ਸਰਪੰਚ ਪਤਵਿੰਦਰ ਸਿੰਘ ਬਾਸਮਾ ਕਲੋਨੀ ਨੂੰ ਸਦਮਾ, ਸਹੁਰੇ ਦੀ ਮੌਤ

ਬਨੂੜ 8 ਮਈ (ਰਾਜਿੰਦਰ ਸਿੰਘ )÷ਬਨੂੜ ਨੇੜਲੇ ਪਿੰਡ ਬਾਸਮਾ ਕਲੋਨੀ ਦੇ ਸਰਪੰਚ ਪਤਵਿੰਦਰ ਸਿੰਘ ਨੂੰ ਉਦੋਂ ਅਸਹਿ ਸਦਮਾ ਲੱਗਾ। ਜਦੋਂ ਉਹਨਾਂ ਦੇ ਸਹੁਰੇ ਸੁਰਜੀਤ ਸਿੰਘ ਗਿੱਲ ਦਾ ਬੀਤੇ ਦਿਨੀ ਅਚਾਨਕ ਮੌਤ ਹੋ ਗਈ। ਦੁੱਖੀ ਪਰਿਵਾਰ ਗੁਰਵਿੰਦਰ ਸਿੰਘ ਗੋਗੀ ਗਿੱਲ ਅਤੇ ਪਤਵਿੰਦਰ ਸਿੰਘ ਸਰਪੰਚ ਬਾਸਮਾ ਕਲੋਨੀ ਨਾਲ ਕਿਸਾਨ ਯੂਨੀਅਨ ਦੇ ਆਗੂਆ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਇਲਾਕੇ ਦੇ ਸਰਪੰਚਾਂ / ਪੰਚਾਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿੱਤੀ 10 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਲਾਂਡਰਾ ਮੁਹਾਲੀ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ।
