Singapore ਵਿੱਚ ਭਾਰਤੀ ਮੂਲ ਦੀ ਕਾਰਕੁਨ ਕੋਕਿਲਾ ਅੰਨਾਮਲਾਈ ਖ਼ਿਲਾਫ਼ ਕੇਸ

0

ਸਿੰਗਾਪੁਰ ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਕਾਰਕੁਨ ਕੋਕਿਲਾ ਅੰਨਾਮਲਾਈ ਵਿਰੁੱਧ ਅਦਾਲਤ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ ਸੋਸ਼ਲ ਮੀਡੀਆ ਪੋਸਟਾਂ ਸਬੰਧੀ ਜਾਰੀ ਕੀਤੇ ਗਏ ‘ਸੁਧਾਰ ਨਿਰਦੇਸ਼’ (Correction Order) ਦੀ ਪਾਲਣਾ ਨਹੀਂ ਕੀਤੀ। ਇਹ ਨਿਰਦੇਸ਼ ਸਿੰਗਾਪੁਰ ਦੇ ਆਨਲਾਈਨ ਠੱਗੀ ਤੋਂ ਸੁਰੱਖਿਆ ਸਬੰਧੀ ਬਣੇ ਐਕਟ ਤਹਿਤ ਜਾਰੀ ਕੀਤੇ ਗਏ ਸਨ। ਕੋਕਿਲਾ ਨੇ ਅਕਤੂਬਰ 2024 ਵਿੱਚ ਇੱਕ ਫਾਂਸੀ ਦੀ ਸਜ਼ਾ ਵਾਲੇ ਕੈਦੀ ਅਤੇ ਉਸ ਦੇ ਪਰਿਵਾਰ ਦੇ ਤਜਰਬਿਆਂ ਬਾਰੇ ਫੇਸਬੁੱਕ ਅਤੇ ਐਕਸ (X) ’ਤੇ ਪੋਸਟਾਂ ਪਾਈਆਂ ਸਨ।

37 ਸਾਲਾ ਕੋਕਿਲਾ ਅੰਨਾਮਲਾਈ ਨੇ ਨਸ਼ਾ ਤਸਕਰ ਮੁਹੰਮਦ ਅਜ਼ਵਾਨ ਬੋਹਾਰੀ ਦੇ ਮਾਮਲੇ ਵਿੱਚ ਲਿਖਿਆ ਸੀ ਕਿ ਸਰਕਾਰ ਫਾਂਸੀ ਦੀ ਸਜ਼ਾ ਦੇ ਫੈਸਲੇ ਆਪਣੀ ਮਰਜ਼ੀ ਅਨੁਸਾਰ ਲੈਂਦੀ ਹੈ। ਸਿੰਗਾਪੁਰ ਸਰਕਾਰ ਨੇ ਇਨ੍ਹਾਂ ਪੋਸਟਾਂ ਨੂੰ ਗਲਤ ਅਤੇ ਭਰਮਾਉਣ ਵਾਲੀਆਂ ਦੱਸਦਿਆਂ 5 ਅਕਤੂਬਰ 2024 ਨੂੰ ਨੋਟਿਸ ਜਾਰੀ ਕੀਤਾ ਸੀ।ਸਿੰਗਾਪੁਰ ਦੇ ਕਾਨੂੰਨ ਅਨੁਸਾਰ ਜੇਕਰ ਕੋਈ ਵਿਅਕਤੀ POFMA ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 12 ਮਹੀਨਿਆਂ ਤੱਕ ਦੀ ਕੈਦ, 20,000 ਸਿੰਗਾਪੁਰ ਡਾਲਰ ਜੁਰਮਾਨਾ, ਜਾਂ ਦੋਵੇਂ ਹੋ ਸਕਦੇ ਹਨ। ਕੋਕਿਲਾ ਪਹਿਲਾਂ ਵੀ ਇੱਕ ਪ੍ਰੋ-ਫਲਸਤੀਨੀ ਮਾਰਚ ਕੱਢਣ ਦੇ ਮਾਮਲੇ ਵਿੱਚ ਪੁਲੀਸ ਕਾਰਵਾਈ ਦਾ ਸਾਹਮਣਾ ਕਰ ਚੁੱਕੀ ਹੈ, ਹਾਲਾਂਕਿ ਅਕਤੂਬਰ 2025 ਵਿੱਚ ਉਸ ਨੂੰ ਉਸ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਮਈ ਵਿੱਚ ਹੋਵੇਗੀ।

Leave a Reply

Your email address will not be published. Required fields are marked *