹਨ ਇਸ ਮੌਕੇ ਮੰਦਰ ਦੇ ਪੁਜਾਰੀ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਦੇਵੀਗੜ ਮੰਦਰ ਵਿਖੇ ਭਗਵਾਨ ਸ਼੍ਰੀ ਹਨੁਮਾਨ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ।
ਇਸ ਮੌਕੇ ਸ੍ਰੀ ਬਲਜਿੰਦਰ ਸਿੰਘ ਢਿੱਲੋਂ ਨੇ ਇਸ ਮੋਕੇ ਮੰਦਰ ਵਿੱਚ ਮੱਥਾ ਟੇਕ ਕੇ ਭਗਵਾਨ ਸ਼੍ਰੀ ਹਨੁਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਇਲਾਕੇ ਦੀ ਖੁਸ਼ਹਾਲੀ, ਸੁੱਖ-ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਏਕਤਾ, ਭਾਈਚਾਰੇ ਅਤੇ ਧਾਰਮਿਕ ਭਾਵਨਾਵਾਂ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਸਦਾ ਤੋਂ ਆਪਸੀ ਪਿਆਰ, ਸਾਂਝੀਵਾਲਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਆਈ ਹੈl ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਪਿੰਡ ਵਾਸੀਆਂ ਨੇ ਭਾਗ ਲਿਆ। ਪੂਰਾ ਮਾਹੌਲ ਭਗਤੀਮਈ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ ਅਤੇ ਹਰ ਪਾਸੇ ਧਾਰਮਿਕ ਜੈਕਾਰਿਆਂ ਨਾਲ ਇਲਾਕਾ ਗੂੰਜ ਉੱਠਿਆ ।
ਇਸ ਮੋਕੇ,ਗ਼ਜਨ ਸਿੰਘ ਜਿਲਾ ਮੀਡੀਆ ਸਕਤਰ,ਗੁਰਚਰਨ ਸਿੰਘ ਰੁਪਾਣਾ ਮਦਨ ਮੋਹਨ ਜੁਲਕਾਂ,ਰਜਿੰਦਰ ਸਿੰਘ ਗਿੱਲ,ਜਗਸੀਰ ਸਿੰਘ,ਬਲਦੇਵ ਸਿੰਘ ,ਹਰੀਸ਼ ਕੁਮਾਰ,ਦਲਜੀਤ ਸਿੰਘ,ਰੋਹਿਤ ਮਨਚੰਦਾ ਧਰਮਪਾਲ ਅਤੇ ਰਜਿੰਦਰ ਸਿੰਘ ਕੋਹਲੀ ਮੀਡੀਆ ਸਲਾਹਕਾਰ ਅਤੇ ਰਾਜ ਕੁਮਾਰ ਮਿਠਾਰੀਆ ਤੋਂ ਇਲਾਵਾਂ ਇਲਾਕਾਂ ਨਿਵਾਸੀ ਮੋਜੂਦ ਸਨ l
