ਖੰਡਾ ਚੋਂਕ ਵਿਖੇ “ਆਪ” ਦੇ ਅਹੁਦੇਦਾਰ ਅਤੇ ਵਾਲੰਟੀਅਰਜ ਨੇ ਗਦਾਰ ਛੇ ਰਾਜਸਭਾ ਮੈਬਰਾਂ ਦਾ ਪੁੱਤਲਾ ਫੂਕੀਆ 

0

ਪਟਿਆਲਾ  27 ਅਪ੍ਰੈਲ (ਰਾਜਿੰਦਰ ਸਿੰਘ ਥਿੰਦ) ਆਮ ਆਦਮੀ ਪਾਰਟੀ ਪਟਿਆਲਾ ਦੇ ਲੋਕ ਸਭਾ ਇੰਚਾਰਜ ਤੇ ਪੰਜਾਬ ਐਗਰੋ ਦੇ ਚੇਅਰਮੇਨ ਬਲਜਿੰਦਰ ਸਿੰਘ ਢਿੱਲੋਂ ਅਤੇ ਚੇਅਰਮੇਨ ਹਰਪਾਲ ਸਿੰਘ ਵਿਰਕ ਦੀ ਅਗਵਾਈ ਹੇਠ ਪਟਿਆਲਾ ਵਿਖੇ ਪੰਜਾਬ ਦੇ ਛੇ ਰਾਜਸਭਾ ਮੈਬਰ ਪਾਰਟੀ ਛੱਡ ਕੇ ਭਾਜਪਾ ਚ ਸਾਮਿਲ ਹੋਣ ਦੀ ਗਦਾਰੀ ਖਿਲਾਫ਼ ਪਾਰਟੀ ਦੇ ਸੇਕ੍ੜਿਆਂ ਅਹੁਦੇਦਾਰਾਂ ਅਤੇ ਵਲੰਟੀਅਰਾਂ ਨੇ ਜੋਰਦਾਰ ਮੁਜਾਹਰਾ ਕਰਕੇ ਖੰਡਾ ਚੋਂਕ ਵਿਖੇ ਪੁੱਤਲੇ ਫੂਕ ਕੇ ਰੋਸ ਪ੍ਰਦਰਸਨ ਕੀਤਾ ਗਿਆ ।

ਇਸ ਮੋਕੇ ਬਲਜਿੰਦਰ ਢਿੱਲੋਂ ਨੇ ਦਸਿਆ ਕਿ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕਰਨ ਵਾਲੇ ਉਹ ਛੇ ਰਾਜਸਭਾ ਮੈਂਬਰਾਂ ਨੂੰ ਪਾਰਟੀ ਸੁਪ੍ਰੀਮੋ ਅਰਵਿੰਦ ਕੇਜਰੀਵਾਲ, ਮੁਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਅਤੇ ਵਿਧਾਨ ਸਭਾ ਮੈਬਰਾਂ ਨੇ ਚੁਣ ਕੇ ਰਾਜਸਭਾ ਵਿੱਚ ਭੇਜਿਆ ਸੀ,ਜਿਨਾ ਨੇ ਰਾਜਸਭਾ ਵਿੱਚ ਜਾ ਕੇ ਸਵਾ ਤਿੰਨ ਕਰੋੜ ਲੋਕਾਂ ਦੀ ਪ੍ਰਤੀਨਿਧਤਾਂ ਕਰਨੀ ਸੀ, ਜਿਨਾ ਨੇ ਭਾਜਪਾ ਨਾਲ ਮਿਲ ਕੇ ਵਿਸਵਾਸਘਾਤ ਅਤੇ ਧੋਕਾ ਕੀਤਾ ਹੈ, 2027 ਵਿੱਚ ਆਉਣ ਵਾਲੀ ਚੋਣਾਂ ਵਿੱਚ ਭਾਜਪਾ ਅਤੇ ਇਨਾ ਨੂੰ ਪੰਜਾਬ ਦੇ ਲੋਕ ਮੁਆਫ ਨਹੀ ਕਰਨਗੇ ਅਤੇ ਜਿਸ ਦਾ ਖਮਿਆਜਾ ਭਾਜਪਾ ਨੂੰ ਭੁਗਤਨਾ ਹੀ ਪਵੇਗਾ l

ਪ੍ਰਦਰਸ਼ਨ ਦੌਰਾਨ ਚੇਅਰਮੇਨ ਹਰਪਾਲ ਵਿਰਕ ਨੇ ਕਿਹਾ ਕਿ ਇਹ ਲਾਲਚੀ ਰਾਜਸਭਾ ਮੈਬਰਾਂ ਨੂੰ ਭਾਜਪਾ ਨੇ ਖ਼ਰੀਦ ਲਿਆ ਹੈ ਆਮ ਆਦਮੀ ਪਾਰਟੀ ਨੇ ਇਨਾ ਨੂੰ ਇਮਾਨਦਾਰ ਅਤੇ ਪੰਜਾਬ ਲੋਕ ਹਿਤੁ ਸਮਝ ਕੇ ਅਤੇ ਵਿਸਵਾਸ ਕਰਕੇ ਰਾਜਸਭਾ ਵਿੱਚ ਭੇਜਿਆ ਸੀ ਪਰ ਇਹਨਾ ਨੇ ਪੰਜਾਬ ਦੇ ਲੋਕਾਂ ਨਾਲ ਧੋਕਾਂ ਕੀਤਾ ਹੈ ਅਤੇ ਆਮ ਆਦਮੀ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਅਤੇ ਪੰਜਾਬ ਦੇ ਲੋਕ ਇਹਨਾ ਨੂੰ ਕਦੇ ਨਹੀ ਬਖਸਣਗੇ l

ਇਸ ਮੋਕੇ: ਜਸਬੀਰ ਸਿੰਘ ਗਾਂਧੀ,ਹਰਿੰਦਰ ਕੋਹਲੀ ਸੀਨੀਅਰ ਡਿਪਟੀ ਮੇਅਰ,ਸ਼ਿਵਰਾਜ ਸਿੰਘ ਐਮ ਸੀ,ਦੀਪਕ ਸੂਦ ਚੇਅਰਮੇਨ ਮਾਰਕੀਟ ਕਮੇਟੀ,ਗੱਜਣ ਸਿੰਘ ਜਿਲਾ ਮੀਡੀਆ ਸਕਤਰ , ਪ੍ਰਿੰਸ ਲਾਂਬਾ ਜਿਲਾ ਮੀਡੀਆ ਇੰਚਾਰਜ ,ਚਰਨਜੀਤ ਐਸ ਕੇ,ਜਤਿੰਦਰ ਕੌਰ ਐਮ ਸੀ,ਮੁਕਤਾ ਗੁਪਤਾ ਐਮ ਸੀ, ਸਵੀਟੀ ਕੌਰ ,ਮਨਦੀਪ ਸਿੰਘ ਵਿਰਦੀ ਐਮ ਸੀ ,ਕੁਲਵੰਤ ਸਿੰਘ ਐਮ ਸੀ ,ਮੋਹਿਤ ਕੁਮਾਰ ਐਮ ਸੀ, ਭੁਪਿੰਦਰ ਸਿੰਘ ਐਮ ਸੀ ਰਵਿੰਦਰ ਗੋਲਡੀ ਐਮ ਸੀ ,ਗੁਰਚਰਨ ਰੁਪਾਣਾ,ਗੁਰ੍ਧਿਆਨ ਖਰੋੜ,ਲਖਵਿੰਦਰ ਸਿੰਘ ਢਿੱਲੋਂ,ਜਸਵੰਤ ਰਾਏ ਸੀਨੀਅਰ ਆਗੂ ,ਰਾਜ ਕੁਮਾਰ ਮਿਠਾਰੀਆ,ਓਮ ਪ੍ਰਕਾਸ,ਹਰਜੀਤ ਸਿੰਘ,ਸਰਪੰਚ ਬਬਨ ਖਰੋੜ ,ਮੋਹਿਤ ਕੁਕਰੇਜਾ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਾਲੰਟੀਅਰ ਹਾਜਰ ਸਨ l

Leave a Reply

Your email address will not be published. Required fields are marked *