ਖਰੜ ਦੇ ਸੰਤ ਆਸ਼ਰਮ ਸਿਵ ਮੰਦਰ ਵਿਖੇ ਸਲਾਨਾ ਭੰਡਾਰਾ ਕਰਵਾਇਆ

0
Khr 25

ਖਰੜ, 25 ਨਵੰਬਰ (ਅਵਤਾਰ ਸਿੰਘ)

ਸੰਤ ਆਸ਼ਰਮ ਸਿਵ ਮੰਦਰ ਗੁਲਮੋਹਰ ਸਿਟੀ ਖਰੜ ਵਿਖੇ ਮਹੰਤ ਓਕਾਂਰ ਗਿਰੀ ਜੀ ਮਹਾਰਾਜ ਦੀ ਸਲਾਨਾ ਬਰਸੀ ਤੇ ਸਲਾਨਾ ਭੰਡਾਰਾ ਮਹੰਤ ਸਮੁੰਦਰ ਗਿਰੀ ਜੀ ਮਹਾਰਾਜ਼ ਦੀ ਰਹਿਨੁਮਾਈ ਹੇਠ ਹੋਇਆ। ਉਨ੍ਹਾਂ ਦਸਿਆ ਕਿ ਅੱਜ ਸਵੇਰ ਤੋਂ ਖਰੜ ਸਹਿਰ ਨਿਵਾਸੀਆਂ ਤੋਂ ਇਲਾਵਾ ਦੂਰ ਦਰਾਂਡੇ ਤੋ ਸੰਗਤਾਂ ਅਤੇ ਸ਼ਰਧਾਲੂਆਂ ਨੇ ਮੰਦਰ ਪੁੱਜ ਕੇ ਮੱਥਾ ਟੇਕਿਆ ਅਤੇ ਸ੍ਰੀ ਰਮਾਇਣ ਦੇ ਪਾਠ ਸਰਵਣ ਕੀਤੇ। ਇਸ ਤੋਂ ਇਲਾਵਾ ਪਹਿਲਾਂ ਸਵੇਰੇ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ ਅਤੇ ਪੰਡਿਤ ਵਿਨੋਦ ਸ਼ਾਸ਼ਤਰੀ ਵਲੋਂ ਵਿਧੀ ਅਨੁਸਾਰ ਹਵਨ ਕੀਤਾ ਗਿਆ ਜਿਸ ਵਿਚ ਸ਼ਹਿਰ ਨਿਵਾਸੀਆਂ ਅਤੇ ਮਹੰਤਾਂ ਨੇ ਹਾਜ਼ਰੀ ਲਗਵਾਈ। ਸੰਗਤਾਂ ਅਤੇ ਸ਼ਰਧਾਲੂਆਂ ਲਈ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਰਿਤਾਂਬਰ ਗਿਰੀ ਜੀ, ਪਵਨ ਗਿਰੀ, ਦੇਵਸ ਗਿਰੀ ਜੀ, ਰਾਜਾ ਰਾਮ ਗਿਰੀ ਜੀ, ਬ੍ਰਹਮਨੰਦ ਗਿਰੀ ਜੀ, ਸਨਾਨਤ ਗਿਰੀ ਜੀ, ਘਨੱਈਆਂ ਗਿਰੀ ਜੀ, ਜੈ ਭਗਵਾਨ ਸਿੰਗਲਾ, ਨਿਰਮਲ ਕੁਮਾਰ, ਜਗਤਾਰ ਸਿੰਘ, ਵਿਕਰਮ ਠਾਕੁਰ, ਜੋਗਿੰਦਰ ਸਿੰਘ, ਰਾਜ ਕੁਮਾਰ, ਰਮੇਸ਼ ਕੁਮਾਰ, ਐਡਵੋਕੇਟ ਨਰੇਸ਼ ਕੁਮਾਰ, ਤਲਵਿੰਦਰ ਸਿੰਘ, ਪਰਵੀਨ ਸ਼ਰਮਾ, ਰਾਧਿਕਾ ਸ਼ਰਮਾ, ਪੂਨਮ ਸ਼ਰਮਾ ਸਮੇਤ ਹੋਰ ਸ਼ਰਧਾਲੂ, ਸ਼ਹਿਰ ਨਿਵਾਸੀਆਂ ਅਤੇ ਦੂਰ ਦਰਾਂਡੇ ਤੋ ਆਈਆਂ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *