ਸੰਤ ਸੁੰਦਰ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਵਲੋਂ ਸਵ. ਬਾਬਾ ਬਹਾਦਰ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਕਰਾਇਆ 

0
Screenshot 2025-11-21 183729 ASDFASD

ਕੁਰਾਲੀ , 21 ਨਵੰਬਰ (ਰਾਜਾ ਸਿੰਘ ਭੰਗੂ )

ਸੰਤ ਸੁੰਦਰ ਸਿੰਘ ਐਜੂਕੇਸ਼ਨਲ ਅਤੇ ਚੈਰੀਟੇਬਲ ਟਰੱਸਟ ਵਲੋਂ ਗ੍ਰਾਮ ਪੰਚਾਇਤ ਰਸਨਹੇੜੀ ਅਤੇ ਇਲਾਕੇ ਦੀਆ ਸਮੂਹ ਸੰਗਤਾਂ ਵਲੋਂ ਸਵ. ਬਾਬਾ ਬਹਾਦਰ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਤ ਖਾਲਸਾ ਦਲ ਸਿੱਧਸਰ ਸਿਹੋੜਾ ਸਾਹਿਬ ਵਲੋਂ ਸੰਤ ਮਨੋਹਰ ਸਿੰਘ, ਸੰਤ ਪਲਵਿੰਦਰ ਸਿੰਘ, ਜਥੇਦਾਰ ਕੁਲਦੀਪ ਸਿੰਘ, ਜਥੇਦਾਰ ਜਸਵਿੰਦਰ ਸਿੰਘ, ਗੁਰਪ੍ਰਤਾਪ ਸਿੰਘ ਪਡਿਆਲਾ ਅਤੇ ਸੰਤ ਬਾਬਾ ਹਰਸਰਨ ਸਿੰਘ ਗੀਗੇ ਮਾਜਰਾ ਨੇ ਉਚੇਚੇ ਤੌਰ ਤੇ ਹਾਜਰੀ ਲਗਵਾਈ। ਇਸ ਮੌਕੇ ਸੰਤ ਖਾਲਸਾ ਦਲ ਜਿਨ੍ਹਾਂ ਦੇ ਨਾਲ ਸੰਤ ਸੁੰਦਰ ਸਿੰਘ ਐਜੂਕੇਸ਼ਨਲ ਅਤੇ ਚੈਰੀਟੇਬਲ ਟਰੱਸਟ ਪਿਛਲੇ ਬੜੇ ਲੰਮੇ ਅਰਸੇ ਤੋਂ ਜੁੜਿਆ ਹੋਇਆ ਹੈ,  ਨੇ ਜਸਬੀਰ ਸਿੰਘ ਚੇਅਰਮੈਨ ਨੂੰ ਹੀ ਮੁੱਖ ਸਰਪ੍ਰਸਤ ਦੀਆਂ ਅਗਲੇ ਸਮੇਂ ਤੱਕ ਸੇਵਾਵਾਂ ਨਿਭਾਉਣ ਦਾ ਫੈਸਲਾ ਕੀਤਾ।ਇਸ ਮੌਕੇ ਇਲਾਕੇ ਦੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਅਤੇ ਇਲਾਕੇ ਦੀ ਸਮੂਹ ਸੰਗਤ ਨੇ ਇਸ ਆਦੇਸ਼ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ਗਿਆ। ਸੰਤ ਖਾਲਸਾ ਦਲ ਵਲੋਂ ਭਾਈ ਜਸਬੀਰ ਸਿੰਘ ਚੇਅਰਮੈਨ ਨੂੰ ਸਿਰੋਪਾ ਪਾ ਕੇ ਕਾਰਜਕਾਰੀ ਮੁੱਖ ਸਰਪ੍ਰਸਤ ਦੀ ਜਿੰਮੇਵਾਰੀ ਅਗਲੇਰੇ ਆਦੇਸ਼ ਤਕ ਸੌਂਪੀ ਗਈ ਅਤੇ ਕਿਹਾ ਗਿਆ ਕਿ ਅੱਜ ਤੋਂ ਬਾਅਦ ਭਾਈ ਜਸਬੀਰ ਸਿੰਘ ਚੇਅਰਮੈਨ ਕਾਰਜਕਾਰੀ ਮੁੱਖ ਸਰਪ੍ਰਸਤ ਦੇ ਤੌਰ ਤੇ ਵੀ ਕੰਮ ਕਰਨਗੇ। ਉਨ੍ਹਾਂ ਨੂੰ ਬਤੌਰ ਕਾਰਜਾਕਰੀ ਮੁੱਖ ਸਰਪ੍ਰਸਤ ਅਤੇ ਚੇਅਰਮੈਨ ਦੇ ਤੌਰ ਤੇ ਟਰੱਸਟ ਦੇ ਕੰਮਾਂਕਾਰਾ ਬਾਰੇ ਫੈਸਲੇ ਲੈਣ ਲਈ ਪੂਰੇ ਅਧਿਕਾਰ ਹੋਣਗੇ।ਇਸ ਮੌਕੇ ਹਾਜ਼ਰ ਪਤਵੰਤਿਆਂ  ਵਲੋਂ ਸਵਰਗ ਵਾਸੀ ਬਾਬਾ ਬਹਾਦਰ ਸਿੰਘ ਦੀ ਪਤਨੀ ਬੀਬੀ ਭਜਨ ਕੌਰ ਨੂੰ ਵੀ ਸਿਰੋਪਾ ਭੇਟ ਕੀਤਾ ਗਿਆ। ਭਾਈ ਜਸਬੀਰ ਸਿੰਘ ਵਲੋਂ ਸਵ: ਬਾਬਾ ਬਹਾਦਰ ਸਿੰਘ ਜੀ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਕਿ ਭਵਿੱਖ ਦੇ ਵਿਚ ਸਵ: ਬਾਬਾ ਬਹਾਦਰ ਸਿੰਘ ਜੀ ਦੇ ਪਰਿਵਾਰ ਦੇ ਸੁੱਖ ਦੁੱਖ ਵਿਚ ਟਰੱਸਟ ਲੋੜੀਂਦੀ ਅਤੇ ਸਮੇ ਅਨੁਸਾਰ ਸਹਾਇਤਾ ਕਰਦਾ ਰਹੇਗਾ। ਇਸ ਮੌਕੇ ਜਸਬੀਰ ਸਿੰਘ ਨੇ ਅੱਜ ਤੋਂ ਹੀ ਸਾਧ ਸੰਗਤ ਦੀ ਹਾਜਰੀ ਵਿਚ ਬਤੌਰ ਕਾਰਜਕਾਰੀ ਸਰਪ੍ਰਸਤ ਆਪਣੀ ਜਿੰਮੇਵਾਰੀ ਸੰਭਾਲ ਲਈ ਹੈ।

Leave a Reply

Your email address will not be published. Required fields are marked *