ਅਹਿਮਦਾਬਾਦ ਏਅਰ ਇੰਡੀਆ ਪਲੇਨ ਕ੍ਰੈਸ਼: ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਸਨ ਸਵਾਰ, ਆਪਣੀ ਧੀ ਨੂੰ ਮਿਲਣ ਲੰਡਨ ਜਾ ਰਹੇ ਸਨ



ਅਹਿਮਦਾਬਾਦ, 12 ਜੂਨ (ਨਿਊਜ਼ ਟਾਊਨ ਨੈੱਟਵਰਕ) : ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਵਿੱਚ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ ਹੈ। ਏਅਰ ਇੰਡੀਆ ਦੀ ਫਲਾਈਟ AI-171, ਜੋ ਕਿ ਅਹਿਮਦਾਬਾਦ ਤੋਂ ਲੰਡਨ (ਗੈਟਵਿਕ) ਜਾ ਰਹੀ ਸੀ, ਟੇਕਆਫ ਤੋਂ ਸਿਰਫ਼ 5 ਮਿੰਟ ਬਾਅਦ ਹੀ ਮੇਘਾਨੀਨਗਰ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਈ।
ਇਹ ਜਹਾਜ਼ ਇੱਕ ਬੋਇੰਗ 787 ਡ੍ਰੀਮਲਾਈਨਰ ਸੀ, ਜਿਸ ਵਿੱਚ ਕੁੱਲ 242 ਲੋਕ ਸਵਾਰ ਸਨ। ਇਨ੍ਹਾਂ ਵਿੱਚ 230 ਯਾਤਰੀ, ਦੋ ਪਾਇਲਟ ਅਤੇ 10 ਕੈਬਿਨ ਕਰੂ ਸ਼ਾਮਲ ਸਨ। ਜਹਾਜ਼ ਹਾਦਸੇ ਤੋਂ ਬਾਅਦ ਇਸ ਉਡਾਣ ਦੇ ਯਾਤਰੀਆਂ ਦੀ ਸੂਚੀ ਵੀ ਸਾਹਮਣੇ ਆਈ ਹੈ। ਏਅਰ ਇੰਡੀਆ ਦੇ ਕਰੈਸ਼ ਜਹਾਜ਼ (ਉਡਾਣ ਨੰਬਰ AI 171) ਵਿੱਚ ਕੁੱਲ 230 ਯਾਤਰੀ ਸਵਾਰ ਸਨ। ਹੁਣ ਤੱਕ 133 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ

ਏਅਰ ਇੰਡੀਆ ਦੇ ਕਰੈਸ਼ ਜਹਾਜ਼ (ਉਡਾਣ ਨੰਬਰ AI 171) ਵਿੱਚ ਕੁੱਲ 230 ਯਾਤਰੀ ਸਵਾਰ ਸਨ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦਾ ਨਾਮ ਵੀ ਇਸ ਉਡਾਣ ਦੇ ਯਾਤਰੀਆਂ ਦੀ ਸੂਚੀ ਵਿੱਚ ਹੈ। ਵਿਜੇ ਰੂਪਾਨੀ ਦਾ ਨਾਮ ਯਾਤਰੀ ਸੂਚੀ ਵਿੱਚ 12ਵੇਂ ਨੰਬਰ ‘ਤੇ ਦਰਜ ਹੈ ਅਤੇ ਉਨ੍ਹਾਂ ਦਾ ਸੀਟ ਨੰਬਰ 2D ਹੈ।
ਵਿਜੇ ਰੂਪਾਨੀ ਆਪਣੀ ਧੀ ਨੂੰ ਮਿਲਣ ਲੰਡਨ ਜਾ ਰਹੇ ਸਨ । ਜਾਣਕਾਰੀ ਅਨੁਸਾਰ, ਇਹ ਜਹਾਜ਼ ਅਹਿਮਦਾਬਾਦ ਦੇ ਸਰਦਾਰ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ 1:38 ਵਜੇ ਲੰਡਨ ਲਈ ਉਡਾਣ ਭਰ ਸੀ, ਇਹ ਜਹਾਜ਼ ਹਵਾਈ ਅੱਡੇ ਦੀ ਸੀਮਾ ਵੀ ਪਾਰ ਨਹੀਂ ਕਰ ਸਕਿਆ। ਏਅਰ ਇੰਡੀਆ ਦਾ ਇਹ ਜਹਾਜ਼ ਸਵੇਰੇ 1:40 ਵਜੇ ਹਾਦਸਾਗ੍ਰਸਤ ਹੋ ਗਿਆ ਤੇ ਅਹਿਮਦਾਬਾਦ ਦਾ ਅਸਮਾਨ ਧੂੰਏਂ ਨਾਲ ਭਰ ਗਿਆ।
ਵਿਜੇ ਰੂਪਾਨੀ 2016 ਤੋਂ 2021 ਤੱਕ ਗੁਜਰਾਤ ਦੇ ਮੁੱਖ ਮੰਤਰੀ ਰਹੇ ਹਨ। ਵਿਜੇ ਰੂਪਾਨਾ ਨੇ ਆਨੰਦੀਬੇਨ ਪਟੇਲ ਤੋਂ ਬਾਅਦ 7 ਅਗਸਤ 2016 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਬਾਅਦ, 2017 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ, ਉਨ੍ਹਾਂ ਨੇ ਰਾਜਕੋਟ ਪੱਛਮੀ ਸੀਟ ‘ਤੇ ਆਪਣੀ ਜਿੱਤ ਬਰਕਰਾਰ ਰੱਖੀ ਅਤੇ ਮੁੱਖ ਮੰਤਰੀ ਦੇ ਅਹੁਦੇ ‘ਤੇ ਬਣੇ ਰਹੇ। ਅਕਤੂਬਰ 2021 ਵਿੱਚ, ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਜਿਸ ਤੋਂ ਬਾਅਦ ਭੂਪੇਂਦਰ ਪਟੇਲ ਮੁੱਖ ਮੰਤਰੀ ਬਣੇ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਦਸੇ ਸਬੰਧੀ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਫ਼ੋਨ ‘ਤੇ ਗੱਲ ਕੀਤੀ ਹੈ। ਰਾਹਤ ਅਤੇ ਬਚਾਅ ਲਈ ਸੱਤ ਤੋਂ ਅੱਠ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਰਾਸ਼ਟਰੀ ਆਫ਼ਤ ਬਚਾਅ ਬਲ (ਐਨਡੀਆਰਐਫ) ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਅਹਿਮਦਾਬਾਦ ਦੇ ਸਾਰੇ ਹਸਪਤਾਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।
