ਭਾਜਪਾ ਦੀ ਜਿੱਤ ‘ਤੇ ਮੇਜਰ ਅੰਜੂ ਬਾਲਾ ਸਿੰਘ ਦਾ ਵੱਡਾ ਬਿਆਨ -2027 ਤੋਂ ਬਾਅਦ ਹਲਕੇ ‘ਚ ਵਿਕਾਸ ਦੀ ਹਨੇਰੀ ਲਿਆਵਾਂਗੀ

0

ਮੋਰਿੰਡਾ, (ਮਜ਼ੀਦ ਖਾਨ)-ਭਾਜਪਾ ਦੀ ਸੀਨੀਅਰ ਆਗੂ ਤੇ ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਪ੍ਰਮੁੱਖ ਚਿਹਰਾ ਮੇਜਰ ਅੰਜੂ ਬਾਲਾ ਸਿੰਘ ਨੇ ਪੱਛਮੀ ਬੰਗਾਲ, ਅਸਾਮ ਅਤੇ ਪੁਡੁਚੇਰੀ ਦੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਇਤਿਹਾਸਕ ਜਿੱਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਸ ਜਿੱਤ ਨੂੰ ਦੇਸ਼ ਦੀ ਜਨਤਾ ਦੇ ਭਾਜਪਾ ‘ਤੇ ਵਧਦੇ ਭਰੋਸੇ ਅਤੇ ਵਿਕਾਸ-ਕੇਂਦ੍ਰਿਤ ਰਾਜਨੀਤੀ ਦੀ ਜਿੱਤ ਕਰਾਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੇਜਰ ਅੰਜੂ ਬਾਲਾ ਸਿੰਘ ਨੇ ਕਿਹਾ, “ਇਹ ਸ਼ਾਨਦਾਰ ਨਤੀਜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਦੀ ਦੂਰਅੰਦੇਸ਼ੀ ਅਗਵਾਈ ਅਤੇ ਮਜ਼ਬੂਤ ਨੀਤੀਆਂ ਦਾ ਸਿੱਟਾ ਹਨ।” ਪੱਛਮੀ ਬੰਗਾਲ ਦੇ ਨਤੀਜਿਆਂ ‘ਤੇ ਵਿਸ਼ੇਸ਼ ਤੌਰ ‘ਤੇ ਬੋਲਦਿਆਂ ਉਨ੍ਹਾਂ ਕਿਹਾ, “ਬੰਗਾਲ ‘ਚ ਭਾਜਪਾ ਨੇ ਉਹ ਇਤਿਹਾਸ ਰਚਿਆ ਹੈ ਜਿਸ ਦੀ ਲੋਕ ਸਾਲਾਂ ਤੋਂ ਉਡੀਕ ਕਰ ਰਹੇ ਸਨ। ਉੱਥੋਂ ਦੀ ਜਨਤਾ ਨੇ ਭ੍ਰਿਸ਼ਟਾਚਾਰ, ਤਾਨਾਸ਼ਾਹੀ ਅਤੇ ਵਿਕਾਸ ਦੀ ਖੜੋਤ ਨੂੰ ਨਕਾਰ ਕੇ ਭਾਜਪਾ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ।”

ਮੇਜਰ ਅੰਜੂ ਬਾਲਾ ਨੇ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਲੋਕਾਂ ਨੂੰ ਵੱਡਾ ਭਰੋਸਾ ਦਿੰਦਿਆਂ ਕਿਹਾ, “ਪੰਜਾਬ ‘ਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਸ੍ਰੀ ਚਮਕੌਰ ਸਾਹਿਬ ਹਲਕੇ ‘ਚ ਵਿਕਾਸ ਦੀ ਹਨੇਰੀ ਲਿਆਉਣਾ ਮੇਰੀ ਨਿੱਜੀ ਜ਼ਿੰਮੇਵਾਰੀ ਹੋਵੇਗੀ। ਮੈਂ ਹਲਕੇ ਦੇ ਲੋਕਾਂ ਨੂੰ ਵਚਨ ਦਿੰਦੀ ਹਾਂ ਕਿ 2027 ਤੋਂ ਬਾਅਦ ਇਹ ਇਲਾਕਾ ਪੱਛੜਿਆ ਨਹੀਂ ਰਹੇਗਾ, ਸਗੋਂ ਸੂਬੇ ਲਈ ਮਿਸਾਲ ਬਣੇਗਾ।” ਇਸ ਮੌਕੇ ਹਰਨੇਕ ਸਿੰਘ, ਪਵਿੱਤਰ ਸਿੰਘ, ਹਰਜੀਤ ਸਿੰਘ, ਰਮਨ ਮੱਟੂ, ਜਸਮੇਰ ਰਾਣਾ, ਵਿਨੋਦ ਰਾਣਾ, ਮਲਿਕਾ, ਕੰਵਲਜੀਤ ਭੰਗੂ, ਜਗਦੀਪ ਸਿੰਘ, ਸੁਰਜੀਤ ਰੰਗੀਆਂ ਤੇ ਪ੍ਰਵੇਸ਼ ਗੋਇਲ ਸਮੇਤ ਕਈ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *