ਮਹਿਲਾ ਪਖਾਨੇ ‘ਚੋਂ ਚਲਾਇਆ ਜਾ ਰਿਹਾ ਸੀ ਫ਼ਾਸਟ ਫੂਡ ਦਾ ਕਾਰੋਬਾਰ!

0
8959e535-21a2-4f8f-bbde-6963c22a7caf

ਇੱਕ ਸਾਲ ਤੋਂ ਚੱਲ ਰਿਹਾ ਸੀ ਕੈਫੇ, ਬੀਐਮਸੀ ਨੇ ਕਰਵਾਇਆ ਬੰਦ

ਮੁੰਬਈ, 6 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) : ਸੁਣਨ ‘ਚ ਅਜੀਬ ਲੱਗ ਸਕਦਾ ਹੈ ਪਰ ਇਹ ਹੈਰਾਨੀਜਨਕ ਘਟਨਾ ਮੁੰਬਈ ਵਿੱਚ ਸਾਹਮਣੇ ਆਈ ਹੈ, ਜੋ ਕਿ ਦੇਸ਼ ਦੀ ਆਰਥਿਕ ਰਾਜਧਾਨੀ ਹੈ। ਫੂਡ ਬਿਜ਼ਨਸ ਦੇ ਇਸ ਮਾਮਲੇ ਨੇ ਵਿਵਾਦ ਪੈਦਾ ਕਰ ਦਿੱਤਾ ਹੈ, ਜੋ ਕਿ ਮਹਿਲਾ ਪਖਾਨੇ ਵਿਚੋਂ ਇੱਕ ਸਾਲ ਤੋਂ ਚਲਾਇਆ ਜਾ ਰਿਹਾ ਸੀ। ਇਹ ਮਾਮਲਾ ਮੁੰਬਈ ਦੇ ਏ ਵਾਰਡ ਇਲਾਕੇ ਦਾ ਹੈ, ਜਿੱਥੇ ਔਰਤਾਂ ਲਈ ਬਣੇ ਮੋਬਾਈਲ ਟਾਇਲਟ ਦੇ ਅੰਦਰੋਂ ਬਰਗਰ, ਚਿਕਨ ਰੋਲ ਅਤੇ ਸੈਂਡਵਿਚ ਵੇਚਣ ਦਾ ਫ਼ਾਸਟ ਫੂਡ ਦਾ ਕਾਰੋਬਾਰ ਚਲਾਇਆ ਜਾ ਰਿਹਾ ਸੀ। ਇਹ ਘਟਨਾ ਫੋਰਟ ਸਥਿਤ ਫੈਸ਼ਨ ਸਟਰੀਟ ਦੇ ਨੇੜੇ ਵਾਪਰੀ, ਜਿੱਥੇ ਔਰਤਾਂ ਲਈ ਸਹੂਲਤਾਂ, ਜਿਨ੍ਹਾਂ ਨੂੰ “ਪਿੰਕ ਟਾਇਲਟ” ਵਜੋਂ ਜਾਣਿਆ ਜਾਂਦਾ ਹੈ, ਦੀ ਕਥਿਤ ਤੌਰ ‘ਤੇ ਦੁਰਵਰਤੋਂ ਕੀਤੀ ਜਾ ਰਹੀ ਸੀ। ਇੱਕ ਪਖਾਨਾ ਬੱਸ ਦੇ ਪਿਛਲੇ ਪਾਸੇ ‘ਚ ਬਿਨਾਂ ਬਿਨਾਂ ਮਨਜੂਰੀ ਕੈਫੇ ਚਲਾਇਆ ਜਾ ਰਿਹਾ ਸੀ, ਜਿਸ ਨੇ ਸਵੱਛਤਾ ਅਤੇ ਜਨਤਕ ਸਿਹਤ ਪ੍ਰਤੀ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕੈਫੇ ਕਰੀਬ ਇੱਕ ਸਾਲ ਤੱਕ ਟਾਇਲਟ ਦੇ ਅੰਦਰੋਂ ਚੱਲਦਾ ਰਿਹਾ। ਟਾਇਲਟ ਨੂੰ ਭਾਵੇਂ ਬੰਦ ਕਰ ਦਿੱਤਾ ਗਿਆ ਸੀ, ਪਰ ਇਸ ਅੰਦਰ ਗੈਰ-ਕਾਨੂੰਨੀ ਫੂਡ ਸਟਾਲ ਇੱਕ ਸਾਲ ਤੋਂ ਚਲ ਰਿਹਾ ਸੀ। ਘਟਨਾ ਸਾਹਮਣੇ ਆਉਣ ਤੋਂ ਬਾਅਦ ਬ੍ਰਿਹਨਮੁੰਬਈ ਨਗਰ ਨਿਗਮ ਨੇ ਕਾਰਵਾਈ ਕਰਦੇ ਹੋਏ ਕੈਫੇ ਨੂੰ ਬੰਦ ਕਰਵਾ ਦਿੱਤਾ ਹੈ। ਹਾਲਾਂਕਿ ਇਸ ਘਟਨਾ ਨੇ ਸਵੱਛਤਾ ਪਹਿਲਕਦਮੀਆਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਅਤੇ ਜਨਤਕ ਸਹੂਲਤਾਂ ਦੀ ਦੁਰਵਰਤੋਂ ਬਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ।

Leave a Reply

Your email address will not be published. Required fields are marked *