ਭਾਜਪਾ ਦੀ ਭਾਰੀ ਜਿੱਤ ਤੇ ਪਾਰਟੀ ਵਰਕਰਾਂ ਚ ਖੁਸ਼ੀ ਦੀ ਲਹਿਰ 

0
Oplus_16908288

ਧੂਰੀ, ( ਤਰਸੇਮ ਵਰਮਾ ): ਭਾਰਤੀ ਜਨਤਾ ਪਾਰਟੀ ਦੀ ਵੱਖ-ਵੱਖ ਜਗਹਾ ਤੇ ਜਿੱਤ ਦਾ ਪੰਜਾਬ ਚ ਜਸ਼ਨ, ਸੂਬਿਆਂ ਵਿੱਚ ਹੋਈ ਭਾਰੀ ਜਿੱਤ ਦੇ ਮੌਕੇ ਤੇ ਪਾਰਟੀ ਦੇ ਕਾਰੇ ਕਰਤਿਆਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਇਸ ਮੌਕੇ ਪਾਰਟੀ ਵਰਕਰਾਂ ਵੱਲੋਂ ਢੋਲ-ਨਗਾਰੇ ਵਜਾ ਕੇ ਜਸ਼ਨ ਮਨਾਇਆ ਗਿਆ ਅਤੇ ਲੱਡੂ ਤੇ ਜਲੇਬੀਆਂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਪਾਰਟੀ ਆਗੂਆਂ ਨੇ ਕਿਹਾ ਕਿ ਭਾਜਪਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਲਗਾਤਾਰ ਅੱਗੇ ਵੱਧ ਰਹੀ ਹੈ ਅਤੇ ਦੇਸ਼ ਵਾਸੀਆਂ ਵੱਲੋਂ ਮਿਲ ਰਹੇ ਭਰੋਸੇ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਆਰਟੀ ਵਰਕਰਾਂ ਦੇ ਮਨੋਬਲ ਵਿੱਚ ਵਾਧਾ ਹੋਇਆ ਹੈ ਅਤੇ ਹਰ ਪਾਸੇ ਨਰਿੰਦਰ ਮੋਦੀ ਅਤੇ ਭਾਜਪਾ ਦੇ ਜੈਕਾਰੇ ਗੂੰਜ ਰਹੇ ਹਨ। ਇਸ ਮੌਕੇ ਓਮਕਾਰ ਸਿੰਘ ਭਾਜਪਾ ਆਗੂ, ਬਰਜੇਸ਼ਵਰ ਗੋਇਲ ਸੀਨੀਅਰ ਭਾਜਪਾ ਆਗੂ, ਐਡਵੋਕੇਟ ਅੰਕੁਰ ਜਿੰਦਲ ਸਟੇਟ ਐਗਜੈਕਟਿਵ ਮੈਂਬਰ, ਭੁਪੇਸ਼ ਜੈਨ ਜਿਲਾ ਵਾਈਸ ਪ੍ਰਧਾਨ, ਆਸ਼ੀਸ਼ ਗਰਗ ਸ਼ਹਿਰੀ ਪ੍ਰਧਾਨ, ਨਵਦੀਪ ਗੋਇਲ ਜਨਰਲ ਸੈਕਟਰੀ ਅਤੇ ਨੀਲੂ ਮਿੱਤਲ ਵਾਈਸ ਪ੍ਰੈਜ਼ੀਡੈਂਟ ਸੰਗਰੂਰ ਤੋਂ ਇਲਾਵਾ ਹਰ ਪਾਸੇ ਖੁਸ਼ੀ ਦੇਖਣ ਨੂੰ ਮਿਲੀ।

Leave a Reply

Your email address will not be published. Required fields are marked *