ਮਲੌਦ ਵਿਖੇ ਅੱਖਾਂ ਦਾ ਮੁਫਤ ਚੈਕਅੱਪ ਤੇ ਆਪ੍ਰੇਸ਼ਨ ਕੈਂਪ 28 ਨਵੰਬਰ ਨੂੰ

0
27 Binji 03

ਅਹਿਮਦਗੜ੍ਹ, 27 ਨਵੰਬਰ (ਤੇਜਿੰਦਰ ਬਿੰਜੀ)

ਮਾਲਵਾ ਸੋਸ਼ਲ ਐਂਡ ਵੈਲਫੇਅਰ ਕਲੱਬ ਮਲੌਦ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 10ਵਾਂ ਅੱਖਾਂ ਦਾ ਮੁਫਤ ਚੈਕਅੱਪ ਤੇ ਆਪ੍ਰੇਸ਼ਨ ਕੈਂਪ ਮਿਤੀ 28 ਨਵੰਬਰ 2025 ਦਿਨ ਸ਼ੁੱਕਰਵਾਰ ਨੂੰ ਸਵੇਰੇ 8:00 ਵਜੇ ਤੋਂ ਦੁਪਿਹਰ 1:00 ਵਜੇ ਤੱਕ ਕੈਂਬਰਿਜ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਰੋਡ ਨੇੜੇ ਪੈਟਰੋਲ ਪੰਪ ਮਲੌਦ ਵਿਖੇ ਲਗਾਇਆ ਜਾ ਰਿਹਾ ਹੈ । ਇਸ ਕੈਂਪ ਵਿੱਚ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਐਂਡ ਵੈਲਫੇਅਰ ਕਮੇਟੀ ਮਲੌਦ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾਵੇਗਾ । ਇਸ ਕੈਂਪ ਵਿੱਚ ਅੱਖਾਂ ਦੇ ਮਰੀਜਾਂ ਦਾ ਚਿੱਟੇ ਮੋਤੀਏ ਦਾ ਚੈਕਅੱਪ ਕਰਕੇ ਆਪ੍ਰੇਸ਼ਨ ਸ਼ੰਕਰਾ ਆਈ ਹਸਪਤਾਲ ਮੁੱਲਾਂਪੁਰ (ਲੁਧਿਆਣਾ) ਦੇ ਮਾਹਿਰ ਡਾਕਟਰਾਂ ਵਲੋਂ ਕੀਤੇ ਜਾਣਗੇ । ਇਸ ਕੈਂਪ ਸਬੰਧੀ ਅਹਿਮ ਮੀਟਿੰਗ ਵੀ ਹੋਈ । ਜਿਸ ਵਿੱਚ ਮਾਲਵਾ ਕਲੱਬ ਦੇ ਪ੍ਰਧਾਨ ਇੰਜ. ਹਰਮਿੰਦਰ ਪਾਲ ਸਿੰਘ ਸਹਾਰਨ ਮਾਜਰਾ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੰਜੀਵ ਮੋਦਗਿੱਲ ਅਤੇ ਡਾ: ਕਰਨੈਲ ਸਿੰਘ ਕਾਲੀਆ, ਵਿਸ਼ੇਸ਼ ਮਹਿਮਾਨ ਇੰਦਰਪ੍ਰੀਤ ਸਿੰਘ ਮਾਂਗੇਵਾਲ, ਡਾ: ਬਲਜਿੰਦਰ ਪਾਲ ਸਿੰਘ ਮਲੌਦ, ਸੁਖਵਿੰਦਰ ਸਿੰਘ ਦੌਲਤਪੁਰ, ਡਾ: ਇਕਬਾਲ ਮੁਹਮੰਦ ਰਾਮਗੜ੍ਹ ਸਰਦਾਰਾਂ, ਬਲਵੰਤ ਰਾਮ ਪੱਪੂ ਮਾਡਲ ਟਾਊਨ, ਠੇਕੇਦਾਰ ਅਵਤਾਰ ਸਿੰਘ ਸਿਆੜ, ਬਹਾਬਜੀਤ ਗਿੱਲ ਨਾਰੋਮਾਜਰਾ, ਇੰਜ: ਦਵਿੰਦਰ ਸਿੰਘ ਬੇਰ ਖੁਰਦ, ਜਤਿੰਦਰਪਾਲ ਸ਼ਰਮਾ ਬੇਰ ਕਲਾਂ, ਮਾ: ਬਲਜਿੰਦਰ ਸਿੰਘ ਕਾਕਾ ਬੇਰ ਕਲਾਂ, ਡਾ: ਲਾਭ ਸਿੰਘ ਆਦਿ ਹਾਜ਼ਰ ਹੋਏ । ਇਸ ਸਮੇਂ ਪ੍ਰਧਾਨ ਹਰਮਿੰਦਰ ਸਿੰਘ, ਸ਼੍ਰੀ ਸੰਜੀਵ ਮੋਦਗਿੱਲ ਅਤੇ ਇਕਬਾਲ ਮੁਹੰਮਦ ਨੇ ਕਿਹਾ ਕਿ ਕੈਂਪ ਵਿੱਚ ਚੈਕਅੱਪ ਕਰਵਾਉਣ ਵਾਲੇ ਮਰੀਜ਼ ਆਪਣਾ ਅਧਾਰ ਕਾਰਡ ਫੋਟੋ ਕਾਪੀ ਜਾਂ ਕੋਈ ਸ਼ਨਾਖਤੀ ਸਬੂਤ ਤੇ ਮੋਬਾਈਲ ਫੋਨ ਨੰਬਰ ਜਰੂਰ ਲੈ ਕੇ ਆਉਣ ਤਾਂ ਜੋ ਮਰੀਜ਼ ਨੂੰ ਚੈਕਅੱਪ ਦੌਰਾਨ ਅਗੇਰੀ ਕਾਰਵਾਈ ‘ਚ ਅੱਗੋਂ ਕੋਈ ਸਮੱਸਿਆ ਨਾ ਆਵੇ । ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਅੱਖਾਂ ਦੀਆਂ ਦਵਾਈਆਂ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ ।

Leave a Reply

Your email address will not be published. Required fields are marked *