ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੂੰ ਸਦਮਾ, ਭੈਣ ਦਾ ਦਿਹਾਂਤ
ਰਾਜਪੁਰਾ 23 ਅਪ੍ਰੈਲ (ਰਾਜਿੰਦਰ ਸਿੰਘ) ÷ਰਾਜਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੀ ਵੱਡੀ ਭੈਣ ਬੀਬੀ ਜਗਜੀਤ ਕੌਰ ਸੁਪਤਨੀ ਜਗਜੀਤ ਸਿੰਘ ਬੀਤੀ ਰਾਤ ਅਚਾਨਕ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਪੁਰਾਣਾ ਰਾਜਪੁਰਾ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਰਾਜਸੀ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਅੰਤਿਮ ਸਸਕਾਰ ਵਿੱਚ ਸ਼ਮੂਲੀਅਤ ਕਰਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਿਵਲ ਜੱਜ ਧੂਰੀ ਰੁਪਿੰਦਰ ਕੌਰ, ਪੀਐਸਆਈਡੀਸੀ ਦੇ ਸੀਨੀਅਰ ਵਾਈਸ ਚੇਅਰਮੈਨ ਅਤੇ ਆਪ ਦੇ ਉੱਘੇ ਆਗੂ ਪ੍ਰਵੀਨ ਛਾਬੜਾ, ਜ਼ਿਲ੍ਹਾ ਪਰਿਸ਼ਦ ਮੈਂਬਰ ਸਤਵਿੰਦਰ ਸਿੰਘ ਮਿਰਜ਼ਾਪੁਰ,ਭਾਜਪਾ ਦੇ ਪ੍ਰਦੀਪ ਨੰਦਾ, ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਰਾਣਾ, ਜਸਵੀਰ ਸਿੰਘ ਜੱਸੀ, ਅਰਵਿੰਦਰ ਪਾਲ ਸਿੰਘ ਰਾਜੂ, ਬਲਵਿੰਦਰ ਸਿੰਘ ਨੇਪਰਾਂ, ਸਰਪੰਚ ਜਗੀਰ ਸਿੰਘ ਪਹਿਰ, ਸੁਰਿੰਦਰ ਸਿੰਘ ਘੁਮਾਣਾ, ਦੀਦਾਰ ਸਿੰਘ ਗੁਰਨਾ, ਭੁਪਿੰਦਰ ਸਿੰਘ ਗੋਲੂ, ਮੰਗਤ ਸਿੰਘ ਮੰਗੂ, ਅੰਮ੍ਰਿਤਪਾਲ ਸਿੰਘ ਖਾਲਸਾ, ਸੁਖਵਿੰਦਰ ਸਿੰਘ ਨੈਣਾਂ, ਤਰਲੋਕ ਸਿੰਘ ਘੱਗਰਸਰਾਏ, ਮੈਨੇਜਰ ਭਾਈ ਸੁਰਜੀਤ ਸਿੰਘ ਕੋਹਲੀ, ਮੈਨੇਜਰ ਭਾਈ ਭਾਗ ਸਿੰਘ, ਗੁਰਦੀਪ ਸਿੰਘ ਗੜ੍ਹੀ,ਕੁਲਵੰਤ ਸਿੰਘ ਗੜ੍ਹੀ, ਕੁਲਵਿੰਦਰ ਸਿੰਘ ਕਾਲੋਮਾਜਰਾ, ਰੋਮੀ ਅਬਰਾਵਾਂ,ਜਸਵਿੰਦਰ ਸਿੰਘ ਜ਼ੈਲਦਾਰ,ਅਮਰਜੀਤ ਸਿੰਘ ਲਿੰਕਨ, ਐਡਵੋਕੇਟ ਅਮਨ ਚੌਧਰੀ ਸਮੇਤ ਅਨੇਕਾਂ ਮੋਹਤਬਰ ਵਿਅਕਤੀ ਹਾਜ਼ਰ ਸਨ।

