ਸਮਾਜ ਸੇਵੀ ਦਰਸ਼ਨ ਸਿੰਘ ਮੱਟੂ ਦਾ ਗੜ੍ਹਸ਼ੰਕਰ ਵਿਖੇ ਕੀਤਾ ਗਿਆ ਵਿਸ਼ੇਸ਼ ਸਨਮਾਨ 

0

ਗੜ੍ਹਸ਼ੰਕਰ (ਰਾਕੇਸ਼ ਕੁਮਾਰ)- ਉੱਘੇ ਸਮਾਜ ਸੇਵੀ ਅਤੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਨੂੰ ਬੀਤੇ ਦਿਨੀਂ ਹੁਸ਼ਿਆਰਪੁਰ ਵਿਖੇ ਗੰਗਾ ਯਮੁਨੀ ਹਾਰਮੋਨੀਅਸ ਐਵਾਰਡ ਨਾਲ ਨਿਵਾਜਿਆ ਗਿਆ ਸੀ। ਜਿਸ ਦੇ ਮੱਦੇਨਜ਼ਰ ਅੱਜ ਸ਼ਹੀਦ ਭਗਤ ਸਿੰਘ ਸਮਾਰਕ ਗੜ੍ਹਸ਼ੰਕਰ ਵਿਖੇ ਰਾਜੂ ਵੈਲਫੇਅਰ ਸੁਸਾਇਟੀ ਅਤੇ ਜੀਵਨ ਜਾਗ੍ਰਿਤੀ ਮੰਚ ਗੜ੍ਹਸ਼ੰਕਰ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਡਾਕਟਰ ਲਖਵਿੰਦਰ ਕੁਮਾਰ, ਹੈਪੀ ਸਾਧੋਵਾਲ, ਰੌਕੀ ਮੋਇਲਾ ਅਤੇ ਪ੍ਰਿੰਸੀਪਲ ਬਿੱਕਰ ਸਿੰਘ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਫਕਰ ਵਾਲੀ ਗੱਲ ਹੈ ਕਿ ਲੋਕ ਭਲਾਈ ਦੇ ਕੰਮਾਂ ਨੂੰ ਅਪਣਾ ਸਾਰਾ ਜੀਵਨ ਸਮਰਪਿਤ ਕਰਨ ਵਾਲੇ ਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਸਭ ਤੋਂ ਪਹਿਲਾਂ ਖੜਨ ਵਾਲੇ ਸਮਾਜ ਸੇਵੀ ਦਰਸ਼ਨ ਸਿੰਘ ਮੱਟੂ ਨੂੰ ਗੰਗਾ ਯਮੁਨੀ ਹਾਰਮੋਨੀਅਸ ਐਵਾਰਡ ਨਾਲ ਨਿਵਾਜਿਆ ਗਿਆ ਹੈ। ਜਿਸ ਦੇ ਮੱਦੇਨਜ਼ਰ ਅੱਜ ਦਰਸ਼ਨ ਸਿੰਘ ਮੱਟੂ ਦਾ ਗੜ੍ਹਸ਼ੰਕਰ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਮੱਟੂ ਨੇ ਮੋਹਤਬਰ ਸਖਸ਼ੀਅਤਾਂ ਵਲੋਂ ਕੀਤੇ ਗਏ ਸਨਮਾਨ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਵੇਂ ਉਹ ਇਸ ਮਾਣ-ਸਨਮਾਨ ਦੇ ਕਾਬਲ ਨਹੀਂ ਸਨ। ਪਰ ਫਿਰ ਵੀ ਉਨ੍ਹਾਂ ਨੂੰ ਇਹ ਸਨਮਾਨ ਦੇਕੇ ਨਵਾਜਿਆ ਗਿਆ ਹੈ। ਜਿਸ ਲਈ ਉਹ ਸਾਰੀਆ ਮੋਹਤਬਰ ਸਖਸ਼ੀਅਤਾਂ ਦਾ ਧੰਨਵਾਦ ਕਰਦੇ ਹਨ। ਇਸ ਮੌਕੇ  ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ਼ ਮੱਟੂ, ਡਾਕਟਰ ਲਖਵਿੰਦਰ ਕੁਮਾਰ, ਹੈਪੀ ਸਾਧੋਵਾਲ, ਰੌਕੀ ਮੋਇਲਾ, ਸਾਬਕਾ ਕੌਂਸਲਰ ਕੁਲਵਿੰਦਰ ਸੰਘਾ, ਪ੍ਰਿੰਸੀਪਲ ਬਿੱਕਰ ਸਿੰਘ, ਹਰਦੇਵ ਰਾਏ, ਭੁਪਿੰਦਰ ਰਾਣਾ ਅਤੇ ਪ੍ਰੀਤ ਪਾਰੋਵਾਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *