ਅਰਸ਼ਦੀਪ ਸਿੱਧੂ ਸੋਸ਼ਲ ਵੈਲਫ਼ੇਅਰ ਆਰਗੇਨਾਈਜੇਸ਼ਨ ਦੇ ਬਲਾਕ ਪ੍ਰਧਾਨ ਬਣੇ

0

ਮੋਰਿੰਡਾ, 5 ਮਈ (ਮਜ਼ੀਦ ਖਾਨ)-ਸਮਾਜ ਸੇਵੀ ਸੰਸਥਾ ਸੰਸਥਾ ,ਯੂਥ ਵੈਲਫੇਅਰ ਸੋਸ਼ਲ ਔਰਗਨਾਈਜੇਸ਼ਨ ਪੰਜਾਬ ਦੇ ਚੇਅਰਮੈਨ ਕਮਲਜੀਤ ਸਿੰਘ ਅਰਨੌਲੀ, ਪ੍ਰਧਾਨ ਡਾਕਟਰ ਤੇਜਿੰਦਰ ਸਿੰਘ ਬੋਬੀ ਅਤੇ ਜਰਨਲ ਸਕੱਤਰ ਮਾਸਟਰ ਗੁਰਪ੍ਰੀਤ ਸਿੰਘ ਵੱਲੋਂ ਸਮਾਜ ਸੇਵੀ ਨੌਜਵਾਨ ਆਗੂ ਅਰਸ਼ਦੀਪ ਸਿੰਘ ਸਿੱਧੂ ਨੂੰ ਜਥੇਬੰਦੀ ਦਾ ਮੋਰਿੰਡਾ ਬਲਾਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਇਸ ਮੌਕੇ ਨਵ ਨਿਯੁਕਤ ਪ੍ਰਧਾਨ ਅਰਸ਼ਦੀਪ ਸਿੰਘ ਸਿੱਧੂ ਨੇ ਕਿਹਾ ਕਿ ਔਰਗਨਾਈਜੇਸਨ ਵੱਲੋਂ ਜਿਵੇਂ ਪਹਿਲਾਂ ਤੋਂ ਖੂਨਦਾਨ ਕੈਂਪ ,ਮੈਡੀਕਲ ਕੈਂਪ ਅਤੇ ਹੋਰ ਸਮਾਜ ਸੇਵੀ ਕਾਰਜ ਕੀਤੇ ਜਾ ਰਹੇ ਹਨ ਉੱਥੇ ਹੀ ਹੁਣ ਗਰਮੀ ਦੇ ਚੱਲਦਿਆ ਪੰਛੀਆਂ ਲਈ ਵੱਖ ਵੱਖ ਥਾਵਾਂ ਤੇ ਆਲਣੇ ਅਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਕਿਉਂਕਿ ਅਸੀਂ ਗਰਮੀ ਤੋਂ ਬਚਣ ਲਈ ਏ ਸੀ ਅਤੇ ਹੋਰ ਅਨੇਕਾਂ ਸਾਧਨ ਵਰਤੋ ਕਰ ਲੈਂਦੇ ਹਾਂ ਪਰੰਤ ਪੰਛੀਆਂ ਲਈ ਇਹ ਸਭ ਕੁਝ ਅਸੰਭਵ ਹੈ ਇਸ ਲਈ ਮੋਰਿੰਡਾ ਬਲਾਕ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਵਿੱਚ ਪੰਛੀਆਂ ਲਈ ਆਲਣੇ ਅਤੇ ਪਾਣੀ ਲਈ ਬਰਤਨ ਲਗਾਏ ਜਾਣਗੇ। ਉਹਨਾਂ ਇਸ ਨਿਯੁਕਤੀ ਲਈ ਆਰਗਨਾਈਜੇਸ਼ਨ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *