ਸ਼੍ਰੋਮਣੀ ਅਕਾਲੀ ਦਲ ਦੀ 15 ਮਈ ਦੀ ਸੰਗਰੂਰ ਰੈਲੀ ਅਗਾਮੀ ਵਿਧਾਨ ਸਭਾ ਚੋਣਾਂ ਦਾ ਅਗ਼ਾਜ ਕਰੇਗੀ– ਰਾਮਪੁਰਾ, ਭਸੋੜ, ਕਾਲਾਬੂਲਾ, ਬਾਦਸ਼ਾਹਪੁਰ 

0

ਸ਼ੇਰਪੁਰ 7 ਮਈ ( ਨਰੇਸ਼ ਅਤਰੀ ) ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 15 ਮਈ ਨੂੰ ਗੁਰਦੁਆਰਾ ਨਾਨਕੀਆਣਾ ਸਾਹਿਬ, ਸੰਗਰੂਰ ਵਿਖੇ ਕੀਤੀ ਜਾ ਰਹੀ ਲੋਕ ਸਭਾ ਹਲਕਾ ਪੱਧਰੀ ਮਹਾਂ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਗੁਰਦੁਆਰਾ ਨਾਨਕਸਰ ਸਾਹਿਬ ਧੂਰੀ ਵਿਖੇ ਹਲਕਾ ਧੂਰੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਰੈਲੀ ਦੀ ਸਫਲਤਾ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿੰਘ ਰਾਮਪੁਰਾ, ਜੱਥੇਦਾਰ ਬਹਾਦਰ ਸਿੰਘ ਭਸੌੜ ਮੈਂਬਰ ਵਰਕਿੰਗ ਕਮੇਟੀ, ਨਰਿੰਦਰ ਸਿੰਘ ਕਾਲਾਬੂਲਾ ਅਤੇ ਅਮਰਜੀਤ ਸਿੰਘ ਬਾਦਸ਼ਾਹਪੁਰ ਨੇ ਸਾਂਝੇ ਤੌਰ ‘ਤੇ ਕਿਹਾ ਕਿ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹਮੇਸ਼ਾ ਹੀ ਪੰਥ, ਪੰਜਾਬ, ਪੰਜਾਬੀਅਤ ਅਤੇ ਕਿਸਾਨੀ ਦੀ ਹੋਂਦ ਨੂੰ ਬਚਾਉਣ ਲਈ ਮੈਦਾਨ ਵਿੱਚ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ 15 ਮਈ ਦੀ ਇਹ ਰੈਲੀ ਸਿਰਫ਼ ਇੱਕ ਇਕੱਠ ਨਹੀਂ ਹੋਵੇਗੀ, ਸਗੋਂ ਇਹ ਅਗਾਮੀ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜਾਏਗੀ ਅਤੇ ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ਲਿਆਵੇਗੀ। ਆਗੂਆਂ ਨੇ ਮੌਜੂਦਾ ਅਤੇ ਪਿਛਲੀਆਂ ਸਰਕਾਰਾਂ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਅੱਜ ਤੱਕ ਦੀਆਂ ਸਰਕਾਰਾਂ ਨੇ ਲੋਕਾਂ ਨਾਲ ਸਿਰਫ਼ ਚੋਣਾਂ ਵੇਲੇ ਸਬਜ਼ਬਾਗ ਦਿਖਾ ਕੇ ਵਾਅਦੇ ਕੀਤੇ ਹਨ, ਪਰ ਸੱਤਾ ਮਿਲਣ ਤੋਂ ਬਾਅਦ ਕੋਈ ਵੀ ਵਾਅਦਾ ਵਫ਼ਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਨੂੰ ਇਮਾਨਦਾਰੀ ਨਾਲ ਲਾਗੂ ਨਹੀਂ ਕੀਤਾ। ਇਸ ਦੇ ਉਲਟ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀ ਕਹਿਣੀ ਅਤੇ ਕਰਨੀ ਦਾ ਪੱਕਾ ਹੈ ਅਤੇ ਹਮੇਸ਼ਾ ਲੋਕਾਂ ਦੇ ਮਸਲਿਆਂ ਲਈ ਵਚਨਬੱਧ ਰਿਹਾ ਹੈ। ਮੀਟਿੰਗ ਦੌਰਾਨ ਪੰਜਾਬ ਦੀ ਆਰਥਿਕਤਾ ਤੇ ਚਰਚਾ ਕਰਦਿਆਂ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਦਾ ਕਿਸਾਨ, ਮਜ਼ਦੂਰ ਅਤੇ ਛੋਟਾ ਵਪਾਰੀ ਆਰਥਿਕ ਤੌਰ ਤੇ ਕਾਮਯਾਬ ਨਹੀਂ ਹੁੰਦਾ, ਉਦੋਂ ਤੱਕ ਸੂਬਾ ਖੁਸ਼ਹਾਲ ਨਹੀਂ ਹੋ ਸਕਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਕਿਸਾਨੀ ਹੈ ਜੇਕਰ ਕਿਸਾਨ ਦੀ ਜੇਬ ਵਿੱਚ ਪੈਸਾ ਹੋਵੇਗਾ, ਤਾਂ ਹੀ ਬਾਜ਼ਾਰਾਂ ਵਿੱਚ ਰੌਣਕ ਆਵੇਗੀ ਅਤੇ ਸੂਬਾ ਮਜ਼ਬੂਤ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿੰਘ ਰਾਮਪੁਰਾ, ਜੱਥੇਦਾਰ ਬਹਾਦਰ ਸਿੰਘ ਭਸੌੜ ਮੈਂਬਰ ਵਰਕਿੰਗ ਕਮੇਟੀ, ਨਰਿੰਦਰ ਸਿੰਘ ਕਾਲਾਬੂਲਾ ਅਤੇ ਅਮਰਜੀਤ ਸਿੰਘ ਬਾਦਸ਼ਾਹਪੁਰ, ਬਾਬਾ ਹਰਬੰਸ ਸਿੰਘ ਜੈਨਪੁਰ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਰੱਤੋਕੇ, ਅਮਰੀਕ ਸਿੰਘ ਕਾਤਰੋਂ, ਹਰਮਿੰਦਰ ਸਿੰਘ ਲਾਲੀ ਧੂਰੀ, ਬਲਜਿੰਦਰ ਸਿੰਘ ਧੰਦੀਵਾਲ , ਸਿਮਰਨ ਸਿੰਘ ਕਾਂਝਲਾ, ਅੰਗਰੇਜ਼ ਸਿੰਘ ਮੀਮਸਾ, ਦਿਦਾਰ ਸਿੰਘ ਕਾਂਝਲਾ, ਸਰਬਜੀਤ ਸਿੰਘ ਕੱਕੜਵਾਲ , ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਭਸੌੜ, ਸਾਧੂ ਸਿੰਘ ਪੇਧਨੀ, ਗੁਲਾਬ ਸਿੰਘ ਜੱਖਲਾਂ, ਜਸਪਾਲ ਸਿੰਘ ਬਮਾਲ, ਸੁਖਵਿੰਦਰ ਸਿੰਘ ਬੱਲਮਗੜ੍ਹ, ਹਰਬੰਸ ਸਿੰਘ ਬਾਦਸ਼ਾਹਪੁਰ, ਬਿੱਕਰ ਸਿੰਘ ਦੋਹਲਾ, ਪ੍ਰਿਤਪਾਲ ਸਿੰਘ ਘਨੋਰ , ਕੁਲਦੀਪ ਸਿੰਘ ਸੁਲਤਾਨਪੁਰ, ਦਰਸ਼ਨ ਸਿੰਘ ਧੂਰੀ , ਗੁਰਜਿੰਦਰ ਸਿੰਘ ਘਨੌਰੀ ਅਤੇ ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ਅੰਤ ਵਿੱਚ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 15 ਮਈ ਦੀ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ।



Leave a Reply

Your email address will not be published. Required fields are marked *