ਇੰਡੀਗੋ ਦੇ ਜਹਾਜ਼ ਦਾ ਇੰਜਣ ਫੇਲ੍ਹ, ਦਿੱਲੀ ’ਚ ਐਮਰਜੈਂਸੀ ਲੈਂਡਿੰਗ

0
indigo flight status sds

ਅਚਾਨਕ ਕੰਪਨ ਤੋਂ ਬਾਅਦ ਇਕ ਇੰਜਣ ਹੋਇਆ ਬੰਦ, ਦੂਜੇ ਇੰਜਣ ਦੇ ਸਹਾਰੇ ਹੇਠਾਂ ਉਤਾਰਿਆ

ਨਵੀਂ ਦਿੱਲੀ, 29 ਮਾਰਚ (ਨਿਊਜ਼ ਟਾਊਨ ਨੈਟਵਰਕ) : ਵਿਸ਼ਾਖਾਪਟਨਮ ਤੋਂ ਦਿੱਲੀ ਆ ਰਹੀ ਇੰਡੀਗੋ ਦੀ ਫਲਾਈਟ 6E 579 ਦੀ ਸ਼ਨੀਵਾਰ ਸਵੇਰੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਉੱਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦਿੱਲੀ ਦੇ ਨੇੜੇ ਪਹੁੰਚਦੇ ਸਮੇਂ ਵਿਮਾਨ ਦੇ ਇੰਜਣ ਨੰਬਰ-1 ਵਿਚ ਖਰਾਬੀ ਆ ਗਈ। ਪਾਇਲਟ ਨੂੰ CFM-56 ਇੰਜਣ ਵਿਚ ਤੇਜ਼ ਕੰਪਨ ਮਹਿਸੂਸ ਹੋਈ, ਇਸ ਤੋਂ ਬਾਅਦ ਇੰਜਣ ਬੰਦ ਹੋ ਗਿਆ। ਪਾਇਲਟਾਂ ਨੇ ਐਮਰਜੈਂਸੀ ਦਾ ਐਲਾਨ ਕੀਤਾ ਅਤੇ ਦਿੱਲੀ ਏਅਰਪੋਰਟ ਤੋਂ ਮਦਦ ਮੰਗੀ। ਅੱਗ ਬੁਝਾਊ ਵਿਭਾਗ ਅਨੁਸਾਰ ਸਵੇਰੇ 10.53 ਵਜੇ ਐਮਰਜੈਂਸੀ ਕਾਲ ਆਈ। ਟੀਮ ਨੂੰ ਅਲਰਟ ਉੱਤੇ ਰੱਖਿਆ ਗਿਆ। 10.59 ਵਜੇ ਜਹਾਜ਼ ਨੇ ਰਨਵੇ 28 ਉੱਤੇ ਸੁਰੱਖਿਅਤ ਲੈਂਡਿੰਗ ਕੀਤੀ। ਸਾਰੇ ਮੁਸਾਫਰ ਅਤੇ ਕਰੂ ਮੈਂਬਰਾਂ ਨੂੰ ਸੁਰੱਖਿਅਤ ਉਤਾਰੇ। ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਲਈ ਏਅਰਪੋਰਟ ਦੇ ਰਨਵੇ 28 ਉੱਤੇ ‘ਫੁਲ ਐਮਰਜੈਂਸੀ’ ਲਾਗੂ ਕੀਤੀ ਗਈ ਸੀ। SOP ਤਹਿਤ ਰਨਵੇ ਦੇ ਚਾਰੇ ਪਾਸੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਅਤੇ ਐਂਬੂਲੈਂਸ ਮੌਜੂਦ ਸਨ।

Leave a Reply

Your email address will not be published. Required fields are marked *