ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਲਿਫ਼ਟਿੰਗ ਮੱਠੀ

0
09

ਮੁੱਖ ਮੰਤਰੀ ਮਾਨ ਦੇ ਅਪਣੇ ਜ਼ਿਲ੍ਹੇ ਸੰਗਰੂਰ ’ਚ 0.92% ਲਿਫ਼ਟਿੰਗ

ਸੰਗਰੂਰ, 19 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਭਰ ’ਚ 1 ਅਪ੍ਰੈਲ ਤੋਂ ਸ਼ੁਰੂ ਹੋਈ ਕਣਕ ਦੀ ਲਿਫਟਿੰਗ ਦੀ ਰਫ਼ਤਾਰ ਕਾਫੀ ਮੱਠੀ ਪਈ ਹੋਈ ਹੈ। ਸਭ ਤੋਂ ਹੈਰਾਨ ਵਾਲੀ ਗੱਲ ਇਹ ਹੈ ਕਿ ਕਈ ਜ਼ਿਲ੍ਹਿਆਂ ’ਚ ਲਿਫਟਿੰਗ ਸ਼ੁਰੂ ਹੀ ਨਹੀਂ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ’ਚ ਸੰਗਰੂਰ ’ਚ 0.92% ਲਿਫ਼ਟਿੰਗ ਹੋਈ ਹੈ। ਇਸ ਤੋਂ ਇਲਾਵਾ ਸੂਬੇ ਭਰ ਦੇ ਸਰਹੱਦੀ ਇਲਾਕਿਆਂ ’ਚ ਵੀ ਕਾਫੀ ਮਾੜਾ ਹਾਲ ਹੈ ਜਿੱਥੇ ਨਾ ਦੇ ਬਰਾਬਦ ਲਿਫਟਿੰਗ ਹੋਈ ਹੈ। ਬੀਤੇ ਕਾਫੀ ਸਮੇਂ ਤੋਂ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਪ੍ਰਬੰਧਾਂ ਅਤੇ ਲਿਫਟਿੰਗ ਨਾ ਹੋਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮੰਡੀਆਂ ’ਚ ਰੁਲ ਰਹੇ ਹਨ। ਪਹਿਲਾਂ ਕਿਸਾਨ ਮੌਸਮ ਦੀ ਮਾਰ ਝੱਲ ਰਹੇ ਸੀ ਹੁਣ ਸਰਕਾਰਾਂ ਦੀ ਮਾਰ ਝੱਲ ਰਹੇ ਹਨ। ਪੰਜਾਬ ਦੇ ਕਿਹੜੇ ਜ਼ਿਲ੍ਹੇ ’ਚ ਕਿੰਨੀ ਲਿਫਟਿੰਗ ਹੋਈ ਹੈ ਅਤੇ ਕਿਹੜੇ ਜ਼ਿਲ੍ਹੇ ’ਚ ਬਿਲਕੁੱਲ ਵੀ ਨਹੀਂ ਹੋਈ ਹੈ, ਅੰਕੜੇ ਇਸ ਪ੍ਰਕਾਰ ਹਨ:- ਅੰਮ੍ਰਿਤਸਰ : 1.56%, ਬਰਨਾਲਾ : 00%, ਬਠਿੰਡਾ : 00%, ਫ਼ਰੀਦਕੋਟ : 00%, ਸੰਗਰੂਰ : 0.92%, ਪਠਾਨਕੋਟ : 00%, ਮਾਨਸਾ : 00%, ਫਾਜ਼ਿਲਕਾ : 00%, ਫ਼ਿਰੋਜ਼ਪੁਰ : 00%, ਗੁਰਦਾਸਪੁਰ : 00%, ਫਤਿਹਗੜ੍ਹ ਸਾਹਿਬ : 61.84%, ਹੁਸ਼ਿਆਰਪੁਰ : 88.15%, ਜਲੰਧਰ : 21.16%, ਕਪੂਰਥਲਾ : 121.24%, ਲੁਧਿਆਣਾ ਈਸਟ : 344.46%, ਲੁਧਿਆਣਾ ਵੈਸਟ : 231.71%।

Leave a Reply

Your email address will not be published. Required fields are marked *