ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਕਰ ਰਹੇ ਨੇ ਕੂੜ ਪ੍ਰਚਾਰ-ਰਣਜੀਤ ਸਿੰਘ ਪਵਾਰ

0

ਫਿਲੌਰ/ਅੱਪਰਾ, 8 ਮਈ (ਦੀਪਾ)-ਭਾਜਪਾ ਜ਼ਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ ਰਣਜੀਤ ਸਿੰਘ ਪਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭਾਜਪਾ ਉੱਤੇ ਲਗਾਏ ਗਏ ਇਲਜ਼ਾਮਾਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਪਵਾਰ ਨੇ ਕਿਹਾ ਕਿ ਪੰਜਾਬ ਵਿੱਚ ਹੋਏ ਬੰਬ ਧਮਾਕਿਆਂ ਪਿੱਛੇ ਭਾਜਪਾ ਦਾ ਹੱਥ ਹੋਣ ਬਾਰੇ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਬਿਆਨ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ।

ਪਵਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਰਗਣਾ ਅਰਵਿੰਦ ਕੇਜਰੀਵਾਲ ਜੋ ਭਗਵੰਤ ਸਿੰਘ ਮਾਨ ਨੂੰ ਕਹਿੰਦੇ ਹਨ, ਉਹ ਬਿਨਾਂ ਸੋਚੇ ਸਮਝੇ ਉਹੀ ਬੋਲ ਦਿੰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਸਭ ਕੁਝ ਦੇਖ ਰਹੀ ਹੈ ਅਤੇ ਇਸ ਤਰ੍ਹਾਂ ਦੀ ਰਾਜਨੀਤੀ ਦਾ ਖ਼ਮਿਆਜ਼ਾ ਆਮ ਆਦਮੀ ਪਾਰਟੀ ਨੂੰ 2027 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ।ਰਣਜੀਤ ਸਿੰਘ ਪਵਾਰ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੋਲ ਆਪਣੇ ਇਲਜ਼ਾਮਾਂ ਸਬੰਧੀ ਕੋਈ ਸਬੂਤ ਹਨ ਤਾਂ ਉਹ ਉਹਨਾਂ ਨੂੰ ਜਨਤਕ ਕਰਨ, ਨਹੀਂ ਤਾਂ ਤੁਰੰਤ ਭਾਜਪਾ ਅਤੇ ਪੰਜਾਬ ਦੀ ਜਨਤਾ ਤੋਂ ਮਾਫ਼ੀ ਮੰਗਣ।ਪਵਾਰ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਅਤੇ ਉਹਨਾਂ ਦਾ ਟੋਲਾ ਇਸ ਗੱਲ ਦਾ ਖ਼ਿਆਲ ਰੱਖੇ ਕਿ ਚੋਣ ਜ਼ਾਬਤਾ ਲੱਗਣ ਵਾਲਾ ਹੈ। ਜਿਸ ਦਿਨ ਚੋਣ ਜ਼ਾਬਤਾ ਲੱਗ ਗਿਆ, ਉਸ ਦਿਨ ਤੁਹਾਡੀ ਸੱਤਾ ਦੀ ਤਾਕਤ ਹਵਾ ਹੋ ਜਾਵੇਗੀ, ਜੋ ਮੁੜ ਕਦੇ ਵਾਪਸ ਨਹੀਂ ਆਵੇਗੀ ਇਸ ਲਈ ਬਹੁਤ ਸੋਚ ਸਮਝ ਕੇ ਬੋਲੋ ਉਹਨਾਂ ਕਿਹਾ ਕਿ ਸੱਤਾ ਦੀ 

ਤਾਕਤ ਦਾ ਇਸਤੇਮਾਲ ਸਿਰਫ ਲੋਕ ਹਿੱਤ ਵਿੱਚ ਹੋਣਾ ਚਾਹੀਦਾ ਨਾ ਕਿ ਨਿੱਜੀ ਸਵਾਰਥ ਲਈ ਪਰ ਹੁਣ ਕੋਈ ਫ਼ਾਇਦਾ ਨਹੀਂ ਲੋਕਾਂ ਨਾਲਹਮਦਰਦੀ ਦਿਖਾਉਣ ਦਾ ਕਿਉਂ ਕਿ ਆਪਪਾਰਟੀ ਆਪਣਾ ਕੀਮਤੀ ਸਮਾਂ ਗਵਾ ਚੁੱਕੀ ਹੈ।

ਪਵਾਰ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਿਰਫ਼ ਭਾਜਪਾ ਨੂੰ ਚਾਹੁੰਦੇ ਹਨ, ਨਾ ਕਿ ਕਿਸੇ ਹੋਰ ਪਾਰਟੀ ਨੂੰ। ਉਹਨਾਂ ਕਿਹਾ ਕਿ ਭਾਜਪਾ ਦੀ ਸਰਕਾਰ ਬਣਦਿਆਂ ਹੀ ਪੰਜਾਬ ਵਿੱਚ ਹਰ ਪਾਸੇ ਖੁਸ਼ੀ ਦੀ ਲਹਿਰ ਦੌੜੇਗੀ ਪਵਾਰ ਨੇ ਕਿਹਾ ਕਿ ਜੋ ਲੋਕ ਪੰਜਾਬ ਵਿੱਚ ਰਹਿ ਕੇ ਬਾਹਰੀ ਤਾਕਤਾਂ ਨਾਲ ਮਿਲ ਕੇ ਪੰਜਾਬ ਦੇ ਅੰਦਰ ਰਹਿ ਕੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹਨ,ਉਹ ਚਾਹੇ ਕਿੰਨਾ ਵੀ ਵੱਡਾ ਚਿਹਰਾ ਕਿਉਂ ਨਾ ਹੋਵੇ ਉਹ ਜਾਂ ਤਾਂ ਪੰਜਾਬ ਛੱਡ ਜਾਣ ਜਾਂ ਸਖਤ ਸਜ਼ਾਵਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਪਵਾਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਵਿਦੇਸ਼ੀ ਤਾਕਤਾਂ ਸਹਾਰਾ ਲੈ ਕੇ ਦੇਸ਼ ਅੰਦਰਤਾਕਤ ਵਿੱਚ ਆਉਣਾ ਚਾਹੁੰਦਾ ਹੈ ਜੋ ਉਸ ਦਾ ਸਪਨਾ ਪੰਜਾਬ ਦੇ ਲੋਕ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ।

Leave a Reply

Your email address will not be published. Required fields are marked *