ਬੰਗਾਲ ‘ਚ ਵੋਟਿੰਗ ਦਾ ਨਵਾਂ ਰਿਕਾਰਡ, ਪਹਿਲੇ ਪੜਾਅ ‘ਚ ਪਈਆਂ 91% ਵੋਟਾਂ

0

ਮਮਤਾ ਬੈਨਰਜੀ ਨੇ ਕਿਹਾ, SIR ਵਿਰੁਧ ਹੋਇਆ ਬੰਪਰ ਮਤਦਾਨ
ਤਾਮਿਲਨਾਡੂ ਦੇ ਇਤਿਹਾਸ ‘ਚ ਸਭ ਤੋਂ ਵੱਧ 82% ਵੋਟਿੰਗ

ਕੋਲਕਾਤਾ/ਚੇਨਈ, 23 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) : ਪੱਛਮੀ ਬੰਗਾਲ ਅਤੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਵੀਰਵਾਰ ਨੂੰ ਬੰਪਰ ਮਤਦਾਨ ਹੋਇਆ। ਬੰਗਾਲ ਦੀਆਂ 294 ਸੀਟਾਂ ਵਿੱਚੋਂ 152 ‘ਤੇ ਪਹਿਲੇ ਪੜਾਅ ਵਿੱਚ 91.46% ਵੋਟਾਂ ਪਈਆਂ। ਉਥੇ ਹੀ ਤਾਮਿਲਨਾਡੂ ਵਿੱਚ ਸਾਰੀਆਂ 234 ਸੀਟਾਂ ‘ਤੇ ਰਿਕਾਰਡ 84.41% ਵੋਟਾਂ ਪਈਆਂ। ਇਹ ਦੋਵਾਂ ਰਾਜਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਭ ਤੋਂ ਵੱਧ ਵੋਟਿੰਗ ਹੋਈ ਹੈ। ਚੋਣ ਕਮਿਸ਼ਨ ਦੇ ਅੰਕੜੇ ਸ਼ਾਮ 5 ਵਜੇ ਤੱਕ ਦੇ ਹਨ। ਮਮਤਾ ਬੈਨਰਜੀ ਨੇ ਵੋਟ ਪਾਉਣ ਤੋਂ ਬਾਅਦ ਕਿਹਾ, “ਬੰਗਾਲ ਦੇ ਲੋਕਾਂ ਨੇ ਐਸਆਈਆਰ ਦੇ ਵਿਰੁਧਵੱਡੇ ਪੱਧਰ ‘ਤੇ ਵੋਟ ਪਾਈ ਹੈ।” ਇਸ ਤੋਂ ਪਹਿਲਾਂ ਅਸਾਮ, ਕੇਰਲਮ ਅਤੇ ਪੁਡੂਚੇਰੀ ਵਿੱਚ ਵੀ 9 ਅਪ੍ਰੈਲ ਨੂੰ ਰਿਕਾਰਡ ਮਤਦਾਨ ਹੋਇਆ ਸੀ। ਅਸਾਮ ਵਿੱਚ ਇਤਿਹਾਸ ਵਿੱਚ ਸਭ ਤੋਂ ਵੱਧ 85.91% ਵੋਟਿੰਗ ਦਰਜ ਕੀਤੀ ਗਈ, ਪੁਡੂਚੇਰੀ ਵਿੱਚ 90% ਅਤੇ ਕੇਰਲਮ ਵਿੱਚ 1987 ਤੋਂ ਬਾਅਦ ਸਭ ਤੋਂ ਵੱਧ 78.27% ਵੋਟਿੰਗ ਦਰਜ ਕੀਤੀ ਗਈ। ਪੰਜਾਂ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ 4 ਮਈ ਨੂੰ ਇਕੱਠੇ ਐਲਾਨੇ ਜਾਣਗੇ।

Leave a Reply

Your email address will not be published. Required fields are marked *