ਨਿਊ ਅੰਮ੍ਰਿਤਸਰ ਵਿੱਚ ਵਪਾਰ-ਉਭਾਰ ਅਤੇ ਉੱਤਮ ਗਾਹਕ ਸੇਵਾ ਸਬੰਧੀ ਸੈਮੀਨਾਰ

0

ਅੰਮ੍ਰਿਤਸਰ 1 ਜੂਨ ( ਮਨਜੀਤ ਸਿੰਘ ਸ਼ੇਰਗਿੱਲ     )ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਨਿਰਧਾਰਤ ਉਦੇਸ਼ਾਂ ਦੀ ਪੂਰਤੀ ਹਿੱਤ ਚੇਅਰਮੈਨ ਸ੍ਰ. ਰਜਿੰਦਰ ਸਿੰਘ ਮਰਵਾਹਾ ਦੇ ਵਡੇਰੇ ਉੱਦਮ ਸਦਕਾ ਨਿਊ ਅੰਮ੍ਰਿਤਸਰ ਦੇ ਐਨ ਸਾਹਮਣੇ ਜਰਨੈਲੀ ਸੜਕ ਸਥਿਤ ਤਨਿਸ਼ਕ ਸੋ਼ਰੂਮ ਵਿੱਚ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਆਯੋਜਿਤ ਕੀਤਾ ਗਿਆ। ਪ੍ਰਭਾਵਸ਼ਾਲੀ ਵਕਤਾ ਸ਼੍ਰੀ ਪਰਦੀਪ ਮਲਿਕ ਨੇ ਆਏ ਪਤਵੰਤੇ ਹਾਜ਼ਰੀਨ ਦਾ ਭਾਵਪੂਰਤ ਸ਼ਬਦਾਂ ਵਿੱਚ ਇਸਤਕਬਾਲ ਕੀਤਾ। ਸੈਮੀਨਾਰ ਦੇ ਪ੍ਰਯੋਜਨ ਬਾਰੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਸ੍ਰ. ਰਜਿੰਦਰ ਸਿੰਘ ਮਰਵਾਹਾ ਨੇ ਕਿਹਾ ਕਿ ਸ਼੍ਰੀ ਅੰਮ੍ਰਿਤਸਰ ਸਹਿਬ ਦੀ ਆਰਥਿਕ ਖ਼ੁਸ਼ਹਾਲੀ ਲਈ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਹਰ ਤਰ੍ਹਾਂ ਯਤਨਸ਼ੀਲ ਹੈ। ਵਿਸ਼ਵ ਅਤੇ ਖਾਸ ਤੌਰ ਤੇ ਹਿੰਦੁਸਤਾਨ ਦੇ ਹਰੇਕ ਸ਼ਹਿਰ ਵਿੱਚ ਸੋਨੇ ਦੇ ਗਹਿਣਿਆਂ ਦੇ ਡਿਜ਼ਾਇਨ ਨਿਰਮਾਣ ਵਿੱਚ ਹਾਸਲ ਕੀਤੇ ਉੱਚਤਮ ਮਿਆਰ ਅਤੇ ਸ਼ੁਧਤਾ ਵਿੱਚ ਸਟੀਕ ਭਰੋਸੇਯੋਗਤਾ ਦੇ ਅਧਾਰ ਤੇ ਤਨਿਸ਼ਕ ਨੇ ਵਕਾਰੀ ਭੱਲ ਖੱਟੀ ਹੈ। ਸ੍ਰ. ਰਜਿੰਦਰ ਸਿੰਘ ਮਰਵਾਹਾ ਵੱਲੋਂ ਹਾਜ਼ਰ ਪਤਵੰਤੇ ਸ਼ਹਿਰੀਆਂ ਅਤੇ ਬੀਬੀਆਂ ਨੂੰ ਸੁਝਾਅ ਦਿੱਤਾ ਕਿ ਸੋਨੇ ਦੇ ਗਹਿਣਿਆਂ ਦੀ ਖਰੀਦਦਾਰੀ ਕਰਨ ਸਮੇਂ ਤਨਿਸ਼ਕ ਦੇ ਮਿਆਰ ਅਤੇ ਸ਼ੁਧਤਾ ਨੂੰ ਧਿਆਨ ਵਿੱਚ ਰੱਖਿਆ ਜਾਵੇ। ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਅੰਮ੍ਰਿਤਸਰ ਦੀ ਵਪਾਰਕ ਵਿਰਾਸਤ ਬਾਰੇ ਤੱਥ ਪ੍ਰਗਟਾਏ ਕਿ ਸ਼੍ਰੀ ਗੁਰੂ ਰਾਮਦਾਸ ਜੀ ਨੇ ” ਗੁਰੂ ਕਾ ਚੱਕ “(ਅੰਮ੍ਰਿਤਸਰ) ਵਸਾਉਣ ਸਮੇਂ ਬਵੰਜਾ ਕਿਸਬਾਂ ਦੇ ਵਪਾਰੀਆਂ ਨੂੰ ਰਹਿਣ ਸਹਿਣ ਦੀਆਂ ਮੁਫ਼ਤ ਸਹੂਲਤਾਂ ਪ੍ਰਦਾਨ ਕਰਕੇ ਨੂੰ ਸ਼ਹਿਰ ਦੇ ਵਸਨੀਕ ਬਣਾ ਲਿਆ ਸੀ। ਮਹਾਰਾਜਾ ਰਣਜੀਤ ਸਿੰਘ ਸਮੇਂ ਅੰਮ੍ਰਿਤਸਰ ਦੇ ਸਿਖਰਾਂ ਛੂੰਹਦੇ ਵਪਾਰ ਅਤੇ ਕਾਰੋਬਾਰ ਦੇ ਅਧਾਰ ਤੇ ਆਰਥਿਕ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ ਗਿਆ। ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਦੇ ਸੁਹਿਰਦ ਆਗੂ ਇਸ ਯਤਨ ਵਿੱਚ ਹਨ ਕਿ ਅੰਮ੍ਰਿਤਸਰ ਦਾ ਵਪਾਰ ਕਾਰੋਬਾਰ ਆਪਣੇ ਸ਼ਾਨਾਮੱਤੇ ਵਿਰਸੇ ਨੂੰ ਸੁਰਜੀਤ ਕਰਨ ਵਿੱਚ ਸਫਲਤਾ ਹਾਸਲ ਕਰ ਲਏ। ਪ੍ਰਸਿੱਧ ਅਦਾਕਾਰ ਅਰਵਿੰਦਰ ਸਿੰਘ ਭੱਟੀ ਨੇ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਉਪਰਾਲਿਆਂ ਦੀ ਸਲਾਹੁਤਾ ਕੀਤੀ ਅਤੇ ਸੁਰੀਲੀ ਆਵਾਜ਼ ਵਿੱਚ ਗੀਤ ਸੁਣਾ ਕੇ ਮਾਹੌਲ ਨੂੰ ਖ਼ੁਸ਼ਗਵਾਰ ਬਣਾ ਦਿੱਤਾ। ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਅੰਮ੍ਰਿਤਸਰ ਦੇ ਚੇਅਰਮੈਨ ਸ੍ਰ. ਹਰਪ੍ਰੀਤ ਸਿੰਘ ਭਾਟੀਆ ਨੇ ਤਨਿਸ਼ਕ ਸੋ਼ਰੂਮ ਦੇ ਸੰਚਾਲਕਾਂ ਦਾ ਭਾਵਭਿੰਨੀ ਪ੍ਰਾਹੁਣਚਾਰੀ ਲਈ ਸ਼ੁਕਰੀਆ ਅਦਾ ਕੀਤਾ। ਤਨਿਸ਼ਕ ਸੋ਼ਰੂਮ ਦੇ ਮੁੱਖ ਸੰਚਾਲਕ ਅਤੇ ਪ੍ਰਬੰਧਕ ਸ਼੍ਰੀ ਕਾਰਤਿਕ ਸੂਦ ਨੇ ਤਨਿਸ਼ਕ ਕੰਪਨੀ ਵੱਲੋਂ ਗਾਹਕਾਂ ਲਈ ਸ਼ੁਰੂ ਕੀਤੀਆਂ ਲੁਭਾਉਣੀਆਂ ਸਕੀਮਾਂ ਦਾ ਪ੍ਰਭਾਵਸ਼ਾਲੀ ਵਿਵਰਣ ਦਿੱਤਾ। ਮੈਨੇਜਰ ਸ਼੍ਰੀ  ਕਾਰਤਿਕ ਸੂਦ ਨੇ ਮੁੱਖ ਮਹਿਮਾਨ ਸ੍ਰ. ਰਜਿੰਦਰ ਸਿੰਘ ਮਰਵਾਹਾ ਨੂੰ ਦੋਸ਼ਾਲਾ ਭੇਟ ਕਰਕੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਵੱਲੋਂ ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਉਨ੍ਹਾਂ ਦਾ ਮਾਣ ਸਤਿਕਾਰ ਕੀਤਾ। ਕਮਲਦੀਪ ਸਿੰਘ ਅਤੇ ਵਿਵੇਕ ਅਤੇ ਦੇ ਸਾਥ ਵਿੱਚ ਸ਼੍ਰੀਮਤੀ ਤਾਨੀਆ , ਸ੍ਰੀਮਤੀ ਸੰਜਲੀਨ ਕੌਰ ਅਤੇ ਸ੍ਰ. ਜਸ਼ਨਪ੍ਰੀਤ ਸਿੰਘ ਨੇ ਸਰੋਤਿਆਂ ਨੂੰ ਕੰਪਨੀ ਦੀਆਂ ਵੱਖ ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸੋ਼ਰੂਮ ਦੇ ਸੰਚਾਲਕ ਸ੍ਰੀ ਸੈਮੀਨਾਰ ਵਿੱਚ ਸੀ.ਏ. ਅਮਰਜੀਤ ਸਿੰਘ ਨਾਰੰਗ, ਰੁਪਿੰਦਰ ਸਿੰਘ ਕਟਾਰੀਆ, ਡਾ. ਅਮਰਜੀਤ ਸਿੰਘ ਸਚਦੇਵਾ, ਤਜਿੰਦਰ ਪਾਲ ਸਿੰਘ ਬੌਬੀ ਬਾਦਸ਼ਾਹ, ਸ਼ਸ਼ੀ ਜੀ, ਡਾ. ਤਜਿੰਦਰ ਸਿੰਘ ਵਾਲੀਆ, ਸ਼ੁਭ ਦੁੱਗਲ, ਸਰਬਰਿੰਦਰ ਸਿੰਘ ਸੋਨੂੰ ਸੁਲਤਾਨਵਿੰਡ, ਸੁਮਿਤ ਸਿੰਘ, ਸੁਰੇਸ਼ ਕੁਮਾਰ , ਕੁਲਵਿੰਦਰ ਸਿੰਘ ਮਰਵਾਹਾ, ਜਗਜੀਤ ਸਿੰਘ ਮਰਵਾਹਾ, ਮਨਦੀਪ ਸਿੰਘ ਅਤੇ ਇਨ੍ਹਾਂ ਦੇ ਪਰਿਵਾਰਾਂ ਨਾਲ ਸਬੰਧਤ ਮਹਿਲਾਵਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ।

Leave a Reply

Your email address will not be published. Required fields are marked *