ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਕੀਰਤਨ ਦਰਬਾਰ ਕਰਵਾਇਆ

ਅੰਮ੍ਰਿਤਸਰ 1 ਜੂਨ (ਮਨਜੀਤ ਸਿੰਘ ਸ਼ੇਰਗਿੱਲ )ਸਿੱਖ ਧਰਮ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਰਾਮਗੜ੍ਹੀਆ ਸਭਾ ਚੰਡੀਗੜ੍ਹ ਵੱਲੋਂ ਰਾਮਗੜ੍ਹੀਆ ਭਵਨ, ਚੰਡੀਗੜ੍ਹ ਵਿਖੇ ਇੱਕ ਅਤਿ ਭਾਵਪੂਰਣ ਅਤੇ ਆਧਿਆਤਮਿਕ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਇਹ ਧਾਰਮਿਕ ਸਮਾਗਮ ਬੀਤੀ ਸ਼ਾਮ 6:30 ਵਜੇ ਤੋਂ 8:15 ਵਜੇ ਤੱਕ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ।
‘ਤੇਰਾ ਹੀ ਤੇਰਾ ਮੈਡੀਕਲ’ ਦੇ ਇੰਚਾਰਜ ਸ. ਡੀ.ਪੀ. ਸਿੰਘ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਮਾਗਮ ਦੀ ਸ਼ੁਰੂਆਤ ਭਾਈ ਬਲਵਿੰਦਰ ਸਿੰਘ ਜ਼ੀਰਕਪੁਰ ਵਾਲਿਆਂ ਦੇ ਰਾਗੀ ਜਥੇ ਵੱਲੋਂ ਰਸਭਿੰਨੇ ਗੁਰਬਾਣੀ ਕੀਰਤਨ ਨਾਲ ਕੀਤੀ ਗਈ। ਇਸ ਉਪਰੰਤ ਭਾਈ ਮਨਦੀਪ ਸਿੰਘ ਜੀ ਵੱਲੋਂ ਸ਼ਾਮ 7:00 ਵਜੇ ਤੋਂ 7:15 ਵਜੇ ਤੱਕ ਗੁਰਮਤਿ ਵਿਚਾਰਾਂ ਦੀ ਪ੍ਰੇਰਣਾਦਾਇਕ ਕਥਾ ਪੇਸ਼ ਕੀਤੀ ਗਈ ਇਸ ਮੌਕੇ ਨੌਜਵਾਨ ਪੀੜ੍ਹੀ ਨੇ ਵੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਗੋਲਡ ਮੈਡਲਿਸਟ ਡਾ:ਕਰਣਦੀਪ ਸਿੰਘ ਸਿਆਲ ਦੇ ਸਪੁੱਤਰ ਕਾਕਾ ਜੋਗਵਰ ਸਿੰਘ ਅਤੇ ਕਾਕੀ ਸ਼ਾਇਨਾ ਸਿੰਘ ਵੱਲੋਂ ਸ਼ਾਮ 7:15 ਵਜੇ ਤੋਂ 7:35 ਵਜੇ ਤੱਕ ਇੱਕ-ਇੱਕ ਸ਼ਬਦ ਦਾ ਭਾਵਪੂਰਣ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸੇਵਾ ਸੁਸਾਇਟੀ ਨਾਲ ਸੰਬੰਧਿਤ ਪ੍ਰਸਿੱਧ ਕੀਰਤਨੀ ਜਥੇ ਭਾਈ ਹਰਜੀਤ ਸਿੰਘ ਸਭਰਵਾਲ ਜੀ ਵੱਲੋਂ ਸ਼ਾਮ 7:35 ਵਜੇ ਤੋਂ 8:20 ਵਜੇ ਤੱਕ ਮਨੋਹਰ ਕੀਰਤਨ ਅਤੇ ਨਾਮ ਸਿਮਰਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਉਨ੍ਹਾਂ ਦੇ ਰੂਹਾਨੀ ਕੀਰਤਨ ਨੇ ਹਾਜ਼ਰ ਸੰਗਤਾਂ ਨੂੰ ਅਤਿ ਆਨੰਦਿਤ ਅਤੇ ਭਾਵ-ਵਿਭੋਰ ਕਰ ਦਿੱਤਾ।
ਸਮਾਗਮ ਦੇ ਅੰਤ ਵਿੱਚ ਅਰਦਾਸ ਉਪਰੰਤ ਹੁਕਮਨਾਮਾ ਸਰਵਨ ਕਰਵਾਇਆ ਗਿਆ ਅਤੇ ਸ. ਨਰਿੰਦਰ ਸਿੰਘ ਜੱਗੀ ਜੀ ਦੇ ਸਹਿਯੋਗ ਨਾਲ ਸਮੂਹ ਸੰਗਤ ਲਈ ਗੁਰੂ ਕਾ ਲੰਗਰ ਅਤਿ ਸ਼ਰਧਾ ਨਾਲ ਵਰਤਾਇਆ ਗਿਆ ਸਮਾਗਮ ਦੀ ਸਮਾਪਤੀ ਮੌਕੇ ਸ. ਬਲਦੇਵ ਸਿੰਘ ਕਲਸੀ ਅਤੇ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਵੱਲੋਂ ਪ੍ਰਬੰਧਕਾਂ, ਸੇਵਾਦਾਰਾਂ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਅਤੇ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਇਹ ਧਾਰਮਿਕ ਸਮਾਗਮ ਬਹੁਤ ਹੀ ਸਫਲ ਅਤੇ ਯਾਦਗਾਰ ਰਿਹਾ।
