‘ਭਾਰਤੀ ਜਨਤਾ ਪਾਰਟੀ ਵਲੋਂ ਮੇਰੇ ’ਤੇ ਲਗਾਏ ਜਾ ਰਹੇ ਆਰੋਪ ਝੂਠੇ’

0
atishi aap

‘ਆਪ’ ਵਿਧਾਇਕਾ ਆਤਿਸ਼ੀ ਨੇ ਵਿਵਾਦਤ ਵੀਡੀਓ ’ਤੇ ਦਿਤਾ ਪਹਿਲਾ ਬਿਆਨ

ਨਵੀਂ ਦਿੱਲੀ, 21 ਜਨਵਰੀ (ਨਿਊਜ਼ ਟਾਊਨ ਨੈਟਵਰਕ) : ਦਿੱਲੀ ਵਿਧਾਨ ਸਭਾ ਦੀ ਵਿਵਾਦਤ ਵੀਡੀਓ ’ਤੇ ਬੋਲਦੇ ਹੋਏ ‘ਆਪ’ ਵਿਧਾਇਕਾ ਦੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਜੋ ਉਨ੍ਹਾਂ ’ਤੇ ਆਰੋਪ ਲਗਾਏ ਹਨ ਉਹ ਬਿਲਕੁਲ ਝੂਠੇ ਹਨ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਲਈ, ਖਾਸ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਮੇਰੀ ਅਤੇ ਮੇਰੇ ਪਰਿਵਾਰ ਦੀ ਬਹੁਤ ਡੂੰਘੀ ਸ਼ਰਧਾ ਹੈ। ਉਨ੍ਹਾਂ ਕਿਹਾ ਕਿ ਮੈਂ ਖੁਦ ਅਜਿਹੇ ਪਰਿਵਾਰ ਨਾਲ ਸਬੰਧਤ ਹਾਂ, ਜਿਸ ਪਰਿਵਾਰ ਦਾ ਸਭ ਤੋਂ ਵੱਡਾ ਲੜਕਾ ਗੁਰਦੁਆਰਾ ਸਾਹਿਬ ਜਾਂਦਾ ਹੈ ਅਤੇ ਸਿੱਖ ਬਣਦਾ ਹੈ ਸਮਾਜ ਦੀ ਸੇਵਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕਪਿਲ ਮਿਸ਼ਰਾ ਜੀ ਦੀ ਝੂਠ ਬੋਲਣ ਦੀ ਆਦਤ ਇਹ ਕੋਈ ਨਵੀਂ ਨਹੀਂ ਹੈ। ਇਹ ਉਹੀ ਕਪਿਲ ਮਿਸ਼ਰਾ ਹੈ ਜਿਸ ਨੇ ਝੂਠਾ ਦੋਸ਼ ਲਗਾਇਆ ਸੀ ਕਿ ਮੈਂ ਆਪਣੀਆਂ ਅੱਖਾਂ ਨਾਲ ਅਰਵਿੰਦ ਕੇਜਰੀਵਾਲ ਨੂੰ ਪੈਸੇ ਲੈਂਦੇ ਵੇਖਿਆ ਅਤੇ ਫਿਰ ਉਹੀ ਕਪਿਲ ਮਿਸ਼ਰਾ ਨੂੰ ਅਦਾਲਤ ਦੇ ਸਾਹਮਣੇ ਮਾਫ਼ੀ ਮੰਗਣੀ ਪਈ ਸੀ ਅਤੇ ਕਹਿਣਾ ਪਿਆ ਕਿ ਮੈਂ ਝੂਠ ਬੋਲ ਰਿਹਾ ਹਾਂ। ਅਤੇ ਹੁਣ ਫਿਰ ਇਹੀ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰੂਆਂ ਦਾ ਅਪਮਾਨ ਕਪਿਲ ਮਿਸ਼ਰਾ ਨੇ ਕੀਤਾ ਹੈ ਆਪਣੀ ਘਟੀਆ ਰਾਜਨੀਤੀ ਲਈ। ਦਿੱਲੀ ’ਚ ਵਧੇ ਪਲਿਊਸ਼ਨ ‘ਤੇ ਚਰਚਾ ਤੋਂ ਭੱਜਣ ਲਈ ਅਜਿਹੀ ਘਟੀਆ ਰਾਜਨੀਤੀ ਲਈ ਉਨ੍ਹਾਂ ਨੇ ਗੁਰੂਆਂ ਦਾ ਅਪਮਾਨ ਕੀਤਾ, ਵੀਡੀਓ ਨੂੰ ਐਡਿਟ ਕੀਤਾ ਅਤੇ ਗੁਰੂਆਂ ਦਾ ਨਾਂ ਲਿਆ, ਗੁਰੂਆਂ ਦੇ ਨਾਂ ‘ਤੇ ਰਾਜਨੀਤੀ ਕੀਤੀ। ਇਹ ਉਹੀ ਭਾਰਤੀ ਜਨਤਾ ਪਾਰਟੀ ਹੈ ਜਿਸ ਨੇ ਜਦੋਂ ਸਾਡੇ ਸਿੱਖ ਭਰਾ ਕਿਸਾਨ ਅੰਦੋਲਨ ਕਰ ਰਹੇ ਸਨ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਤਾਂ ਉਨ੍ਹਾਂ ਨੂੰ ਖਾਲਿਸਤਾਨੀ ਕਿਹਾ ਸੀ। ਕਪਿਲ ਮਿਸ਼ਰਾ ਨੇ ਉਨ੍ਹਾਂ ਵਿਰੁੱਧ ਅਜਿਹੀ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕੀਤਾ ਸੀ ਜੋ ਅਸੀਂ ਸਭ ਇੱਥੇ ਨਹੀਂ ਕਹਿ ਸਕਦੇ। ਇਨ੍ਹਾਂ ਦੀ ਕੰਗਣਾ ਰਣੌਤ, ਨਿਤਿਨ ਪਟੇਲ, ਮੀਨਾਕਸ਼ੀ ਲੇਖੀ ਨੇ ਕੋਈ ਕਸਰ ਨਹੀਂ ਛੱਡੀ ਸੀ ਸਾਡੇ ਸਿੱਖ ਭਾਈਆਂ ਨੂੰ ਖਾਲਿਸਤਾਨੀ ਕਹਿਣ ਵਿੱਚ । ਭਾਰਤੀ ਜਨਤਾ ਪਾਰਟੀ ਸਿੱਖ ਸਮਾਜ ਨਾਲ ਨਫ਼ਰਤ ਕਰਦੀ ਹੈ। ਇਹ ਨਫ਼ਰਤ ਅੱਜ ਦੀ ਨਹੀਂ ਹੈ, ਇਹ ਨਫ਼ਰਤ ਕਿਸਾਨ ਅੰਦੋਲਨ ਵਿੱਚ ਵੀ ਅਸੀਂ ਵੇਖੀ ਸੀ।

Leave a Reply

Your email address will not be published. Required fields are marked *