ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਡਿਜਿਟਲ ਫਾਸਟਿੰਗ
ਮਜ਼ਬੂਤ ਪਰਿਵਾਰ ਵੱਲ ਇਕ ਕਦਮ” ਵਿਸ਼ੇ ‘ਤੇ ਸੈਮੀਨਾਰ ਦਾ ਸਫਲ ਆਯੋਜਨ

ਅੰਮ੍ਰਿਤਸਰ (ਮਨਜੀਤ ਸਿੰਘ ਸ਼ੇਰਗਿੱਲ )ਮੋਬਾਈਲ ਫੋਨਾਂ ਦੇ ਵੱਧਦੇ ਇਸਤੇਮਾਲ ਕਾਰਨ ਪਰਿਵਾਰਿਕ ਟੁੱਟਫੁੱਟ ਵਿੱਚ ਹੋ ਰਹੀ ਲਗਾਤਾਰ ਵਾਧੇ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸਦਾ ਪ੍ਰਭਾਵਸ਼ਾਲੀ ਹੱਲ ਪੇਸ਼ ਕਰਨ ਲਈ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਸਥਾ ਵੱਲੋਂ “ਡਿਜਿਟਲ ਫਾਸਟਿੰਗ – ਮਜ਼ਬੂਤ ਪਰਿਵਾਰ ਵੱਲ ਇਕ ਕਦਮ” ਵਿਸ਼ੇ ‘ਤੇ ਇੱਕ ਸਫਲ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਹ ਪ੍ਰੋਗਰਾਮ ਕਈ ਸਮਾਜਿਕ ਸੰਸਥਾਵਾਂ ਦੀ ਡਾਇਰੈਕਟਰ ਅਤੇ ਪ੍ਰਸਿੱਧ ਸਮਾਜਸੇਵੀ ਸ੍ਰੀਮਤੀ ਰਾਧਿਕਾ ਚੁੱਗ ਜੀ ਦੇ ਮੁੱਖ ਅਤਿਥੀ ਵਜੋਂ ਹਾਜ਼ਰੀ ਵਿੱਚ ਸੰਪੰਨ ਹੋਇਆ। ਪ੍ਰੋਗਰਾਮ ਦੀ ਅਗਵਾਈ ਦੋਵਾਂ ਸੰਸਥਾਵਾਂ ਦੀ ਸੰਸਥਾਪਕ ਡਾ. ਸਵਰਾਜ ਗਰੋਵਰ ਜੀ ਨੇ ਕੀਤੀ ਅਤੇ ਸੁਚਾਰੂ ਸੰਚਾਲਨ ਡੀ.ਏ. ਕਾਲਜ ਦੀ ਪ੍ਰੋ. ਡਾ. ਸ਼ੈਲੀ ਜੱਗੀ ਜੀ ਵੱਲੋਂ ਕੀਤਾ ਗਿਆ।
ਪ੍ਰੋਗਰਾਮ ਵਿੱਚ ਗੁਰੂ ਰਾਮਦਾਸ ਹਸਪਤਾਲ ਦੀ ਡਾਇਰੈਕਟਰ ਡਾ. ਰਿਪਿਨ ਚੰਨਾ, ਡੀ.ਏ. ਕਾਲਜ ਦੀ ਪ੍ਰੋ. ਡਾ. ਕਿਰਣ ਖੰਨਾ ਅਤੇ ਪ੍ਰਿੰਸੀਪਲ ਡਾ. ਰਜਨੀ ਡੋਗਰਾ ਨੇ ਵਿਸ਼ੇਸ਼ ਅਤਿਥੀ ਵਜੋਂ ਸ਼ਿਰਕਤ ਕੀਤੀ।
ਮੁੱਖ ਅਤਿਥੀ ਸ੍ਰੀਮਤੀ ਰਾਧਿਕਾ ਚੁੱਗ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਿਜਿਟਲ ਫਾਸਟਿੰਗ ਖੁਸ਼ਹਾਲ ਅਤੇ ਮਜ਼ਬੂਤ ਪਰਿਵਾਰ ਦੀ ਪਹਿਚਾਣ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਾਡਾ ਮੁੱਖ ਉਦੇਸ਼ ਹੈ—
“ਮੋਬਾਈਲ ਛੱਡੋ – ਰਿਸ਼ਤੇ ਜੋੜੋ”
ਅਤੇ “ਸਕ੍ਰੀਨ ਤੋਂ ਦੂਰੀ ਹੀ ਰਿਸ਼ਤਿਆਂ ਦੀ ਮਜ਼ਬੂਤ ਡੋਰੀ ਹੈ।” ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਪੀੜ੍ਹੀਆਂ ਵਿੱਚ ਸਾਂਝ ਅਤੇ ਸਮਝ ਡਿਜਿਟਲ ਫਾਸਟਿੰਗ ਨਾਲ ਹੀ ਸੰਭਵ ਹੈ ਅਤੇ ਮਨੁੱਖੀ, ਨੈਤਿਕ ਅਤੇ ਸੰਸਕਾਰਕ ਮੁੱਲਾਂ ਦੀ ਨੀਂਹ ਵੀ ਇਸ ਨਾਲ ਮਜ਼ਬੂਤ ਹੁੰਦੀ ਹੈ।
ਡਾ. ਸਵਰਾਜ ਗਰੋਵਰ ਜੀ ਨੇ ਕਿਹਾ ਕਿ ਮੋਬਾਈਲ ਫੋਨ ਪਰਿਵਾਰਿਕ ਵਿਘਟਨ ਦਾ ਇੱਕ ਮੁੱਖ ਕਾਰਨ ਬਣ ਚੁੱਕਾ ਹੈ ਅਤੇ ਜੇ ਮਾਤਾ-ਪਿਤਾ ਡਿਜਿਟਲ ਫਾਸਟਿੰਗ ਅਪਣਾਉਣਗੇ ਤਾਂ ਬੱਚੇ ਵੀ ਉਸਦਾ ਅਨੁਕਰਣ ਕਰਨਗੇ।
ਡਾ. ਸ਼ੈਲੀ ਜੱਗੀ ਜੀ ਨੇ ਡਿਜਿਟਲ ਫਾਸਟਿੰਗ ਅਤੇ ਪਰਿਵਾਰ ‘ਤੇ ਇੱਕ ਪ੍ਰਭਾਵਸ਼ਾਲੀ ਕਵਿਤਾ ਵੀ ਪੇਸ਼ ਕੀਤੀ।
ਇਸ ਮੌਕੇ ਸੰਸਥਾ ਦੀ ਮਹਾਂਸਚਿਵ ਸ੍ਰੀਮਤੀ ਡੌਲੀ ਭਾਟੀਆ, ਉਪ ਪ੍ਰਧਾਨ ਇੰਦਿਰਾ ਧਵਨ, ਕੋਸ਼ਾਧਿਕਾਰੀ ਬੈਂਕ ਅਧਿਕਾਰੀ ਸਰੋਜ ਚਾਵਲਾ, ਸਹਿ ਕੋਸ਼ਾਧਿਕਾਰੀ ਵੀਣਾ ਮਹਾਜਨ, ਸਨੇਹ ਅਰੋੜਾ, ਮਨਜੀਤ ਠਿੱਡ, ਸੁਸ਼ਮਾ ਗਰੋਵਰ, ਡਾ. ਇੰਦੂ ਵਰਮਾ, ਪ੍ਰਿੰ. ਮੋਨਿਕਾ ਸ੍ਰੀਧਰ, ਸੋਨੀਆ ਮਲਹੀ, ਪ੍ਰਵੀਨ ਕੌਰ, ਅਲਕਾ ਸ਼ਰਮਾ, ਤਰਸੇਮ ਕੁਮਾਰੀ, ਮਨਸਾ ਤਿਵਾਰੀ, ਨੀਤੂ ਅਰੋੜਾ, ਵੀਨਾ ਕਪੂਰ, ਦਲਜੀਤ ਕੌਰ, ਸ਼ਸ਼ੀ ਬਜਾਜ, ਮਮਤਾ ਕਪੂਰ ਅਤੇ ਨੀਰੂ ਖੰਨਾ ਸਮੇਤ ਕਈ ਸਦੱਸਾਂ ਨੇ ਇਹ ਸੰਕਲਪ ਲਿਆ ਕਿ ਉਹ ਆਪਣੇ ਪਰਿਵਾਰ, ਪੜੋਸ ਅਤੇ ਰਿਸ਼ਤੇਦਾਰਾਂ ਵਿੱਚ ਡਿਜਿਟਲ ਫਾਸਟਿੰਗ ਬਾਰੇ ਜਾਗਰੂਕਤਾ ਫੈਲਾਉਣਗੇ।
ਅੰਤ ਵਿੱਚ ਮਹਾਂਸਚਿਵ ਡੌਲੀ ਭਾਟੀਆ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ
ਰਾਸ਼ਟਰੀ ਗਾਨ ਨਾਲ ਪ੍ਰੋਗਰਾਮ ਦਾ ਸਮਾਪਨ ਹੋਇਆ।
