ਚੰਡੀਗੜ੍ਹ ਯੂਨੀਵਰਸਿਟੀ ਤੇ ਗਿਲਕੋ ਸਕੂਲ ਮਿਲ ਕੇ ਕਰਨਗੇ ਕੰਮ : ਸਤਨਾਮ ਸਿੰਘ ਸੰਧੂ

0
Screenshot 2025-11-24 182844

ਖਰੜ, 24 ਨਵੰਬਰ (ਅਵਤਾਰ ਸਿੰਘ)

ਗਿਲਕੋ ਇੰਟਰਨੈਸ਼ਨਲ ਸਕੂਲ ਖਰੜ ਵਲੋਂ ਨਵੀ ਤਕਨੀਕ ਨਾਲ ਤਿਆਰ ਗਏ ਗਏ ਆਡਟੋਰੀਅਮ ਵਿਚ ਕਰਵਾਏ ਗਏ ਸਕੂਲ ਦੇ ਦੋ ਰੋਜ਼ਾ ਸਲਾਨਾ ਸਮਾਗਮ ਸਮਾਪਿਤ ਹੋ ਗਿਆ। ਸਮਾਗਮ ਦੀ ਸਮਾਪਤੀ ਤੇ ਚੰਡੀਗੜ੍ਹ ਯੂਨਵਰਸਿਟੀ ਘੜੂੰਆਂ ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਸ.ਸਤਨਾਮ ਸਿੰਘ ਸੰਧੂ ਨੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਦੀਪ ਲੈਂਪ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਆਪਣੇ ਭਾਸ਼ਨ ਵਿਚ ਕਿਹਾ ਕਿ ਟੈਕਨੋਲੋਜੀ ਖੇਤਰ ਵਿੱਚ ਗਿਲਕੋ ਇੰਟਰਨੈਸ਼ਨਲ ਸਕੂਲ ਖਰੜ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਮਿਲ ਕੇ ਕੰਮ ਕਰਨਗੇ, ਕਿਉਕਿ ਅੱਜ ਦੇ ਸਮਾਗਮਕ ਵਿਚ ਬੱਚਿਆਂ ਦੇ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਦੇ ਹੁਨਰ ਦੀ ਸ਼ਲਾਘਾ ਕਰਦਿਆ ਕਿ ਅੱਜ ਸਾਡਾ ਮਿਸ਼ਨ ਸਮਾਜ ਲਈ ਕੁਝ ਕਰਨ ਦਾ ਹੈ ਸਕੂਲ ਤੋਂ ਨਿਕਲਣ ਵਾਲੇ ਵਿਦਿਆਰਥੀ ਦੇਸ਼ ਨੂੰ ਅੱਗੇ ਲੈ ਕੇ ਜਾਣਗੇ, ਸਕੂਲੀ ਸਿੱਖਿਆ ਸੁਪਨਾ ਸਕਾਰ ਕਰਨ ਦੀ ਬੁਨਿਆਦ ਰੱਖਦੀ ਹੈ ਜੇਕਰ ਸਕੂਲ ਅਤੇ ਹਾਇਰ ਐਜੂਕੇਸ਼ਨ ਇਕੋ ਸਿਸਟਮ ਮਿਲ ਕੇ ਕੰਮ ਕਰਨ ਤਾਂ ਇਸ ਨਾਲ ਚੰਗੇ ਨਤੀਜੇ ਆਉਣ ਤੇ ਬੱਚੇ ਅੱਗੇ ਅੱਜ ਦੇ ਸਮੇਂ ਅਨੁਸਾਰ ਹਰ ਖੇਤਰਾਂ ਵਿਚ ਜਾ ਕੇ ਵੱਡੀਆਂ ਮੱਲਾਂ ਮਾਰ ਸਕਣੈ। ਸਕੂਲ ਦੇ ਚੇਅਰਮੈਨ ਰਣਜੀਤ ਸਿੰਘ ਗਿੱਲ ਨੇ ਚੰਡੀਗੜ੍ਹ ਯੂਨੀਵਰਸਿਟੀ ਅਤੇ ਗਿਲਕੋ ਇੰਟਰਨੈਸ਼ਨਲ ਸਕੂਲ ਦੇ ਮਿਲ ਕੇ ਕੰਮ ਕਰਨ ਲਈ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨਾਂ ਕਿਹਾ ਕਿ ਗਿਲਕੋ ਇੰਟਰਨੈਸ਼ਨਲ ਸਕੂਲ ਕੁਆਲਿਟੀ ਐਜੂਕੇਸ਼ਨ ਲਈ ਕੰਮ ਕਰਦਾ ਹੈ ਅਤੇ ਹਮੇਸ਼ਾ ਚੰਗੀ ਸਿੱਖਿਆ ਲਈ ਵਚਨ ਵੱਧ ਰਹੇਗਾ। ਇਸ ਸਮਾਗਮ ਵਿਚ ਟਰੱਸਟੀ ਪਰਮਜੀਤ ਕੌਰ ਗਿੱਲ,ਪ੍ਰਿੰਸੀਪਲ ਡਾ. ਕ੍ਰਿਤੀਕਾ ਕੌਸ਼ਿਕ, ਡਾਇਰੈਕਟਰ ਜੈ ਕੌਰ ਗਿੱਲ, ਵਾਈਸ ਪ੍ਰਿੰਸੀਪਲ ਸ਼ਿਵ ਸ਼ੰਕਰ ਪੌਲ, ਹੈਡ ਮਿਸਟਰਸ ਗੁਰਸਿਮਰਨ ਕੌਰ ਸਮੇਤ ਸਕੂਲ ਦੇ ਸਟਾਫ ਮੈਂਬਰ, ਵਿਦਿਆਰਥੀਅ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।

Leave a Reply

Your email address will not be published. Required fields are marked *