ਰਿਟਾਇਰਡ ASI ਸੁਖਵਿੰਦਰ ਸਿੰਘ ਦੀ ਵੈਂਟੀਲੇਟਰ ਨਾ ਮਿਲਣ ਕਾਰਨ ਮੌਤ

0
07

ਸੁਖਵਿੰਦਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਸਨ ਭਰਤੀ
ਹਸਪਤਾਲ ਦੇ ਉਚ ਅਧਿਕਾਰੀਆਂ ਨੇ ਸਟਾਫ਼ ਵਿਰੁਧ ਸਖ਼ਤ ਕਾਰਵਾਈ ਦੇ ਹੁਕਮ

ਕੋਟਕਪੂਰਾ, 29 ਮਾਰਚ (ਨਿਊਜ਼ ਟਾਊਨ ਨੈਟਵਰਕ) : ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਬੀਤੇ ਕੱਲ੍ਹ ਇਕ ਰਿਟਾਇਰਡ ਏਐਸਆਈ ਸੁਖਵਿੰਦਰ ਸਿੰਘ ਨੂੰ ਗੰਭੀਰ ਹਾਲਤ ਦੇ ਚਲਦਿਆਂ ਐਮਰਜੈਂਸੀ ਵਿਚ ਭਰਤੀ ਕਰਵਾਇਆ ਗਿਆ ਸੀ। ਮਰੀਜ ਦੀ ਹਾਲਤ ਜ਼ਿਆਦਾ ਨਾਜੁਕ ਹੋਣ ਕਰਕੇ ਵੈਂਟੀਲੇਟਰ ਦੀ ਜਰੂਰਤ ਪਈ ਪਰ ਹਸਪਤਾਲ ਵਿੱਚ ਵੈਂਟੀਲੇਟਰ ਨਹੀਂ ਮਿਲਿਆ। ਹੱਥ ਨਾਲ ਪੰਪ ਕਰਨ ਲਈ ਇੱਕ ਮੈਨੂਅਲ ਪੰਪ ਮਰੀਜ ਸੁਖਵਿੰਦਰ ਸਿੰਘ ਦੇ ਲੜਕੇ ਨੂੰ ਫੜਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮਰੀਜ਼ ਨੂੰ ਵੈਟੀਲੇਟਰ ਤੋਂ ਬਿਨਾਂ ਬਾਹਰ ਵੀ ਨਹੀਂ ਲਿਜਾਇਆ ਜਾ ਸਕਦਾ ਅਤੇ ਆਖਰ ਮਰੀਜ਼ ਨੇ ਦਮ ਤੋੜ ਦਿੱਤਾ। ਹਸਪਤਾਲ ਦੇ ਉਚ ਅਧਿਕਾਰੀਆਂ ਨੇ ਸਟਾਫ਼ ਵਿਰੁਧ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।

Leave a Reply

Your email address will not be published. Required fields are marked *