ਪੰਜਾਬ ਵਿੱਚ ਜਲਦੀ ਬਣੇਗੀ ਭਾਜਪਾ ਦੀ ਸਰਕਾਰ- ਜੈ ਇੰਦਰ ਕੌਰ

0

ਭਾਜਪਾ ਪੰਜਾਬ ਲੋਕਲ ਬਾਡੀ ਸੈੱਲ ਨੇ ਤਿੰਨ ਰਾਜਾਂ ਵਿੱਚ ਬੀਜੇਪੀ ਦੀ ਜਿੱਤ ਦਾ ਮਨਾਇਆ ਜਸ਼ਨ ਅਤੇ ਵੰਡੇ ਲੱਡੂ

ਪਟਿਆਲਾ – ਗੁਰਪ੍ਰਤਾਪ ਸਿੰਘ ਸ਼ਾਹੀ) ਪੰਜਾਬ ਭਾਜਪਾ ਲੋਕਲ ਬਾਡੀ ਸੈੱਲ ਦੇ ਪ੍ਰਧਾਨ ਕੇ.ਕੇ. ਮਲਹੋਤਰਾ ਦੀ ਰਹਿਨੁਮਾਈ ਅਤੇ ਇੰਦਰਾਣੀ ਸ਼ੁਕਲਾ ਦੀ ਪ੍ਰਧਾਨਗੀ ਹੇਠ ਪ੍ਰਤਾਪ ਨਗਰ ਵਿੱਚ ਜ਼ਿਲ੍ਹਾ ਸੈੱਲ ਦੇ ਸਾਰੇ ਹੀ ਮੈਂਬਰ ਵੱਲੋਂ ਭਾਜਪਾ ਨੂੰ ਬੰਗਾਲ, ਪੋਂਡੀਚੇਰੀ ਅਤੇ ਅਸਾਮ ਵਿੱਚ ਮਿਲੀ ਜਿੱਤ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ‘ਤੇ ਮੈਂਬਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।

ਇਸ ਮੌਕੇ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਨੇ ਮੌਕੇ ਤੇ ਹਾਜ਼ਰ ਸਾਰੇ ਹੀ ਮੈਂਬਰਾਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਤੇ ਇਹ ਇਤਿਹਾਸਿਕ ਜਿੱਤ ਇਸ ਗੱਲ ਦਾ ਪ੍ਰਤੀਕ ਹੈ, ਕਿ ਜਲਦ ਹੀ ਪੰਜਾਬ ਵਿੱਚ ਵੀ ਭਾਜਪਾ ਦੀ ਸਥਾਈ ਸਰਕਾਰ ਬਣੇਗੀ। ਇਸ ਮੌਕੇ ‘ਤੇ ਵਿਜੈ ਕੁਮਾਰ ਕੁਕਾ ਜਿਲ੍ਹਾ ਪ੍ਰਧਾਨ, ਸੰਜੀਵ ਸ਼ਰਮਾ ਮਹਾਂਮੰਤਰੀ , ਨਿਖਿਲ ਬਾਤਿਸ਼, ਸੰਦੀਪ ਯਾਦਵ, ਰਜਨੀ ਸ਼ਰਮਾ (ਤਿੰਨੇ ਮੰਡਲ ਪ੍ਰਧਾਨ), ਵਰਿੰਦਰ ਬੱਤਰਾ, ਪ੍ਰੇਮ ਸ਼ਰਮਾ (ਜ਼ਿਲ੍ਹਾ ਉਪ-ਪ੍ਰਧਾਨ, ਕਮਲੇਸ਼ ਮਲਹੋਤਰਾ, ਪੁਸ਼ਪੇਂਦਰ ਸੇਠ, ਸ਼ੰਭੂ ਮੰਡਲ, ਇੰਦੂ ਰਾਣਾ, ਰਮਨ ਸ਼ਰਮਾ, ਰਾਮਕਿਸ਼ਨ, ਗਾਇਤਰੀ ਮੰਡਲ, ਅਰਚਨਾ, ਪੂਜਾ, ਪਿੰਕੀ ਯਾਦਵ, ਨੇਹਾ, ਮਾਲਤੀ, ਅਨੀਤਾ, ਮਨਜੀਤ, ਵਿਜੈਲਕਸ਼ਮੀ, ਨਿਰਮਲਾ ਭਾਰਦਵਾਜ, ਉਸ਼ਾ ਸਿੰਘ, ਸੀਮਾ, ਪੂਨਮ ਦੁਬੇ, ਪ੍ਰੇਮਲਤਾ, ਕੋਮਲ, ਬਿਮਲਾ, ਮੋਨਿਕਾ ਰਾਣੀ, ਰੇਨੂ, ਹਰਿਸ਼ ਕੁਮਾਰ, ਰੇਚਲ, ਸੁਖਵਿੰਦਰ ਕੌਰ, ਵਿਨੀਤਾ, ਸਰੋਜ, ਅਵਤਾਰ ਕੌਰ, ਸਤਨਾਮ ਕੌਰ, ਪਰਮਜੀਤ ਕੌਰ, ਮਦਨ ਲਾਲ, ਹਰਿਸ਼ ਕੁਮਾਰ ਅਤੇ ਰਵਿਕਾਂਤ ਸ਼ਰਮਾ ਮੌਜੂਦ ਰਹੇ।

Leave a Reply

Your email address will not be published. Required fields are marked *