ਪਤਨੀ, ਸਾਲੀ ਤੇ ਸਾਂਢੂ ਵੱਲੋਂ ਕੀਤੀ ਬੇਇੱਜਤੀ ਨਾ ਸਹਾਰਦੇ ਹੋਏ ਵਿਅਕਤੀ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ !

0
30_08_2025-dead_9523470

ਮੋਗਾ , 30  ਅਗਸਤ ( ਨਿਊਜ਼ ਟਾਊਨ ਨੈੱਟਵਰਕ ) :

ਥਾਣਾ ਬਾਘਾਪੁਰਾਣਾ ਵਿਖੇ ਪੈਂਦੇ ਪਿੰਡ ਕਾਲੇਕੇ ਵਿਖੇ ਵਿਅਕਤੀ ਨੇ ਅਪਣੀ ਪਤਨੀ, ਸਾਲੀ ਅਤੇ ਸਾਂਢੂ ਵੱਲੋਂ ਕੀਤੀ ਗਈ ਬੇਇੱਜਤੀ ਨੂੰ ਨਾਲ ਸਹਾਰਦੇ ਹੋਏ ਆਪਣੇ ਘਰ ’ਚ ਫਾਹਾ ਲੈਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕ ਵਿਅਕਤੀ ਦੇ ਪਿਤਾ ਦੇ ਬਿਆਨ ਲੈਕੇ ਮ੍ਰਿਤਕ ਦੀ ਪਤਨੀ, ਸਾਲੀ ਅਤੇ ਸਾਂਢੂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਬਾਘਾਪੁਰਾਣਾ ਪੁਲਿਸ ਦੇ ਸਹਾਇਕ ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਦਰਬਾਰਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕਾਲੇਕੇ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ’ਚ ਦੋਸ਼ ਲਗਾਉਦਿਆ ਕਿਹਾ 28 ਅਗਸਤ ਨੂੰ ਉਸ ਦੇ ਲੜਕੇ ਜਸਪਾਲ ਸਿੰਘ ਦੇ ਘਰ ਉਸ ਦੀ ਸਾਲੀ ਕਾਜਲ ਅਤੇ ਸਾਂਢੂ ਮਨਪ੍ਰੀਤ ਸਿੰਘ ਵਾਸੀਆਨ ਰਾਮਥਲੀ ਸਮਾਧਾਂ ਥਾਣਾ ਗ੍ਰਹਲਾ ਜਿਲ੍ਹਾ ਕੈਂਥਲ (ਹਰਿਆਣਾ) ਆਏ ਹੋਏ ਸਨ। ਉਸ ਨੇ ਕਿਹਾਂ ਕਿ ਰਾਤ ਸਮੇ ਉਸ ਦੇ ਲੜਕੇ ਦਾ ਅਪਣੀ ਪਤਨੀ ਰਮਨਦੀਪ ਕੌਰ, ਸਾਲੀ ਕਾਜਲ ਅਤੇ ਸਾਂਢੂ ਮਨਪ੍ਰੀਤ ਸਿੰਘ ਨਾਲ ਕਿਸੇ ਗੱਲ ਨੂੰ ਲੈਕੇ ਬੋਲ ਬੁਲਾਰਾ ਹੋ ਗਿਆ।

ਇਸ ਤੋਂ ਬਾਅਦ ਉਸ ਦੇ ਲੜਕੇ ਜਸਪਾਲ ਸਿੰਘ ਨੇ ਕਮਰੇ ਅੰਦਰ ਵੜ੍ਹ ਕੇ ਅੰਦਰੋ ਲੋਕ ਲਗਾ ਲਿਆ ਅਤੇ ਪੱਖੇ ਨਾਲ ਫਾਹਾ ਲੈਕੇ ਆਤਮ ਹੱਤਿਆ ਕਰ ਲਈ। ਉਸ ਨੇ ਕਿਹਾ ਕਿ ਉਸ ਦੇ ਲੜਕੇ ਜਸਪਾਲ ਸਿੰਘ ਨੇ ਆਪਣੀ ਪਤਨੀ, ਸਾਲੀ ਅਤੇ ਸਾਂਢੂ ਵੱਲੋਂ ਕੀਤੀ ਬੇਇੱਜਤੀ ਕਰਨ ਕਰਕੇ ਦੁੱਖੀ ਹੋ ਕੇ ਫਾਹਾ ਲੈ ਕੇ ਆਤਮਾ ਹੱਤਿਆ ਕੀਤੀ ਹੈ। ਪੁਲਿਸ ਨੇ ਮ੍ਰਿਤਕ ਵਿਅਕਤੀ ਜਸਪਾਲ ਸਿੰਘ ਦੇ ਪਿਤਾ ਦਰਬਾਰਾ ਸਿੰਘ ਦੇ ਬਿਆਨ ਲੈਕੇ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ, ਸਾਲੀ ਕਾਜਲ ਅਤੇ ਸਾਂਢੂ ਮਨਪ੍ਰੀਤ ਸਿੰਘ ਦੇ ਖਿਲਾਫ ਥਾਣਾ ਬਾਘਾਪੁਰਾਣਾ ਵਿਖੇ ਮਾਮਲਾ ਦਰਜ ਕਰ ਲਿਆ ਹੈ।

 

Leave a Reply

Your email address will not be published. Required fields are marked *