ਜੈਸਮੀਨ ਸੈਂਡਲਸ ਨੇ ਲਾਈਵ ਕੰਸਰਟ ’ਚ ਮੰਗੇਤਰ ਨਾਲ ਕਰਵਾਇਆ ਰੂ-ਬ-ਰੂ

ਜੈਸਮੀਨ ਸੈਂਡਲਸ ਨੇ ਲਾਈਵ ਕੰਸਰਟ ’ਚ...
ਨਵੀਂ ਦਿੱਲੀ : ਪੰਜਾਬੀ ਅਤੇ ਬਾਲੀਵੁੱਡ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਾਸ ਨੇ ਦਿੱਲੀ ਵਿੱਚ ਆਪਣੇ ਲਾਈਵ ਕੰਸਰਟ ਦੌਰਾਨ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੰਦਿਆਂ ਆਪਣੀ ਮੰਗਣੀ ਦਾ ਅਧਿਕਾਰਤ ਐਲਾਨ ਕਰ ਦਿੱਤਾ। ਸ਼ਨੀਵਾਰ ਰਾਤ ਯਸ਼ੋਭੂਮੀ ਕਨਵੈਨਸ਼ਨ ਸੈਂਟਰ ਵਿੱਚ ‘ਦਿ ਡ੍ਰੀਮ ਗਰਲ ਇੰਡੀਆ ਟੂਰ’ ਦੀ ਸ਼ੁਰੂਆਤ ਮੌਕੇ ਜੈਸਮੀਨ ਨੇ ਆਪਣੀ ਮੰਗਣੀ ਦੀ ਅੰਗੂਠੀ ਦਿਖਾਉਣ ਦੇ ਨਾਲ-ਨਾਲ ਆਪਣੇ ਮੰਗੇਤਰ ਸ਼ੇਖਰ ਚੌਧਰੀ ਨੂੰ ਵੀ ਸਟੇਜ ‘ਤੇ ਸਾਰਿਆਂ ਨਾਲ ਮਿਲਵਾਇਆ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਜੈਸਮੀਨ ਕਾਫ਼ੀ ਭਾਵੁਕ ਅਤੇ ਖੁਸ਼ ਨਜ਼ਰ ਆ ਰਹੀ ਹੈ। ਲਾਈਵ ਸ਼ੋਅ ਦੌਰਾਨ ਸ਼ੇਖਰ ਚੌਧਰੀ ਦਾ ਹੱਥ ਫੜ ਕੇ ਜੈਸਮੀਨ ਨੇ ਦਰਸ਼ਕਾਂ ਨੂੰ ਕਿਹਾ, “ਇਹ ਉਹ ਇਨਸਾਨ ਹੈ ਜਿਸ ਨੇ ਮੈਨੂੰ ਅੰਗੂਠੀ ਪਹਿਨਾਈ ਹੈ। ਸਾਰਿਆਂ ਨੂੰ ਦੱਸ ਦਿਆਂ, ਇਹ ਮੇਰਾ ਹਮਸਫ਼ਰ ਹੈ।”
ਇਸ ਤੋਂ ਬਾਅਦ ਦੋਵਾਂ ਨੇ ਸਟੇਜ ‘ਤੇ ਇੱਕ-ਦੂਜੇ ਨੂੰ ਗਲੇ ਲਗਾਇਆ ਅਤੇ ਜੈਸਮੀਨ ਦੇ ਪ੍ਰਸਿੱਧ ਗੀਤ ‘ਲਾਵਾਂ’ ‘ਤੇ ਰੋਮਾਂਟਿਕ ਡਾਂਸ ਕੀਤਾ। ਹਾਲ ਵਿੱਚ ਮੌਜੂਦ ਹਜ਼ਾਰਾਂ ਪ੍ਰਸ਼ੰਸਕਾਂ ਨੇ ਤਾੜੀਆਂ ਦੀ ਗੂੰਜ ਨਾਲ ਇਸ ਖਾਸ ਪਲ ਦਾ ਸਵਾਗਤ ਕੀਤਾ। ਸਟੇਜ ਤੋਂ ਉਤਰਣ ਤੋਂ ਪਹਿਲਾਂ ਸ਼ੇਖਰ ਚੌਧਰੀ ਨੇ ਜੈਸਮੀਨ ਨੂੰ ਫਲਾਇੰਗ ਕਿਸ ਦਿੱਤੀ, ਜਿਸ ਤੋਂ ਬਾਅਦ ਗਾਇਕਾ ਆਪਣੀਆਂ ਭਾਵਨਾਵਾਂ ‘ਤੇ ਕਾਬੂ ਨਾ ਰੱਖ ਸਕੀ ਅਤੇ ਭਾਵੁਕ ਹੋ ਗਈ।
