*ਸ੍ਰੀ ਭਗਵਾਨ ਵਿਸ਼ਵਕਰਮਾ ਭਵਨ ਲਈ ਅਲਾਟ ਜਮੀਨ ਤੇ ਕਬਜ਼ੇ ਦੀ ਕੋਸ਼ਿਸ਼*

0

ਪਟਿਆਲਾ-(ਗੁਰਪ੍ਰਤਾਪ ਸਿੰਘ ਸਾਹੀ)-ਸ਼ਹਿਰ ਦੀ ਲਹੌਰੀ ਗੇਟ ਭਗਵਾਨ ਸ੍ਰੀ ਵਿਸ਼ਵਕਰਮਾ ਮੰਦਿਰ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਇੱਕ ਲਿਖਤੀ ਸ਼ਿਕਾਇਤ ਪੱਤਰ ਸੌਪ ਕੇ ਵਿਸ਼ਕਰਮਾ ਭਵਨ ਲਈ ਅਲਾਟ ਕੀਤੀ ਗਈ ਸਰਕਾਰੀ ਜਗ੍ਹਾ ਤੇ ਭੂ ਮਾਫੀਆ ਵੱਲੋਂ ਨਜਾਇਜ਼ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਖਿਲਾਫ ਤੁਰੰਤ ਅਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਮੰਦਰ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਾਮਗੜੀਆ ਨੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਕਿ ਸਾਲ 2021 ਵਿੱਚ ਤਤਕਾਲੀਨ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਰਾਮਗੜੀਆ ਸਮਾਜ ਨੂੰ ਵਿਸ਼ਕਰਮਾ ਭਵਨ/ ਧਰਮਸ਼ਾਲਾ ਦੇ ਨਿਰਮਾਣ ਲਈ ਨਦੀ ਦੇ ਬੰਨ ਦੇ ਕੋਲ ਵੱਡਾ ਰਾਈ ਮਾਜਰਾ ਵਿਖੇ ਲਗਭਗ ਦੋ ਵਿਘੇ ਸਰਕਾਰੀ ਜਗ੍ਹਾ ਅਲਾਟ ਕੀਤੀ ਗਈ ਸੀ ਇਹ ਰਕਬਾ ਪਹਿਲਾਂ ਵਾਰਡ ਨੰਬਰ 27 ਅਤੇ ਮੌਜੂਦਾ ਸਮੇਂ ਵਿੱਚ ਵਾਰਡ ਨੰਬਰ 36 ਦੇ ਅਧੀਨ ਆਉਂਦਾ ਹੈ ਉਹਨਾਂ ਕੁਝ ਗੈਰ ਸਮਾਜਿਕ ਤੱਤ ਅਤੇ ਭੂ ਮਾਫੀਆ ਨਾਲ ਜੁੜੇ ਲੋਕ ਇਸ ਸਮਾਜਿਕ ਅਤੇ ਸਰਕਾਰੀ ਤੌਰ ਤੇ ਅਲਾਟ ਕੀਤੀ ਗਈ ਜਮੀਨ ਤੇ ਨਜਾਇਜ਼ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪ੍ਰਧਾਨ ਰਾਮਗੜੀਆਂ ਨੇ ਕਿਹਾ ਕਿ ਇਹ ਸਿਰਫ ਨਾ ਕਾਨੂੰਨ ਦੀ ਸਗੋਂ ਸਮੁੱਚਾ ਰਾਮਗੜੀਆ ਸਮਾਜ ਦੀਆਂ ਧਾਰਮਿਕ ਦੇ ਸਮਾਜਿਕ ਭਾਵਨਾਵਾਂ ਨਾਲ ਖਿਲਵਾੜ ਵੀ ਹੈ ਉਹਨਾਂ ਚਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਇਹ ਮਾਫੀਆ ਤੱਤ ਸਰਕਾਰੀ ਜਗਾ ਤੇ ਗੈਰ ਕਾਨੂੰਨੀ ਕਬਜ਼ਾ ਕਰਕੇ ਕਾਨੂੰਨ ਅਤੇ ਪ੍ਰਸ਼ਾਸਨ ਦੀ ਸ਼ਾਖ ਨੂੰ ਵੱਡੀ ਚੁਨੌਤੀ ਦੇਣਗੇ ਰਾਮਗੜੀਆ ਸਮਾਜ ਕਿਸੇ ਵੀ ਹਾਲਤ ਵਿੱਚ ਆਪਣੀ ਸਮਾਜਿਕ ਸੰਮਤੀ ਤੇ ਨਜਾਇਜ਼ ਕਬਜ਼ਾ ਬਰਦਾਸ਼ਤ ਨਹੀਂ ਕਰੇਗਾ ਜ਼ਮੀਨ ਦੀ ਹੋਵੇ ਨਿਸ਼ਾਨਦੇਹੀ ਕਮੇਟੀ ਨੇ ਮੰਗ ਕੀਤੀ ਕਿ ਸਬੰਧਤ ਜਗਹਾ ਦੀ ਤੁਰੰਤ ਨਿਸ਼ਾਨਦੇਹੀ ਕਰਵਾ ਕੇ ਉਸ ਉਸ ਜਗ੍ਹਾ ਤੇ ਸਰਕਾਰੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਸ਼ਰਾਰਤੀ ਅਨਸਰ ਦਖਲ ਅੰਦਾਜੀ ਨਾ ਕਰ ਸਕੇ ਉਹਨਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਜਲਦੀ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਾ ਕੀਤੀ ਤਾਂ ਸਮੁੱਚਾ ਰਾਮਗੜੀਆ ਵਿਸ਼ਵਕਰਮਾ ਸਮਾਜ ਤਿੱਖੇ ਸੰਘਰਸ਼ ਦੀ ਰਾਹ ਚੁਣਨ ਲਈ ਮਜਬੂਰ ਹੋਵੇਗਾ ਜਿਸ ਦੀ ਪੂਰੇ ਪੂਰੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਦੱਸਣ ਯੋਗ ਹੈ ਕਿ ਇਹ ਮਾਮਲਾ ਦੀ ਗੰਭੀਰਤਾ ਨੂੰ ਦੇਖਦਿਆਂ ਸ਼ਿਕਾਇਤ ਦੀਆਂ ਕਾਪੀਆਂ ਪੰਜਾਬ ਦੇ ਮੁੱਖ ਮੰਤਰੀ ਲੋਕਲ ਬਾਡੀ ਮਨਿਸਟਰ ਵਿਧਾਇਕ ਪਟਿਆਲਾ ਅਜੀਤ ਪਾਲ ਸਿੰਘ ਕੋਹਲੀ ਸ਼ਹਿਰੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪਲੈਨਿੰਗ ਬੋਰਡ ਤਜਿੰਦਰ ਮਹਿਤਾ ਨੂੰ ਵੀ ਅਗਲੇਰੀ ਯੋਗ ਕਾਰਵਾਈ ਰਹੀ ਭੇਜੀਆਂ ਗਈਆਂ ਹਨ

Leave a Reply

Your email address will not be published. Required fields are marked *