ਨਗਰ ਕੌਂਸਲ ਫਿਲੌਰ ਦੇ ਹੜਤਾਲੀ ਸਫ਼ਾਈ ਕਾਮਿਆਂ ਦੇ ਦੂਸਰੇ ਦਿਨ ਦੇ ਸੰਘਰਸ਼ ਵਿੱਚ ਸ਼ਾਮਿਲ ਹੋਏ ਲੋਕ ਇਨਸਾਫ਼ ਮੰਚ ਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂ

ਫਿਲੌਰ/ਅੱਪਰਾ, 8 ਮਈ (ਦੀਪਾ)- ਪਿੱਛਲੇ ਦਿਨਾਂ ਤੋਂ ਮਿਉਂਸਪਲ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਫਿਲੌਰ ਦੇ ਸਫ਼ਾਈ ਕਰਮਚਾਰੀ ਕੰਮ ਛੋੜ ਹੜਤਾਲ਼ ਤੇ ਹਨ ਜਿਸ ਦੇ ਦੂਸਰੇ ਦਿਨ ਅੱਜ ਵੱਖ ਵੱਖ ਭਰਾਤਰੀ ਜਥੇਬੰਦੀਆਂ ਵਲੋਂ ਧਰਨੇ ਵਿੱਚ ਸ਼ਾਮਿਲ ਹੋ ਕੇ ਸਮਰਥਨ ਦਾ ਐਲਾਨ ਕੀਤਾ ਗਿਆ। ਇਸ ਸਮੇਂ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਅਤੇ ਮਾਸਟਰ ਹੰਸ ਰਾਜ ਵਲੋਂ ਖ਼ਾਸ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਜਰਨੈਲ ਫਿਲੌਰ ਨੇ ਕਿਹਾ ਕਿ ਸਫ਼ਾਈ ਕਾਮਿਆਂ ਦੀ ਹੜਤਾਲ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਰਾਕੇਸ਼ ਕਾਲੀਆ ਸਾਬਕਾ ਕੌਂਸਲਰ, ਸੁਰਿੰਦਰ ਕੈਂਥ ਸਾਬਕਾ ਕੌਂਸਲਰ, ਸਮਾਜ ਸੇਵਕ ਸੋਨੂੰ ਪੰਮਾ ਸ਼ਿਵ ਨੰਦਾ ਆਦਿ ਹਾਜ਼ਰ ਸਨ। ਇਸ ਮੌਕੇ ਸਫ਼ਾਈ ਕਾਮਿਆਂ ਦੇ ਆਗੂਆਂ ਪ੍ਰਧਾਨ ਮਨੀ ਲਾਲ, ਵਾਈਸ ਪ੍ਰਧਾਨ ਰਜਿੰਦਰ ਕੁਮਾਰ, ਜਨਰਲ ਸਕੱਤਰ ਰਾਮ ਲਾਲ ਉਰਫ ਅਸ਼ੋਕ ਕੁਮਾਰ, ਜੁਆਇੰਟ ਸਕੱਤਰ ਰਾਜੂ ਘਈ, ਸੰਨੀ ਬੱਬੀ,ਪ੍ਰਚਾਰ ਸਕੱਤਰ ਬੰਟੀ, ਕੈਸ਼ੀਅਰ ਵਿਜੇ ਕੁਮਾਰ, ਸਹਾਇਕ ਕੈਸ਼ੀਅਰ ਪੱਪੂ, ਸਲਾਹਕਾਰ ਸੰਨੀ ਘੇੜਾ, ਬਬਲੀ, ਅਮਨਦੀਪ, ਜਿੰਪੀ ਆਦਿ ਆਗੂਆਂ ਨੇ ਮੰਗਾਂ ਬਾਰੇ ਕਿਹਾ ਕਿ ਪੰਜਾਬ ਸਰਕਾਰ ਪਿੱਛਲੇ ਕਈ ਸਾਲਾਂ ਤੋਂ ਵਾਅਦੇ ਕਰਕੇ ਵੀ ਮੰਗਾਂ ਨਹੀਂ ਮੰਨ ਰਹੀ। ਓਹਨਾਂ ਮੰਗ ਕੀਤੀ ਕਿ ਕੱਚੇ ਸਫ਼ਾਈ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਪੁਰਾਨੀ ਪੈਂਨਸ਼ਨ ਬਹਾਲ ਕੀਤੀ ਜਾਵੇ, ਠੇਕੇਦਾਰੀ ਪ੍ਰਥਾ ਬੰਦ ਕੀਤੀ ਜਾਵੇ, ਸਫ਼ਾਈ ਕਾਮਿਆਂ ਦੀ ਪੱਕੀ ਭਰਤੀ ਕੀਤੀ ਜਾਵੇ, ਅਤੇ ਤਨਖਾਹਾਂ ਵਿੱਚ ਵਾਅਦੇ ਮੁਤਾਬਿਕ ਵਾਧਾ ਕੀਤਾ ਜਾਵੇ। ਇਸ ਮੌਕੇ ਸਫ਼ਾਈ ਕਾਮਿਆਂ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਅਗਰ ਹੜਤਾਲੀ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਸਾਰਕਾਰ ਨੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
