ਥਾਈਲੈਂਡ ਜਾਣ ਵਾਲੇ ਭਾਰਤੀਆਂ ਨੂੰ ਮਿਲੇਗੀ ਵੀਜ਼ਾ ਫ੍ਰੀ ਐਂਟਰੀ

0
Thailand

ਥਾਈਲੈਂਡ ਜਾਣ ਵਾਲੇ ਭਾਰਤੀਆਂ ਨੂੰ ...

ਬੈਂਕਾਕ : ਥਾਈਲੈਂਡ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਭਾਰਤੀ ਸੈਲਾਨੀਆਂ ਲਈ ਅਹਿਮ ਖ਼ਬਰ ਹੈ। ਥਾਈ ਸਰਕਾਰ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ-ਫ੍ਰੀ ਐਂਟਰੀ ਦੀ ਸਹੂਲਤ ਜਾਰੀ ਰੱਖੀ ਹੈ, ਪਰ ਇਸ ਤਹਿਤ ਦੇਸ਼ ਵਿੱਚ ਵੱਧ ਤੋਂ ਵੱਧ ਠਹਿਰਨ ਦੀ ਮਿਆਦ 60 ਦਿਨਾਂ ਤੋਂ ਘਟਾ ਕੇ 30 ਦਿਨ ਕਰ ਦਿੱਤੀ ਹੈ। ਥਾਈਲੈਂਡ ਦੇ ਸੈਰ-ਸਪਾਟਾ ਮੰਤਰੀ ਸੁਰਸਾਕ ਫਾਨਚਾਰੋਏਨਵੋਰਾਕੁਲ ਨੇ ਕਿਹਾ ਕਿ ਭਾਰਤੀ ਨਾਗਰਿਕ ਪਹਿਲਾਂ ਵਾਂਗ ਬਿਨਾਂ ਵੀਜ਼ੇ ਦੇ ਥਾਈਲੈਂਡ ਦੀ ਯਾਤਰਾ ਕਰ ਸਕਣਗੇ, ਪਰ ਹੁਣ ਉਹ ਉੱਥੇ ਵੱਧ ਤੋਂ ਵੱਧ 30 ਦਿਨਾਂ ਤੱਕ ਹੀ ਰਹਿ ਸਕਣਗੇ। ਪਹਿਲਾਂ ਇਹ ਮਿਆਦ 60 ਦਿਨ ਸੀ।

ਕੁਝ ਸਮਾਂ ਪਹਿਲਾਂ ਥਾਈ ਸਰਕਾਰ ਨੇ ਵੀਜ਼ਾ-ਮੁਕਤ ਦੇਸ਼ਾਂ ਦੀ ਸੂਚੀ ਘਟਾਉਣ ਦਾ ਪ੍ਰਸਤਾਵ ਵੀ ਰੱਖਿਆ ਸੀ। ਭਾਵੇਂ ਇਹ ਪ੍ਰਸਤਾਵ ਲਾਗੂ ਨਹੀਂ ਹੋਇਆ, ਪਰ ਇਸ ਨਾਲ ਭਾਰਤੀ ਯਾਤਰੀਆਂ ਵਿੱਚ ਭੰਬਲਭੂਸਾ ਪੈਦਾ ਹੋਇਆ ਅਤੇ ਭਾਰਤ ਤੋਂ ਸੈਲਾਨੀਆਂ ਦੀ ਗਿਣਤੀ ਵਿੱਚ ਵੀ ਕਮੀ ਦਰਜ ਕੀਤੀ ਗਈ। ਇਸ ਤੋਂ ਬਾਅਦ ਸਰਕਾਰ ਨੇ ਭਾਰਤੀਆਂ ਲਈ ਵੀਜ਼ਾ-ਮੁਕਤ ਯਾਤਰਾ ਦੀ ਸਹੂਲਤ ਜਾਰੀ ਰੱਖਣ ਦਾ ਫੈਸਲਾ ਕੀਤਾ। ਚੀਨ ਅਤੇ ਮਲੇਸ਼ੀਆ ਤੋਂ ਬਾਅਦ ਭਾਰਤ, ਥਾਈਲੈਂਡ ਲਈ ਸਭ ਤੋਂ ਵੱਡੇ ਸੈਲਾਨੀ ਬਾਜ਼ਾਰਾਂ ਵਿੱਚੋਂ ਇੱਕ ਹੈ। ਹਰ ਸਾਲ ਵੱਡੀ ਗਿਣਤੀ ਵਿੱਚ ਭਾਰਤੀ ਸੈਲਾਨੀ ਛੁੱਟੀਆਂ, ਹਨੀਮੂਨ ਅਤੇ ਪਰਿਵਾਰਕ ਸੈਰ ਲਈ ਥਾਈਲੈਂਡ ਦਾ ਰੁਖ ਕਰਦੇ ਹਨ।

ਥਾਈ ਸਰਕਾਰ ਨੇ ਦੱਸਿਆ ਕਿ ਕੁਝ ਵਿਦੇਸ਼ੀ ਨਾਗਰਿਕਾਂ ਵੱਲੋਂ ਵੀਜ਼ਾ-ਫ੍ਰੀ ਪ੍ਰਣਾਲੀ ਦੀ ਦੁਰਵਰਤੋਂ ਕਰਦੇ ਹੋਏ ਗੈਰ-ਕਾਨੂੰਨੀ ਤੌਰ ‘ਤੇ ਕੰਮ ਕਰਨ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਵੀਜ਼ਾ-ਮੁਕਤ ਠਹਿਰਨ ਦੀ ਮਿਆਦ 60 ਦਿਨਾਂ ਤੋਂ ਘਟਾ ਕੇ 30 ਦਿਨ ਕਰਨ ਦਾ ਫੈਸਲਾ ਕੀਤਾ ਹੈ।

Leave a Reply

Your email address will not be published. Required fields are marked *