ਲਾਡੀ ਜੱਸੜ ਨੇ ਬਲਾਕ ਸੰਮਤੀ ਉਮੀਦਵਾਰ ਪੁਸ਼ਪਿੰਦਰ ਕੌਰ ਜੱਸੋਵਾਲ ਦੇ ਦਫਤਰ ਦਾ ਕੀਤਾ ਉਦਘਾਟਨ

0
Screenshot 2025-12-08 193213

ਆਲਮਗੀਰ, 8 ਦਸੰਬਰ (ਜਸਵੀਰ ਸਿੰਘ ਗੁਰਮ )

ਬਲਾਕ ਸੰਮਤੀ ਜੋਨ ਜੱਸੋਵਾਲ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਪੁਸ਼ਪਿੰਦਰ ਕੌਰ ਜੱਸੋਵਾਲ ਧਰਮ ਪਤਨੀ ਪਰਮਜੀਤ ਸਿੰਘ ਪੰਮਾ ਜੱਸੋਵਾਲ ਦੇ ਚੋਣ ਦਫਤਰ ਦਾ ਉਦਘਾਟਨ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਹਰਜੀਵਨ ਕੌਰ ਦੇ ਪਤੀ ਤੇ ਵੇਰਕਾ ਮਿਲਕ ਪਲਾਟ ਡਾਇਰੈਕਟਰ ਤੇਜਿੰਦਰ ਸਿੰਘ ਲਾਡੀ ਜੱਸੜ ਨੇ ਕੀਤਾ। ਇਸ ਮੌਕੇ ਲਾਡੀ ਜੱਸੜ ਤੇ ਪੰਮਾ ਜੱਸੋਵਾਲ ਨੇ ਕਿਹਾ ਕਿ ਮੌਜੂਦਾ ਬਲਾਕ ਸੰਮਤੀ ਚੋਣਾਂ ਦੌਰਾਨ ਹਲਕੇ ਦੇ ਵੋਟਾਂ ਦੇ ਮਨਾ ਵਿੱਚ ਕਾਂਗਰਸ ਪਾਰਟੀ ਪ੍ਰਤੀ ਵੱਡਾ ਉਤਸਾਹ ਪਾਇਆ ਜਾ ਰਿਹਾ ਹੈ ਅਤੇ ਲੋਕ ਮੌਜੂਦਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਸਤਾਏ ਹੋਏ ਕਾਂਗਰਸ ਪਾਰਟੀ ਹੱਥ ਸੱਤਾ ਸੌਂਪਣ ਲਈ ਤਿਆਰ ਬੈਠੇ ਹਨ। ਉਕਤ ਆਗੂਆਂ ਨੇ 14 ਦਸੰਬਰ ਦਿਨ ਐਤਵਾਰ ਨੂੰ ਚੋਣ ਨਿਸ਼ਾਨ ਹੱਥ ਪੰਜਾਂ ਤੇ ਵੱਡੀ ਗਿਣਤੀ ਵਿੱਚ ਮੋਹਰਾਂ ਲਾ ਕੇ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਹਰਜੀਵਨ ਕੌਰ ਜੱਸੜ, ਅਤੇ ਬਲਾਕ ਸੰਮਤੀ ਉਮੀਦਵਾਰ ਬੀਬੀ ਪੁਸ਼ਪਿੰਦਰ ਕੌਰ ਜੱਸੋਵਾਲ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਅਖੀਰ ਵਿੱਚ ਉਮੀਦਵਾਰ ਬੀਬੀ ਪੁਸ਼ਪਿੰਦਰ ਕੌਰ ਜਸੋਵਾਲ ਤੇ ਪੰਮਾ ਜੱਸੋਵਾਲ ਨੇ ਹਾਈ ਕਮਾਂਡ ਨੂੰ ਵਿਸ਼ਵਾਸ ਦਵਾਇਆ ਕਿ ਉਹ ਵੱਡੇ ਫਰਕ ਨਾਲ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ। ਇਸ ਮੌਕੇ ਸਾਬਕਾ ਸਰਪੰਚ ਗੁਰਮੀਤ ਸਿੰਘ ਜੱਸੋਵਾਲ, ਹਰਵਿੰਦਰ ਕੌਰ ਚੁੱਪਕੀ, ਰਾਜਵੀਰ ਚੁੱਪਕੀ, ਸੁਖਵੰਤ ਸਿੰਘ ਲਾਲੀ ਜੱਸੋਵਾਲ, ਤੇਜੀ ਜੱਸੋਵਾਲ, ਗੁਰਮੀਤ ਕੌਰ ਸਾਬਕਾ ਸਰਪੰਚ, ਟੀਟੂ ਮੋਹੀ, ਅਮੋਲਕ ਸਿੰਘ, ਪ੍ਰਧਾਨ ਤਰਸੇਮ ਸਿੰਘ, ਹਰਵਿੰਦਰ ਸਿੰਘ ਬੱਬਲੂ, ਗਿੱਪੀ ਪੰਚ, ਹਰਜਿੰਦਰ ਸੋਨੀ, ਮੁਖਤਿਆਰ ਕੌਰ, ਜੱਸੀ ਟਿਵਾਣਾ ਅਮਰਜੀਤ ਸਿੰਘ, ਹਰਭਜਨ ਸਿੰਘ, ਬਹਾਦਰ ਸਿੰਘ ਸਾਬਕਾ ਸਰਪੰਚ ਸਮੇਤ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Leave a Reply

Your email address will not be published. Required fields are marked *