ਪੰਜਾਬ ਸਰਕਾਰ ਦੀ ਬੇਰੁਖ਼ੀ ਕਾਰਨ ਕਿਸਾਨਾਂ ਦਾ ਬੈਂਕ ਡੁੱਬਣ ਕਿਨਾਰੇ- ਸੋਢੀ

0

ਸਰਕਾਰ ਨੂੰ ਰਾਹਤ ਦੇ ਕੇ ਬੈਂਕ ਨੂੰ ਨਵੇਂ ਸਿਰੇ ਤੋਂ ਚਲਾਉਣਾ ਚਾਹੀਦੇ ਸਰਦੂਲਗੜ੍ਹ,31 ਮਈ (ਵਿਨੋਦ ਜੈਨ):ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ (ਲੈਡ ਮਾਰਗਜ ਬੈਂਕ ) ਜਿਸ ਨੂੰ ਪੇਂਡੂ ਖੇਤਰਾਂ ਵਿੱਚ ਕਿਸਾਨਾਂ ਦਾ ਬੈਂਕ ਵੀ ਕਿਹਾ ਜਾਂਦਾ ਹੈ । ਜਿਸ ਵਿੱਚ ਕਿਸਾਨਾਂ ਨੂੰ ਛੋਟੇ ਛੋਟੇ ਕਰਜ਼ੇ ਦਸ ਹਜ਼ਾਰ ਤੋਂ ਲੈ ਕੇ ਪੰਜਾਹ ਹਜ਼ਾਰ ਰੁਪਏ ਤੱਕ ਦੇ ਦਿੱਤੇ ਜਾਂਦੇ ਸਨ । ਜਿਸ ਨਾਲ  ਬੇਰੁਜ਼ਗਾਰ ਨੌਜਵਾਨ ਕਿਸਾਨ ਪੋਲਟਰੀ ਫਾਰਮ , ਡੇਅਰੀ ਫ਼ਾਰਮਿੰਗ ਤੇ ਪੀਟਰ ਇੰਜ਼ਨ ਆਦਿ ਤੇ ਕਰਜ਼ੇ ਦੀ ਰਾਸ਼ੀ ਲਗਾ ਕੇ ਆਪਣੇ ਪਰਿਵਾਰ ਦੀ ਆਮਦਨ ਵਾਧਾ ਕਰਦੇ ਹੋਏ ਜੀਵਨ ਬੇਹਤਰ ਕਰ ਸਕਦੇ ਸਨ । ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜਤਿੰਦਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਮਾਨਸਾ ਜ਼ਿਲ੍ਹੇ ਵਿੱਚ ਲਗਭਗ ਦਸ ਸਾਲਾਂ ਤੋਂ ਲੈਣ-ਦੇਣ ਬੰਦ ਹੈ । ਸ੍ਰੀ ਸੋਢੀ ਨੇ ਕਿਹਾ ਕਿ ਕਿਸਾਨਾਂ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਕਰਜ਼ੇ ਵੱਧ ਕੇ ਛੇ ਗੁਣਾ ਤੱਕ ਪਹੁੰਚ ਚੁੱਕੇ ਹਨ । ਪਿਛਲੀਆਂ ਸਰਕਾਰਾਂ ਵੱਲੋਂ ਦਸ ਸਾਲਾਂ ਤੋਂ ਕਿਸਾਨਾਂ ਦੇ ਹਾਲਤਾਂ ਨੂੰ ਦੇਖਦਿਆਂ ਕਰਜ਼ਾ ਵਸੂਲੀ ਲਈ ਕੋਈ ਯਕਮੁਕਤ ਨੀਤੀ ਦੀ ਪੇਸ਼ਕਸ ਨਹੀਂ ਕੀਤੀ ਗਈ । ਜਿਸ ਤਰਾ ਦੀ ਨੀਤੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਿਸਾਨਾਂ ਨੂੰ ਰਾਹਤ ਦੇਣ ਲਈ ਕੀਤੀ ਗਈ ਸੀ । ਅੱਜ ਹਾਲਾਤ ਇਹ ਹਨ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਬੇਰੁਖ਼ੀ ਕਾਰਨ ਕਿਸਾਨਾਂ ਦਾ ਬੈਂਕ ਡੁੱਬਣ ਕਿਨਾਰੇ ਹੈ । ਸ੍ਰੀ ਸੋਢੀ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਹੀ ਵਿੱਚ ਕਿਸਾਨਾਂ ਦੀ ਭਲਾਈ ਚਾਹੁੰਦੀ ਹੈ ਤਾਂ ਕਿਸਾਨਾਂ ਨੂੰ ਰਾਹਤ ਦੇ ਕੇ ਬੈਂਕ ਨੂੰ ਨਵੇਂ ਸਿਰੇ ਤੋਂ ਚਲਾਉਣਾ ਦਾ ਉਪਰਾਲਾ ਕਰੇ ।

Leave a Reply

Your email address will not be published. Required fields are marked *