ਸ਼ੰਭੂ ਰੇਲਵੇ ਟਰੈਕ ਬੰਬ ਧਮਾਕੇ ਨਾਲ ਜੁੜੇ 4 ਵਿਅਕਤੀ ਕੀਤੇ ਗ੍ਰਿਫ਼ਤਾਰ

0

ਪਾਕਿ ਦੀ ਆਈ.ਐਸ.ਆਈ. ਨਾਲ ਜੁੜੀਆਂ ਤਾਰਾਂ, ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਸਾਜਿਸ਼ਪਟਿਆਲਾ, 28 ਅਪ੍ਰੈਲ (ਗੁਰਪ੍ਰਤਾਪ ਸਿੰਘ ਸਾਹੀ) : ਬੀਤੀ ਰਾਤ ਸ਼ੰਭੂ-ਰਾਜਪੁਰਾ ਰੇਲਵੇ ਟਰੈਕ ਦੀ ਬੰਬ ਬਲਾਸਟ ਦੀ ਘਟਨਾ ਬਾਰੇ ਡੀਆਈਜੀ ਪਟਿਆਲਾ ਕੁਲਦੀਪ ਸਿੰਘ ਚਾਹਲ ਤੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਵੱਲੋਂ ਕੀਤੀ ਹਰ ਐਂਗਲ ਦੀ ਜਾਂਚ ਦੌਰਾਨ ਪੁਲਿਸ ਦੇ ਹੱਥ ਕਈ ਸੁਰਾਖ ਲੱਗੇ ਹਨ। ਅਫ਼ਸਰਾਂ ਮੁਤਾਬਕ ਇਹ ਮੋਡਿਊਲ ਆਈਐਸਆਈ ਨਾਲ ਜੁੜੇ ਹੋਏ ਹਨ ਤੇ ਧਮਾਕੇ ਵਿਚ ਮਾਰਿਆ ਗਿਆ ਮੁਲਜ਼ਮ ਜਗਰੂਪ ਸਿੰਘ ਮਲੇਸ਼ੀਆ ਜਾ ਕੇ ਆਇਆ ਸੀ। ਪਟਿਆਲਾ ਪੁਲਿਸ ਨੇ ਫੜੇ ਗਏ 4 ਵਿਅਕਤੀਆਂ ਦੇ ਨਾਮ ਨਸ਼ਰ ਕੀਤੇ ਜਿਨਾਂ ਵਿੱਚ ਪ੍ਰਦੀਪ ਸਿੰਘ ਖਾਲਸਾ, ਕੁਲਵਿੰਦਰ ਸਿੰਘ, ਸਤਨਾਮ ਸਿੰਘ ਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ ਤੇ ਇਹਨਾਂ ਤੋਂ ਪੁੱਛਗਿੱਛ ਜਾਰੀ ਹੈ। ਜਿਸ ਤੋਂ ਬਾਅਦ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲੈਣ ਤੋਂ ਬਾਅਦ ਅਗਲੇਰੀ ਜਾਂਚ ਵੀ ਮੁਕੰਮਲ ਕੀਤੀ ਜਾਵੇਗੀ। ਪੁਲਿਸ ਮੁਤਾਬਕ ਸਾਰੇ ਖਾਲਿਸਤਾਨੀ ਐਲੀਮੈਂਟਸ ਨਾਲ ਜੁੜੇ ਹੋਏ ਹਨ ਅਤੇ ਸੂਬੇ ਵਿੱਚ ਅਸ਼ਾਂਤੀ ਦੇ ਦਹਿਸ਼ਤ ਫੈਲਾਉਣ ਵਾਲੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ। ਗ੍ਰਿਫਤਾਰ ਕੀਤੇ ਗਏ ਇਹਨਾਂ ਮੁਲਜ਼ਮਾਂ ਕੋਲੋਂ ਹੈਂਡ ਗਰਨੇਡ, ਦੋ 30 ਬੋਰ ਪਿਸਟਲ ਤੋਂ ਕਈ ਹੋਰ ਤਰਾਂ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ।

Leave a Reply

Your email address will not be published. Required fields are marked *