ਜਥੇਦਾਰ ਦਾਦੂਵਾਲ ਨੇ ਅੱਜ ਪਿੰਡ ਦੇਸੂ ਮਲਕਾਣਾ ਵਿਖੇ ਵੱਖ-ਵੱਖ ਸ਼ਰਧਾਲੂ ਸਿੱਖ ਪਰਿਵਾਰਾਂ ਨਾਲ ਕੀਤਾ ਦੁੱਖ ਸੁੱਖ ਸਾਂਝਾ

ਤਲਵੰਡੀ ਸਾਬੋ, 07 ਮਈ (ਗੁਰਜੰਟ ਸਿੰਘ ਨਥੇਹਾ)- ਅੱਜ 7 ਮਈ 2026 ਨੂੰ ਧਰਮ ਪ੍ਰਚਾਰ ਦੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅੰਬੈਸਡਰ ਫਾਰ ਪੀਸ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਥੀਆਂ ਸਮੇਤ ਪਿੰਡ ਦੇਸੂ ਮਲਕਾਣਾ ਵਿਖੇ ਖੁਸ਼ੀ ਗਮੀ ਸਮੇਂ ਸ਼ਰਧਾਲੂ ਸਿੱਖਾਂ ਦੇ ਵੱਖ ਵੱਖ ਘਰਾਂ ਵਿੱਚ ਹਾਜ਼ਰੀ ਲਗਵਾਈ ਭਾਈ ਵਕੀਲਾ ਸਿੰਘ ਸ਼ੰਧਰ ਜਿਨਾਂ ਨੂੰ ਪਿਛਲੇ ਦਿਨੀਂ ਸੱਟਾਂ ਲੱਗ ਗਈਆਂ ਸੀ ਉਨਾਂ ਦਾ ਹਾਲ ਚਾਲ ਜਾਣਿਆ ਫਿਰ ਡਾਕਟਰ ਮੰਦਰ ਸਿੰਘ ਜੀ ਜਿਹੜੇ ਅਣਥੱਕ ਸੇਵਾਦਾਰ ਹਨ ਉਨਾਂ ਦੇ ਘਰੇ ਹਾਜ਼ਰੀ ਲਗਵਾਈ ਡਾਕਟਰ ਮੰਦਰ ਸਿੰਘ ਪ੍ਰੀਵਾਰ ਵਲੋਂ ਜਥੇਦਾਰ ਦਾਦੂਵਾਲ ਜੀ ਦਾ ਸਵਾਗਤ ਅਤੇ ਸਿਰਪਾਓ ਸਨਮਾਨ ਕੀਤਾ ਗਿਆ ਫਿਰ ਬਿੱਲੂ ਪ੍ਰਤਾਪ ਕੀ ਢਾਣੀ ਜਿੰਨਾਂ ਦਾ ਨੌਜਵਾਨ ਪੁੱਤ ਅਕਾਲ ਚਲਾਣਾ ਕਰ ਗਿਆ ਸੀ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ। ਫਿਰ ਜਸਪ੍ਰੀਤ ਸਿੰਘ ਸਰਾਂ ਪ੍ਰੀਵਾਰ ਦੇ ਮਾਤਾ ਜੀ ਅਕਾਲ ਚਲਾਣੇ ਕਰ ਗਏ ਸਨ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਸਮੇਂ ਦੇਸੂ ਮਲਕਾਣਾ ਪਿੰਡ ਦੇ ਮੋਹਤਬਰ ਸੱਜਣ ਗੁਰਸੇਵਕ ਸਿੰਘ ਭਾਊ, ਗੁਰਪ੍ਰੀਤ ਸਿੰਘ ਹੈਪਾ ਸੂਚ, ਕੌਰ ਸਿੰਘ ਸੰਧਰ, ਪਰਮਜੀਤ ਸਿੰਘ ਉਰਫ਼ ਪੰਮਾ, ਮਾਂਗਾ ਸਿੰਘ, ਬਲਕੌਰ ਸਿੰਘ ਸੰਧਰ, ਸਪਿੰਦਰ ਸਿੰਘ ਸੰਧਰ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਸੂਚ, ਬੱਗਾ ਸਿੰਘ ਖਾਲਸਾ, ਡਾਕਟਰ ਜੱਸੀ ਸਿੰਘ, ਪੱਪੀ ਸੇਠ, ਗੁਰਮੇਲ ਸਿੰਘ ਸੂਚ, ਰਾਜਾ ਸਿੰਘ, ਨਿੱਕਾ ਸਿੰਘ ਸੰਧਰ, ਸੀਰਾ ਸਿੰਘ ਗੋਦਾਰਾ, ਨਿੰਮਾ ਸਿੰਘ ਸੰਧਰ, ਕਾਲਾ ਸਿੰਘ ਸਰਪੰਚ, ਬੀਰਾ ਸਿੰਘ, ਸਵਰਨਾ ਸਿੰਘ, ਜਸਪ੍ਰੀਤ ਸਿੰਘ ਫ਼ੌਜੀ ਵੀ ਹਾਜ਼ਰ ਸਨ।
