ਸੜ੍ਹਕਾਂ ‘ਤੇ ਕੀਤੇ ਨਜਾਇਜ ਕਬਜ਼ੇ ਹਟਾਉਣ ਸਬੰਧੀ ਹੋਈ ਚਰਚਾ

0
Screenshot 2025-12-11 173546

ਧਾਰੀਵਾਲ, 11 ਦਸੰਬਰ ( ਇੰਦਰ ਜੀਤ )

ਨਗਰ ਕੌਂਸਲ ਦਫਤਰ ਧਾਰੀਵਾਲ ਵਿਖੇ ਪ੍ਰਧਾਨ ਅਸ਼ਵਨੀ ਦੁੱਗਲ ਦੀ ਅਗਵਾਈ ਹੇਠ ਸਮੁੱਚੇ ਕੌਂਸਲਰ ਸਾਹਿਬਾਨਾਂ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਥਾਣਾ ਧਾਰੀਵਾਲ ਦੇ ਐਸ.ਐਚ.ਓ.ਦਲਜੀਤ ਸਿੰਘ ਅਤੇ ਥਾਣਾ ਮੁੱਖੀ ਮੁਨਸ਼ੀ ਜਗਰਾਤ ਸਿੰਘ ਵੱਲੋਂ ਉਚੇਚੇ ਤੌਰ ਤੇ ਸਮੂਲੀਅਤ ਕੀਤੀ । ਮੀਟਿੰਗ ਦੌਰਾਨ ਸ਼ਹਿਰ ਧਾਰੀਵਾਲ ਵਿੱਚ ਸੜ੍ਹਕਾਂ ਕਿਨ੍ਹਾਰੇ ਕੀਤੇ ਨਜਾਇਜ ਕਬਜੇ ਹਟਾਉਣ ਅਤੇ ਸ਼ਹਿਰ ਵਾਸੀਆਂ ਦੀਆਂ ਹੋਰ ਮੁੱਸ਼ਕਲਾਂ ਦੇ ਹੱਲ ਸਬੰਧੀ ਚਰਚਾ ਕੀਤੀ ਗਈ ਅਤੇ ਸ਼ਹਿਰ ਦੇ ਮੁੱਖ ਪੁਆਇੰਟਾਂ ਤੇ ਵਧੇਰੇ ਪੁਲਿਸ ਮੁਲਾਜਮ ਤੈਨਾਤ ਕਰਨ ਦੇ ਸੁਝਾਓ ਪੇਸ਼ ਕੀਤੇ ਗਏ । ਇਸ ਮੌਕੇ ਤੇ ਐਸ.ਐਚ.ਓ.ਧਾਰੀਵਾਲ ਦਲਜੀਤ ਸਿੰਘ ਨੇ ਕਿਹਾ ਕਿ ਸੜ੍ਹਕਾਂ ਤੇ ਕੀਤੇ ਨਜਾਇਜ ਕਬਜਿਆਂ ਕਾਰਨ ਸੜ੍ਹਕ ਤੇ ਆਉਣ ਜਾਣ ਵਾਲਿਆਂ ਨੂੰ ਕਾਫੀ ਦਿੱਕਤਾਂ ਆਉਂਦੀ ਹਨ ਅਤੇ ਕਈ ਵਾਰ ਨਗਰ ਕੌਂਸਲ ਅਤੇ ਪੁਸਿਲ ਪ੍ਰਸ਼ਾਸ਼ਨ ਵੱਲੋ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਹਦੂਦ ਤੱਕ ਹੀ ਆਪਣ ਸਮਾਨ ਰੱਖਣ ਅਤੇ ਰੇਹੜ੍ਹੀਆਂ ਵਾਲੇ ਵੀ ਨਿਧਾਰਿਤ ਕੀਤੇ ਸਥਾਨ ਤੇ ਹੀ ਰੇਹੜ੍ਹੀ ਲਗਾਉਣ । ਐਸ.ਐਚ.ਓ.ਦਲਜੀਤ ਸਿੰਘ ਨੇ ਨਗਰ ਕੌਂਸਲ ਹਾਉਸ ਦੇ ਸਮੁੱਚੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਜਦ ਨਜਾਇਜ਼ ਕਬਜੇ ਛਡਾਉਣ ਦੀ ਮੁਹਿੰਮ ਸੁਰੂ ਕਰੋਗੇ ਤਾਂ ਤੁਹਾਨੂੰ ਜਰੂਰਤ ਮੁਤਾਬਿਕ ਪੁਲਿਸ ਕਰਮੀ ਦਿੱਤੇ ਜਾਣਗੇ । ਇਸ ਮੌਕੇ ਤੇ ਵਾਈਸ ਪ੍ਰਧਾਨ ਦੀਪਕ ਕੁਮਾਰ ਰਿੰਟੂ, ਕੌਂਸਲਰ ਪਵਨ ਅਬਰੋਲ, ਕੌਂਸਲਰ ਇੰਦਰਿਆਸ ਹੰਸ, ਕੌਂਸਲਰ ਕੁਲਦੀਪ ਕੌਰ, ਕੌਸਲਰ ਪੂਨਮ, ਨੌਨੀ ਖੋਸਲਾ, ਨਰਾਇਣ ਮਲਹੋਤਰਾ, ਕਰਨੈਲ ਸਿੰਘ ਤੋਂ ਇਲਾਵਾ ਹੋਰ ਹਾਜਰ ਸਨ ।

Leave a Reply

Your email address will not be published. Required fields are marked *