ਨੀਰੂ ਸ਼ਰਮਾ ਨੇ ਅਪਣੀ ਸ਼ਾਨਦਾਰ ਜਿੱਤ ਲਈ ਵਾਰਡ ਵਾਸੀਆਂ ਦਾ ਕੀਤਾ ਧੰਨਵਾਦ

0

ਗੜ੍ਹਸ਼ੰਕਰ 31 ਮਈ (ਰਾਕੇਸ਼ ਕੁਮਾਰ)- ਸ਼ਹਿਰ ਦੇ ਵਾਰਡ ਨੰਬਰ 11 ਤੋਂ ਅਜ਼ਾਦ ਉਮੀਦਵਾਰ ਸ਼੍ਰੀਮਤੀ ਨੀਰੂ ਸ਼ਰਮਾ ਪਤਨੀ ਅਸ਼ਵਨੀ ਕੁਮਾਰ ਬੰਟਾ ਨੇ ਅਪਣੀ ਸ਼ਾਨਦਾਰ ਜਿੱਤ ਲਈ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਾਰਡ ਵਾਸੀਆਂ ਦੀਆਂ ਉਮੀਦਾਂ ਤੇ ਖਰਾ ਉਤਰਨ ਲਈ ਦਿਨ-ਰਾਤ ਇੱਕ ਕਰ ਦੇਣਗੇ। ਅਪਣੇ ਸਾਥੀਆਂ ਸਮੇਤ ਅੱਜ ਨੀਰੂ ਸ਼ਰਮਾ ਨੇ ਆਪਣੇ ਵਾਰਡ ਵਿਖੇ ਡੋਰ-ਟੂ-ਡੋਰ ਜਾ ਕੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਇੱਕ-ਇੱਕ ਕੀਮਤੀ ਵੋਟ ਨਾਲ ਹੀ ਉਨ੍ਹਾਂ ਨੂੰ ਇਹ ਸ਼ਾਨਦਾਰ ਕਾਮਯਾਬੀ ਹਾਸਲ ਹੋਈ ਹੈ। ਨੀਰੂ ਸ਼ਰਮਾ ਨੇ ਕਿਹਾ ਕਿ ਉਹ ਵਾਰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ ਅਤੇ ਬਿਨਾਂ ਕਿਸੇ ਭੇਦਭਾਵ ਤੋਂ ਸਾਰੇ ਵਾਰਡ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ। ਇਸ ਮੌਕੇ ਵਾਰਡ ਵਾਸੀਆਂ ਵੱਲੋਂ ਨੀਰੂ ਸ਼ਰਮਾ ਦਾ ਮੂੰਹ ਮਿੱਠਾ ਕਰਵਾ ਕੇ ਨੀਰੂ ਸ਼ਰਮਾ ਨੂੰ ਮੁਬਾਰਕਬਾਦ ਦਿੱਤੀ। ਇਥੇ ਇਹ ਵੀ ਦੱਸਣਯੋਗ ਹੈ ਕਿ ਨੀਰੂ ਸ਼ਰਮਾ ਨੇ ਪੂਰੇ ਸ਼ਹਿਰ ਵਿਚੋਂ ਸਭ ਤੋਂ ਵੱਧ ਲੀਡ ਨਾਲ ਵਾਰਡ ਨੰਬਰ 11 ਵਿਚੋਂ ਜਿੱਤ ਪ੍ਰਾਪਤ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਸੁਭਾਸ਼ ਜੋਸ਼ੀ, ਵੰਦਨਾ ਨਈਅਰ, ਪੱਲਵੀ, ਰਜਨੀ ਬਾਲਾ, ਰਸ਼ਮੀ, ਕ੍ਰਿਪਾਲ ਕੌਰ, ਇੰਦੂ ਸ਼ਰਮਾ ਅਤੇ ਰਜਨੀ ਚਾਵਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *