ਮਰਹੂਮ ਮਾਤਾ ਸ਼ਸ਼ੀ ਕਾਂਤਾ ਜੀ ਨੂੰ ਹਜ਼ਾਰਾਂ ਨਮ ਅੱਖਾਂ ਨਾਲ ਸ਼ਰਧਾਂਜਲੀਆਂ ਭੇਂਟ

ਗੜ੍ਹਸ਼ੰਕਰ (ਰਾਕੇਸ਼ ਕੁਮਾਰ) ਬੀਤੇ ਦਿਨੀਂ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਦੇ ਉੱਪ ਪ੍ਰਧਾਨ ਅਤੇ ਸ਼੍ਰੀ ਅਮਰਨਾਥ ਮਾਤਾ ਚਿੰਤਪੁਰਨੀ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਦੇ ਪ੍ਰਮੁੱਖ ਸੇਵਾਦਾਰ ਤੇ ਸਮਾਜ ਸੇਵੀ ਵਿਨੈ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਸ਼ਸ਼ੀ ਕਾਂਤਾ ਜੀ ਪਤਨੀ ਸਵ: ਜੋਗ ਰਾਜ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਪ੍ਰਭੂ ਚਰਨਾਂ ਵਿਚ ਜਾ ਵਿਰਾਜੇ ਸਨ। ਮਰਹੂਮ ਮਾਤਾ ਸ਼ਸ਼ੀ ਕਾਂਤਾ ਜੀ ਨਮਿਤ ਰੱਖੇ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਅੱਜ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜ੍ਹਸ਼ੰਕਰ ਵਿਖੇ ਪੰਡਿਤ ਦੀਪਕ ਸ਼ਰਮਾ ਅਤੇ ਪੰਡਿਤ ਰਾਕੇਸ਼ ਗਰਗ ਵਲੋਂ ਪਾਉਣ ਉਪਰੰਤ ਰਸਮ ਪਗੜੀ ਦੀ ਰਸਮ ਨਿਭਾਈ ਗਈ। ਇਸ ਮੌਕੇ ਮਰਹੂਮ ਮਾਤਾ ਸ਼ਸ਼ੀ ਕਾਂਤਾ ਜੀ ਨੂੰ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਮੋਹਤਬਰ ਸਖਸ਼ੀਅਤਾਂ ਨੇ ਪਹੁੰਚ ਕੇ ਹਜ਼ਾਰਾਂ ਨਮ ਅੱਖਾਂ ਨਾਲ ਸ਼ਰਧਾਂਜਲੀਆਂ ਭੇਂਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਬੰਤ ਸਰਕਾਰ ਜੀ, ਦੀਪਕ ਬਾਲੀ, ਅਵਿਨਾਸ਼ ਰਾਏ ਖੰਨਾ, ਠੇਕੇਦਾਰ ਕੁਲਭੂਸ਼ਨ ਸ਼ੌਰੀ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਰਜਿੰਦਰ ਸਿੰਘ ਸ਼ੂਕਾ, ਦਰਸ਼ਨ ਸਿੰਘ ਮੱਟੂ, ਕੈਪਟਨ ਆਰ.ਐਸ. ਪਠਾਨੀਆਂ, ਡਾਕਟਰ ਅਜੈ ਬੱਗਾ, ਰਾਣਾ ਚੰਦਰਭਾਨ, ਕੁਲਵਿੰਦਰ ਬਿੱਟੂ, ਸ਼ੁਭਮ ਸ਼ਰਮਾ, ਕੁਲਵਿੰਦਰ ਸੰਘਾ, ਹਰਪਾਲ ਸਿੰਘ ਬੇਦੀ, ਰਾਜੀਵ ਰਾਣਾ, ਯੋਗਰਾਜ ਗੰਭੀਰ, ਅਮਨਦੀਪ ਅਰੋੜਾ, ਰਾਜ ਕੁਮਾਰ ਰਾਣਾ, ਰਾਕੇਸ਼ ਕਪੂਰ, ਕਰਮਜੀਤ ਹਸਤੀਰ ਅਤੇ ਸੰਦੀਪ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਮੋਹਤਬਰ ਸਖਸ਼ੀਅਤਾਂ ਹਾਜ਼ਰ ਸਨ।
