ਭਾਜਪਾ ਦੇ ਨਵਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੋਂ ਪੰਜਾਬ ਨੂੰ ਵੱਡੀਆਂ ਉਮੀਦਾਂ :ਹਰਪਾਲਪੁਰ

0

ਪਟਿਆਲਾ 31ਮਈ (ਰਾਜਿੰਦਰ ਸਿੰਘ ਥਿੰਦ )   ਭਾਰਤੀ ਜਨਤਾ ਪਾਰਟੀ ਵੱਲੋਂ ਬਹੁਤ ਘੋਖ ਵਿਚਾਰ ਕਰਕੇ ਸ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਹੈ ਜੀ ਭਾਵੇਂ ਹੁਣ ਤੱਕ ਬਣੇ ਸਾਰੇ ਪ੍ਰਧਾਨਾਂ ਨੇ ਹੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਵਾਹ ਲਾਈ ਸੀ ਪਰ ਸ ਕੇਵਲ ਸਿੰਘ ਢਿੱਲੋਂ ਸਾਹਿਬ ਦੇ ਪ੍ਰਧਾਨ ਬਣਨ ਨਾਲ ਸਮੁੱਚੇ ਪੰਜਾਬ ਨੂੰ ਵੱਡੀਆਂ ਆਸਾਂ ਉਮੀਦਾਂ ਹਨ ਕਿਉਂਕਿ ਢਿੱਲੋਂ ਸਾਹਿਬ ਬਹੁਤ ਵਧੀਆ ਕਿਸਾਨ ਹਨ,ਵਧੀਆ ਬਿਜਨਸਮੈਨ ,ਵਧੀਆ ਪੜੇਲਿਖੇ ਇਨਸਾਨ ਅਤੇ ਬਹੁਤ ਵਧੀਆ ਸ਼ਹਿਰੀ ਤੇ ਹਿੰਦੂ ਸਿੱਖ ਏਕਤਾ ਦੇ ਮੁਦਈ ਹਨ ਜਿਸ ਕਰਕੇ ਪੰਜਾਬ ਦੇ ਸਾਰੇ ਵਰਗਾਂ ਦੀ ਆਸਾਂ ਉਮੀਦਾਂ ਨੂੰ ਬੂਰ ਪੈਣਾ ਸੁਭਾਵਿਕ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਭਾਜਪਾ ਦੇ ਹਲਕਾ ਘਨੌਰ ਤੋਂ ਸੀਨੀਅਰ ਆਗੂ ਤੇ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲ ਪੁਰ ਨੇ ਸ ਕੇਵਲ ਸਿੰਘ ਢਿੱਲੋਂ ਸਾਹਿਬ ਨੂੰ ਨਿੱਜੀ ਤੌਰ ਤੇ ਮਿਲ ਕੇ ਵਧਾਈਆਂ ਦੇਣ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।      ਹਰਪਾਲਪੁਰ ਨੇ ਕਿਹਾ ਕਿ ਪੰਜਾਬ ਨਿਵਾਸੀਆਂ ਨੇ ਹੁਣ ਤੱਕ ਸਾਰੀਆਂ ਪਾਰਟੀਆਂ ਦੀ ਸਰਕਾਰਾਂ ਦੇ ਰਾਜ ਭਾਗ ਵੇਖੇ ਹਨ ਹਰਵਾਰ ਪੰਜਾਬੀਆਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਅੱਜ ਪੰਜਾਬ ਭਾਰੀ ਕਰਜ਼ੇ ਥੱਲੇ ਦੱਬਿਆ ਗਿਆ ਤੇ ਸਰਕਾਰ ਤੋਂ ਸਾਰੇ ਮੁਲਾਜ਼ਮ ਕਰਮਚਾਰੀ ਨਿਰਾਸ਼ ਹਨ ਤੇ ਕਾਨੂੰਨ ਵਿਵਸਥਾ ਦਾ ਬਹੁਤ ਮਾੜਾ ਹਾਲ ਅਤੇ ਸਿਖਿਆ ਤੇ ਸਿਹਤ ਸੇਵਾਵਾਂ ਦਾ ਬੂਰਾ ਹਾਲ ਹੈ ਰਿਸ਼ਵਤ ਖੋਰੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।       ਹਰਪਾਲਪੁਰ ਨੇ ਕਿਹਾ ਪੰਜਾਬ ਨਿਵਾਸੀ ਅਜਿਹੀ ਸਰਕਾਰ ਚਾਹੁੰਦੇ ਹਨ ਜਿਸ ਵਿੱਚ ਰਿਸ਼ਵਤ ਖੋਰੀ ਨਾ ਹੋਵੇ,ਮੁਲਾਜ਼ਮਾਂ ਨੂੰ ਸਹੀ ਸਮੇਂ ਤਨਖਾਹ ਮਿਲੇ,ਕਾਨੂੰਨ ਵਿਵਸਥਾ ਸਹੀ ਹੋਵੇ ਅਤੇ ਕਿਸਾਨਾਂ ਦੀ ਫਸਲਾਂ ਐਮ ਐਸ ਪੀ ਉਤੇ ਖਰੀਦੀਆਂ ਜਾਣ ਪੰਜਾਬ ਨਿਵਾਸੀ ਸਹੀ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਰਗਾ ਰਾਜ ਚਾਹੁੰਦੇ ਹਨ ਜੋ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਵਿੱਚ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਹਰਪਾਲਪੁਰ ਨੇ ਕਿਹਾ ਕਿ ਸ ਕੇਵਲ ਸਿੰਘ ਢਿੱਲੋਂ ਸਾਹਿਬ ਦੀ ਅਗਵਾਈ ਵਿੱਚ 2027 ਦੀਆਂ ਚੋਣਾਂ ਤੋਂ ਬਾਅਦ ਜੋ ਸਰਕਾਰ ਬਣੇਗੀ ਉਹ ਸਰਕਾਰ ਸਮੂਹ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇਗੀ ਉਸ ਸਰਕਾਰ ਵਿਚੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਭਾਗ ਦੀ ਸੁਗੰਧ ਆਵੇਗੀ ਅਤੇ ਸਮੂਹ ਪੰਜਾਬੀਆਂ ਦੀਆਂ ਆਸਾਂ ਉਮੀਦਾਂ ਤੋਂ ਖਰਾ ਉਤਰਨਗੇ।

Leave a Reply

Your email address will not be published. Required fields are marked *