ਰੈਡ ਕਰਾਸ ਦਿਵਸ ਤੇ ਖੂਨਦਾਨ ਕਰਨਾ ਮਾਨਵਤਾ ਦੀ ਸੇਵਾ ਲਈ ਚੰਗੀ ਪਹਿਲ – ਡਿਪਟੀ ਕਮਿਸ਼ਨਰ

0

ਅੰਮ੍ਰਿਤਸਰ 08 ਮਈ( ਮਨਜੀਤ ਸ਼ੇਰਗਿੱਲ )

ਸ੍ਰੀ ਦਲਵਿੰਦਰਜੀਤ ਸਿੰਘ, ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਰੈਡ ਕਰਾਸ ਸੁਸਾਇਟੀ, ਅੰਮ੍ਰਿਤਸਰ ਦੀ ਅਗਵਾਈ ਹੇਠ ਅੱਜ ਰੈਡ ਕਰਾਸ ਭਵਨ, ਅੰਮ੍ਰਿਤਸਰ ਵਿਖੇ ਵਿਸ਼ਵ ਰੈਡ ਕਰਾਸ ਦਿਵਸ ਆਯੋਜਿਤ ਕੀਤਾ ਗਿਆ । ਇਹ ਦਿਹਾੜਾ ਰੈਡ ਕਰਾਸ ਦੇ ਬਾਨੀ ਅਤੇ ਪਿਤਾਮਾ ਸਰ ਹੈਨਰੀ ਡੁਨਟ ਨੂੰ ਸਮਰਪਿਤ ਹੈ । ਇਸ ਸਮਾਰੋਹ ਵਿੱਚ ਵੱਖ ਵੱਖ ਐਨ ਜੀ ਓ ਦੇ ਨਾਮੁੰਦੀਆ ਯੂਥ ਕਲੱਬਾ ਅਤੇ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਮੌਕੇ ਤੇ ਸ੍ਰੀਮਤੀ ਪ੍ਰਗਤੀ ਸੇਠੀ,ਪੀ ਸੀ ਐਸ, ਆਨਰੇਰੀ ਸਕੱਤਰ, ਰੈਡ ਕਰਾਸ ਸੁਸਾਇਟੀ, ਅੰਮ੍ਰਿਤਸਰ ਨੇ ਹੜ੍ਹਾਂ ਵਿੱਚ ਕੰਮ ਕਰਨ ਵਾਲੀਆ ਸੰਸਥਾਵਾ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਹੇਨਰੀ ਡੁਨਟ ਨੂੰ ਸ਼ਰਧਾਜਲੀ ਪੇਸ਼ ਕੀਤੀ ਅਤੇ ਸਭ ਨੂੰ ਮਿਲ ਜੁਲ ਕੇ ਮਾਨਤਵਾ ਦੇ ਕੰਮਾਂ ਦੀ ਸੇਵਾ ਲਈ ਅਪੀਲ ਕੀਤੀ ।

ਇਸ ਮੌਕੇ ਤੇ ਸ਼੍ਰੀ ਸੈਮਸਨ ਮਸੀਹ, ਕਾਰਜਕਾਰੀ ਸਕੱਤਰ, ਰੈਡ ਕਰਾਸ ਨੇ ਆਏ ਹੋਏ ਸਾਰੇ ਪ੍ਰਤੀ ਭਾਗਿਆਂ, ਰੈਡ ਕਰਾਸ ਦੇ ਮੈਬਰ ਅਤੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਅਤੇ ਰੈਡ ਕਰਾਸ ਦੇ ਕੰਮਾਂ ਬਾਰੇ ਇੱਕ ਵਿਸਤ੍ਰਿਤ ਰਿਪੋਰਟ ਸਾਂਝੀ ਕੀਤੀ। ਇਸ ਮੌਕੇ ਦੇ ਮੁੱਖ ਮਹਿਮਾਨ ਸ਼੍ਰੀ ਇੰਦਰਬੀਰ ਸਿੰਘ ਨਿੱਜਰ, ਸਾਬਕਾ ਮੰਤਰੀ ਅਤੇ ਐਮ ਐਲ ਏ ਨੇ ਆਪਣੇ ਸੰਬੋਧਨ ਵਿੱਚ ਮਾਨਵਤਾ ਦੀ ਸੇਵਾ ਰੈਡ ਕਰਾਸ ਸੁਸਾਇਟੀ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦਾ ਦਿਹਾੜਾ ਸਰ ਹੈਨਰੀ ਡੋਨੇਟ ਜੋ ਕਿ ਰੈਡ ਕਰਾਸ ਦੇ ਬਾਨੀ ਹਨ ਉਨ੍ਹਾ ਨੂੰ ਸਮਰਪਿਤ ਕੀਤਾ ਹੈ ।ਇਸ ਮੌਕੇ ਤੇ ਉਨ੍ਹਾਂ ਨੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ । ਜਿਸ ਵਿੱਚ 53 ਨੌਜਵਾਨਾਂ ਵੱਲੋ ਖੂਨਦਾਨ ਕੀਤਾ ਗਿਆ । ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਹਾੜਾ ਵਿਸ਼ਵ ਭਰ ਦੇ 191 ਮੁਲਕਾਂ ਵਿੱਚ ਬਰੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਦਿਹਾੜੇ ਦੇ ਥੀਮ “United in Humanity ” ਨੂੰ ਧਿਆਨ ਵਿੱਚ ਰੱਖਦੇ ਹੋਏ ਮਨੁੱਖਤਾ ਦੀ ਸੇਵਾ ਵਿੱਚ ਗਰੀਬਾਂ, ਬੱਚਿਆਂ, ਬਜੁਰਗਾਂ, ਮਹਿਲਾਵਾਂ, ਅਪਾਹਿਜਾਂ ਦੀ ਸੇਵਾ ਲਈ ਅੱਗੇ ਆਈਏ ਤਾਂ ਜੋ ਅਸੀ ਇੱਕ ਜਿੰਮੇਵਾਰ ਨਾਗਰਿਕ ਬਣਿਏ ਅਤੇ ਆਪਸੀ ਸਦਭਾਵ ਅਤੇ ਭਾਈਚਾਰੇ ਨੂੰ ਮਜਬੂਤ ਕਰੀਏ । ਇਸ ਦੇ ਨਾਲ ਹੀ ਕਾਰਜਕਾਰੀ ਸਕੱਤਰ ਨੇ ਦੱਸਿਆ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਜਿਲ੍ਹੇ ਵਿੱਚ ਵਿਸ਼ੇਸ਼ ਰੂਪ ਵਿੱਚ ਕੈਂਸਰ ਪੀੜਤਾਂ, ਕਿਡਨੀ ਪੀੜਤਾਂ ਅਤੇ ਗਰੀਬ ਮਰੀਜਾਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਨੇ ਰੈਡ ਕਰਾਸ ਨੂੰ ਆਦੇਸ਼ ਦਿੱਤਾ ਹੈ ਕਿ ਬੇਸਹਾਰਾ, ਵਿਧਵਾਵਾਂ, Special abled ਬੱਚਿਆਂ ਦੀ ਵਿਸ਼ੇਸ਼ ਤੌਰ ਤੇ ਸਹਾਇਤਾ ਕੀਤੀ ਜਾਵੇ।

ਅੱਜ ਦੇ ਇਸ ਦਿਹਾੜੇ ਤੇ ਡਾ. ਇੰਦਰਬੀਰ ਸਿੰਘ ਨਿਜਰ ਐਮ ਐਮ ਏ ਵੱਲੋ ਇਸ ਜਿਲ੍ਹੇ ਵਿੱਚ ਚੰਗੇ ਕੰਮ ਕਰਨ ਵਾਲੇ ਵੱਖ ਵੱਖ ਸ਼ਖਸ਼ੀਅਤਾਂ ਅਤੇ ਐਨ ਜੀ ਓ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸ਼੍ਰੀ ਗੁਰਸ਼ਰਨ ਸਿੰਘ, ਸ੍ਰੀ ਰਜੇਸ਼ ਸ਼ਰਮਾ ਡੀ ਓ, ਸ੍ਰੀ ਮਨਪ੍ਰੀਤ ਸਿੰਘ ਸਰਬੱਤ ਦਾ ਭੱਲਾ ਟਰਸਟ, ਸ਼੍ਰੀ ਰਜਿੰਦਰਪਾਲ ਕੋਰ, ਏ ਸੀ ਐਸ ਸ਼ਾਮਲ ਸਨ ।

Leave a Reply

Your email address will not be published. Required fields are marked *