ਮੁਕੇਸ਼ ਅੰਬਾਨੀ ਦੀ ਮਾਂ ਕੋਕੀਲਾਬੇਨ ਦੀ ਅਚਾਨਕ ਵਿਗੜ ਗਈ ਸਿਹਤ !


ਮੁੰਬਈ, 22 ਅਗਸਤ ( ਨਿਊਜ਼ ਟਾਊਨ ਨੈੱਟਵਰਕ ) :
ਸਵਰਗੀ ਧੀਰੂਭਾਈ ਅੰਬਾਨੀ ਦੀ ਪਤਨੀ ਕੋਕੀਲਾਬੇਨ ਅੰਬਾਨੀ ਨੂੰ ਉਮਰ ਨਾਲ ਸਬੰਧਤ ਬਿਮਾਰੀਆਂ ਕਾਰਨ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ ਜਿੱਥੇ ਮੁਕੇਸ਼ ਅੰਬਾਨੀ ਵੀ ਪਹੁੰਚੇ। 91 ਸਾਲਾ ਕੋਕੀਲਾਬੇਨ ਸੀਨੀਅਰ ਡਾਕਟਰਾਂ ਦੀ ਦੇਖਭਾਲ ਹੇਠ ਹੈ। ਪਰਿਵਾਰ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ।
