ਜਨਗਣਨਾ 2027 ਦੇ ਪਹਿਲੇ ਫੇਜ ਦਾ ਕੰਮ 13 ਜੂਨ 2026 ਤੱਕ ਚੱਲੇਗਾ – ਡਿਪਟੀ ਕਮਿਸ਼ਨਰ

0

ਜਨਗਣਨਾ ਦੌਰਾਨ ਪੁੱਛੇ ਜਾਂਦੇ ਪ੍ਰਸ਼ਨਾਂ ਦਾ ਸਹੀ ਉੱਤਰ ਦੇਕੇ ਸਹਿਯੋਗ ਕਰਨ ਜ਼ਿਲ੍ਹਾ ਨਿਵਾਸੀ- ਡੀ.ਸੀ.

ਅੰਮ੍ਰਿਤਸਰ, 31 ਮਈ (  ਮਨਜੀਤ ਸਿੰਘ ਸ਼ੇਰਗਿੱਲ  )ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਜਨਗਣਨਾ 2027 ਦੇ ਪਹਿਲੇ ਫੇਜ ਦਾ ਕੰਮ 15 ਮਈ ਤੋਂ ਸ਼ੁਰੂ ਹੋ ਚੁੱਕਾ ਹੈ ਜੋ ਮਿਤੀ 13 ਜੂਨ 2026 ਤੱਕ ਚੱਲੇਗਾ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਕੌਮੀ ਹਿਤਾਂ ਵਾਲੇ ਇਸ ਕੰਮ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਮ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸੰਬੰਧੀ ਜੇਕਰ ਕੋਈ ਵੀ ਜਨਗਣਨਾ ਅਧਿਕਾਰੀ ਜਾਣਕਾਰੀ ਲੈਣ ਦੇ ਲਈ ਲੋਕਾਂ ਦੇ ਘਰ ਆਉਂਦੇ ਹਨ ਤਾਂ ਉਹਨਾਂ ਦਾ ਪੂਰਨ ਤੌਰ ‘ਤੇ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜਨਗਣਨਾ ਦੇ ਸੰਬੰਧ ਵਿੱਚ ਜੋ ਵੀ ਪ੍ਰਸ਼ਨ ਪੁੱਛੇ ਜਾਂਦੇ ਹਨ ਉਹਨਾਂ ਦਾ ਸਹੀ ਉੱਤਰ ਦਿੱਤਾ ਜਾਵੇ ਤਾਂ ਜੋ ਸਹੀ ਡਾਟਾ ਤਿਆਰ ਕੀਤਾ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਜਨਗਣਨਾ ਭਾਰਤ ਸਰਕਾਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਮਿਤੀਬੱਧ ਕੰਮ ਹੈ। ਦੇਸ਼ ਵਿੱਚ ਸਾਰੀਆਂ ਨਵੀਆਂ ਨੀਤੀਆਂ/ਸਕੀਮਾਂ ਇਸ ਡੇਟਾ ਦੇ ਅਧਾਰ ‘ਤੇ ਬਣਾਈਆਂ ਜਾਣੀਆਂ ਹਨ, ਇਸ ਲਈ ਇਹ ਡੇਟਾ ਉੱਚ ਗੁਣਵੱਤਾ ਵਾਲਾ ਅਤੇ ਸਟੀਕ ਹੋਣਾ ਬਹੁਤ ਜ਼ਰੂਰੀ ਹੈ।

Leave a Reply

Your email address will not be published. Required fields are marked *