ਭਾਰਤ ’ਤੇ 500 ਫ਼ੀਸਦੀ ਟੈਰਿਫ਼ ਲਾਉਣ ਦੀ ਗੱਲ ਕਰਨ ਵਾਲੇ Lindsey ਦਾ ਦਿਹਾਂਤ

0
Lindsey

ਭਾਰਤ ’ਤੇ 500 ਫ਼ੀਸਦੀ ਟੈਰਿਫ਼ ਲਾਉਣ ਦੀ...

ਵਾਸ਼ਿੰਗਟਨ : ਅਮਰੀਕਾ ਦੇ ਦੱਖਣੀ ਕੈਰੋਲੀਨਾ ਤੋਂ ਰਿਪਬਲਿਕਨ ਸੈਨੇਟਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਸਹਿਯੋਗੀ Lindsey Graham ਦਾ 71 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਗ੍ਰਾਹਮ ਦਾ “ਥੋੜ੍ਹੀ ਅਤੇ ਅਚਾਨਕ ਬਿਮਾਰੀ” ਤੋਂ ਬਾਅਦ ਸ਼ਨੀਵਾਰ ਰਾਤ ਦਿਹਾਂਤ ਹੋ ਗਿਆ। ਪਰਿਵਾਰ ਨੇ ਲੋਕਾਂ ਤੋਂ ਦੁਆਵਾਂ ਦੀ ਅਪੀਲ ਕਰਦੇ ਹੋਏ ਨਿੱਜਤਾ ਬਣਾਈ ਰੱਖਣ ਦੀ ਬੇਨਤੀ ਕੀਤੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ, ਸ਼ਨੀਵਾਰ ਰਾਤ ਉਨ੍ਹਾਂ ਦੇ ਕੈਪੀਟਲ ਹਿੱਲ ਸਥਿਤ ਨਿਵਾਸ ‘ਤੇ ਕਾਰਡਿਯਕ ਅਰੇਸਟ ਦੀ ਸੂਚਨਾ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਗ੍ਰਾਹਮ ਨੇ 9 ਜੁਲਾਈ ਨੂੰ ਆਪਣਾ 71ਵਾਂ ਜਨਮਦਿਨ ਮਨਾਇਆ ਸੀ ਅਤੇ ਇੱਕ ਦਿਨ ਪਹਿਲਾਂ ਹੀ ਯੂਕਰੇਨ ਦੇ ਰਾਸ਼ਟਰਪਤੀ Volodymyr Zelenskyy ਨਾਲ ਮੁਲਾਕਾਤ ਕੀਤੀ ਸੀ।

ਲਿੰਡਸੇ ਗ੍ਰਾਹਮ ਭਾਰਤ ਪ੍ਰਤੀ ਆਪਣੇ ਸਖ਼ਤ ਰੁਖ ਕਾਰਨ ਵੀ ਚਰਚਾ ਵਿੱਚ ਰਹੇ। ਉਹ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ, ਖ਼ਾਸ ਕਰਕੇ ਭਾਰਤ ਅਤੇ ਚੀਨ, ‘ਤੇ 500 ਫੀਸਦੀ ਟੈਰਿਫ ਲਗਾਉਣ ਨਾਲ ਸਬੰਧਤ ਬਿੱਲ ਦੇ ਮੁੱਖ ਸਮਰਥਕ ਸਨ। ਹਾਲ ਹੀ ਵਿੱਚ ਇਸ ਬਿੱਲ ਵਿੱਚ ਕੁਝ ਸੋਧਾਂ ਤੋਂ ਬਾਅਦ ਇਸ ਨੂੰ ਅਮਰੀਕੀ ਸੈਨੇਟ ਵਿੱਚ ਪੇਸ਼ ਕਰਨ ਦੀ ਤਿਆਰੀ ਚੱਲ ਰਹੀ ਸੀ ਅਤੇ ਇਸ ਨੂੰ 80 ਤੋਂ ਵੱਧ ਸੈਨੇਟਰਾਂ ਦਾ ਸਮਰਥਨ ਮਿਲਣ ਦੀਆਂ ਰਿਪੋਰਟਾਂ ਸਨ। ਗ੍ਰਾਹਮ ਦੇ ਅਚਾਨਕ ਦਿਹਾਂਤ ਤੋਂ ਬਾਅਦ ਇਸ ਪ੍ਰਸਤਾਵਿਤ ਬਿੱਲ ਅਤੇ ਅਮਰੀਕੀ ਸੈਨੇਟ ਵਿੱਚ ਇਸ ਦੇ ਅਗਲੇ ਭਵਿੱਖ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋ ਗਈ ਹੈ।

Leave a Reply

Your email address will not be published. Required fields are marked *