ਆਕਸਫੋਰਡ ਸਕੂਲ ਵਿਖੇ ਸ਼ੈਸ਼ਨ 2026-27 ਲਈ ਕੀਤੀ ਗਈ ਸਕੂਲ ਕੌਂਸਲ ਦੀ ਚੋਣ

0

ਭਗਤਾ ਭਾਈਕਾ (ਰਾਜਿੰਦਰਪਾਲ ਸ਼ਰਮਾ)

‘ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈਕਾ ਇਲਾਕੇ ਦੀ ਜਾਣੀ ਪਹਿਚਾਣੀ ਵਿੱਦਿਅਕ

ਸੰਸਥਾ ਹੈ, ਸੰਸਥਾ ਦੇ ਵਿਦਿਆਰਥੀ ਵਿਦੇਸ਼ਾਂ ਵਿੱਚ ਵੀ  ਚੰਗਾ

ਨਾਮਣਾ ਖੱਟ ਰਹੇ ਹਨ। ਸੰਸਥਾ ਵੱਲੋਂ ਵਿਦਿਆਰਥੀਆਂ ਦੇ 

ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ । ਸੰਸਥਾ ਵਿਦਿਆਰਥੀਆਂ ਅੰਦਰ ਵੱਖ – ਵੱਖ ਪ੍ਰਕਾਰ ਦੇ

ਗੁਣ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਵਿੱਦਿਅਕ ਆਦਿ ਪੈਦਾ ਕਰਨ ਲਈ ਹਮੇਸ਼ਾ ਯਤਨਸ਼ੀਲ

ਰਹਿੰਦੀ ਹੈ।ਇਸੇ ਪੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਦਿਆਰਥੀਆਂ ਅੰਦਰ ਲੀਡਰਸ਼ਿਪ ਗੁਣ ਪੈਦਾ

ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਕੌਂਸਲ ਦੀ ਚੋਣ ਕੀਤੀ ਗਈ।ਜਿਸ ਅਧੀਨ ਵੱਖ – ਵੱਖ

ਜਮਾਤਾਂ ਦੇ ਵਿਦਿਆਰਥੀਆਂ ਨੇ ਅੱਗੇ ਆ ਕੇ ਆਪਣਾ ਨਾਮ ਸਕੂਲ ਕੌਂਸਲ ਦੀ ਚੋਣ ਲਈ ਦਰਜ

ਕਰਵਾਇਆ। ਇਨ੍ਹਾਂ ਵਿਦਿਆਰਥੀਆਂ ਦੀ ਕਾਬਲੀਅਤ, ਬੋਲਬਾਣੀ, ਅਨੁਸ਼ਾਸਨ ਆਦਿ ਪੱਖਾਂ ਨੂੰ

ਧਿਆਨ ਵਿੱਚ ਰੱਖਦੇ ਹੋਏ ਬੜੇ ਹੀ ਸੁਚੱਜੇ ਢੰਗ ਨਾਲ ਸਕੂਲ ਕੌਂਸਲ ਦੀ ਚੋਣ ਕੀਤੀ ਗਈ।  ਇਸ ਮੌਕੇ ਪ੍ਰਿੰਸੀਪਲ

 ਰੂਪ ਲਾਲ ਬਾਂਸਲ  ਨੇ ਵਿਿਦਆਰਥੀਆਂ ਨੂੰ ਸਕੂਲ ਕੌਂਸਲ ਦਾ ਮੁੱਖ ਉਦੇਸ਼ ਸਮਝਾਉਂਦੇ

ਹੋਏ ਸਕੂਲ ਕੌਂਸਲ ਦੇ ਵਿਦਿਆਰਥੀਆਂ ਨੂੰ ਬੈਚ ਅਤੇ ਸ਼ੈਸ਼ ਪਹਿਨਾ ਕੇ ਅਲੱਗ – ਅਲੱਗ ਅਹੁਦਿਆਂ

ਨਾਲ ਨਿਵਾਜਿਆ। ਪਰਿਆਂਸ਼ ਬਾਂਸਲ ਜਮਾਤ ਬਾਰਵ੍ਹੀਂ ਰੌਜ਼ ਨੂੰ ਹੈੱਡ ਬੁਆਏ, ਨਮਨੀਤ ਕੌਰ

ਜਮਾਤ ਬਾਰਵ੍ਹੀਂ ਸਨਫਲਾਵਰ ਨੂੰ ਹੈੱਡ ਗਰਲ ਦੇ ਅਹੁਦੇ ਨਾਲ ਨਿਵਾਜਿਆ ਗਿਆ। ਇਸ ਤੋਂ

ਇਲਾਵਾ ਬਲਿਊ ਹਾਊਸ ਦੀ ਵਿਦਿਆਰਥਣ ਪਰਨੀਤ ਕੌਰ ਜਮਾਤ ਨੋਵੀਂ ਡੈਫੋਡਿਲਸ ਨੂੰ ਹਾਊਸ

ਕੈਪਟਨ, ਜੈਸਲੀਨ ਕੌਰ ਜਮਾਤ ਅੱਠਵੀਂ ਰੋਜ਼ ਨੂੰ ਵਾਈਸ ਕੈਪਟਨ, ਦਿਲਰਾਜ ਸਿੰਘ ਜਮਾਤ ਨੋਵੀਂ ਰੋਜ਼

ਨੂੰ ਸਪਰੋਟਸ ਕੈਪਟਨ, ਵਰਨੀਤ ਕੌਰ ਜਮਾਤ ਨੋਵੀਂ ਸਨਫਲਾਵਰ ਨੂੰ ਡਿਸਸਿਪਲਿਨ ਇੰਚਾਰਜ ਅਤੇ

ਸਿਮਰਜੀਤ ਕੌਰ ਜਮਾਤ ਨੋਵੀਂ ਰੋਜ਼ ਨੂੰ ਕਲਚਰਲ ਸੈਕਰੇਟਰੀ ਦੇ ਅਹੁਦੇ ਨਾਲ ਸਨਮਾਨਿਆ ਗਿਆ।ਗਰੀਨ

ਹਾਊਸ ਦੇ ਵਿਦਿਆਰਥੀ ਰਣਵੀਰ ਸਿੰਘ ਜਮਾਤ ਨੋਵੀਂ ਲੋਟਸ ਨੂੰ ਹਾਊਸ ਕੈਪਟਨ, ਮਨਜੋਤ ਕੋਰ

ਜਮਾਤ ਅੱਠਵੀਂ ਰੋਜ਼ ਨੂੰ ਵਾਈਸ ਕੈਪਟਨ, ਸਹਿਜ ਜਿੰਦਲ ਜਮਾਤ ਨੋਵੀਂ ਲੋਟਸ ਨੂੰ ਸਪਰੋਟਸ ਕੈਪਟਨ,

ਕਰਨਵੀਰ ਸਿੰਘ ਜਮਾਤ ਨੋਵੀਂ ਲੋਟਸ ਨੂੰ ਡਿਸਸਿਪਲਿਨ ਇੰਚਾਰਜ ਅਤੇ ਜਸ਼ਨਪ੍ਰੀਤ ਕੋਰ ਜਮਾਤ

ਡੈਫੋਡਿਲਸ ਨੂੰ ਕਲਚਰਲ ਸੈਕਰਟੇਰੀ ਬਣਾਇਆ ਗਿਆ।ਇਸੇ ਤਰ੍ਹਾਂ ਰੈੱਡ ਹਾਊਸ ਦੀ ਵਿਦਿਆਰਥਣ 

ਮਨਰੀਤ ਕੌਰ ਜਮਾਤ ਨੋਵੀਂ ਡੈਫੋਡਿਲਸ ਨੂੰ ਹਾਊਸ ਕੈਪਟਨ, ਮਹਿਕ ਗਰਗ ਜਮਾਤ ਅੱਠਵੀਂ ਰੋਜ਼

ਨੂੰ ਵਾਈਸ ਕੈਪਟਨ, ਅਭਿਜੋਤ ਸਿੰਘ ਜਮਾਤ ਨੋਵੀਂ ਡੈਫੋਡਿਲਸ ਨੂੰ ਸਪਰੋਟਸ ਕੈਪਟਨ, ਪਵਿਤ ਕੌਰ

ਜਮਾਤ ਨੋਵੀਂ ਡੈਫੋਡਿਲਸ ਨੂੰ ਡਿਸਸਿਪਲਿਨ ਇੰਚਾਰਜ ਅਤੇ ਹਰਸ਼ਦੀਪ ਕੌਰ ਜਮਾਤ ਨੋਵੀਂ ਡੈਫੋਡਿਲਸ

ਨੂੰ ਕਲਚਰਲ ਸੈਕਰੇਟਰੀ ਦੇ ਅਹੁਦੇ ਨਾਲ ਸਨਮਾਨਿਆ ਗਿਆ। ਯੈਲੋ ਹਾਊਸ ਦੀ ਵਿਦਿਆਰਥਣ ਸੀਰਤ

ਸੰਧੂ ਜਮਾਤ ਨੋਵੀਂ ਡੈਫੋਡਿਲਸ ਨੂੰ ਹਾਊਸ ਕੈਪਟਨ, ਜਿਗਰ ਸਿੰਘ ਜਮਾਤ ਅੱਠਵੀਂ ਨੂੰ

ਵਾਈਸ ਕੈਪਟਨ, ਫਤਿਹਵੀਰ ਸਿੰਘ ਜਮਾਤ ਨੋਵੀਂ ਡੈਫੋਡਿਲਸ ਡਿਸਸਿਪਲਿਨ ਨੂੰ ਸਪਰੋਟਸ ਕੈਪਟਨ, ਮਨਵੀਰ

ਕੌਰ ਜਮਾਤ ਨੋਵੀਂ ਡੈਫੋਡਿਲਸ ਇੰਚਾਰਜ ਅਤੇ ਹਰਨਿਮਰਤ ਕੋਰ ਜਮਾਤ ਨੋਵੀਂ ਡੈਫੋਡਿਲਸ ਨੂੰ ਕਲਚਰਲ

ਸੈਕਰੇਟਰੀ ਦੇ ਅਹੁਦੇ ਨਾਲ ਨਿਵਾਜਿਆ ਗਿਆ।ਇਸ ਤੋਂ ਇਲਾਵਾ ਦਮਨਜੋਤ ਸਿੰਘ ਜਮਾਤ ਬਾਰਵੀਂ

ਨਾਨਮੈਡੀਕਲ ਨੂੰ ਸਕੂਲ ਸਪੋਰਟਸ ਹੈੱਡ , ਪ੍ਰਭਨੂਰ ਕੌਰ ਜਮਾਤ ਬਾਰਵੀਂ ਲੋਟਸ ਨੂੰ ਸਕੂਲਡਿਸਸਿਪਲਿਨ ਹੈੱਡ, ਮਹਿਕਦੀਪ ਕੋਰ ਜਮਾਤ ਗਿਆਰਵੀਂ ਸਨਫਲਾਵਰ ਨੂੰ ਸਕੂਲ਼ ਕਲਚਰਲ ਹੈੱਡ , ਜੀਨਤ

ਬਾਵਾ ਜਮਾਤ ਗਿਆਰਵੀਂ ਰੋਜ਼ ਨੂੰ ਅੰਗਰੇਜੀ ਲਿਟਰੇਰੀ ਕਲੱਬ ਹੈੱਡ ਏਕਮਜੋਤ ਦਸਵੀਂ ਸਨਫਲਾਵਰ

ਨੂੰ ਪੰਜਾਬੀ ਲਿਟਰੇਰੀ ਕਲੱਬ ਹੈੱਡ ਅਤੇ ਸ਼ਿਫਾਲੀ ਗਰਗ ਜਮਾਤ ਨੋਵੀਂ ਡੈਫੋਡਿਲਸ ਨੂੰ ਹਿੰਦੀ

ਲਿਟਰੇਰੀ ਕਲੱਬ ਹੈੱਡ ਦੇ ਅਹੁਦੇ ਨਾਲ ਨਿਵਾਜਿਆ ਗਿਆ ।ਸਕੂਲ ਦੀ ਹੈੱਡ ਗਰਲ ਨਮਨੀਤ ਕੌਰ ਦੁਆਰਾ

ਸਕੂਲ਼ ਕੌਂਸਲ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਸਹੁੰ

ਚੁਕਾਈ ਗਈ।ਇਸ ਮੌਕੇ ਪ੍ਰਿੰਸੀਪਲ  ਬਾਂਸਲ  ਨੇ ਵੀ ਸਕੂਲ ਕੌਂਸਲ ਦੇ

ਵਿਦਿਆਰਥੀਆਂ ਨੂੰ ਪ੍ਰਾਪਤ ਹੋਏ ਅਹੁਦਿਆਂ ਦੀ ਵਧਾਈ ਦਿੰਦੇ ਹੋਏ ਉਹਨਾਂ ਦੀਆਂ

ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਅਤੇ ਹੱਲਾਸ਼ੇਰੀ ਦਿੱਤੀ ਕਿ ਉਹ ਅੱਗੇ ਆ ਕੇ

ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਣ। ਉਹਨਾਂ ਨੇ ਵਿਦਿਆਰਥੀਆਂ ਨੂੰ

ਪ੍ਰੋਤਸਾਹਿਤ ਕਰਦੇ ਹੋਏ ਆਪਣੇ ਜੀਵਨ ਅੰਦਰ ਲੀਡਰਸ਼ਿਪ ਦੇ ਗੁਣ ਲਿਆਉਣ ਅਤੇ ਚੰਗੇ ਨਾਗਰਿਕ

ਬਣਨ ਲਈ ਕਿਹਾ।ਇਸ ਸਮੇਂ ਸਕੂਲ ਦੇ ਕੁਆਰਡੀਨੇਰਟਰਜ਼ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ।

ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ  ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ

ਮਾਰਕੀਟ ਕਮੇਟੀ ਭਗਤਾ ਭਾਈ ਕਾ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਪਰਮਪਾਲ

ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), , ਸਰਪੰਚ ਗੁਰਮੀਤ

ਸਿੰਘ ਗਿੱਲ (ਵਿੱਤ ਸਕੱਤਰ) ਅਤੇ ਰਾਜਵਿੰਦਰ ਸਿੰਘ (ਜਨਰਲ ਸਕੱਤਰ) ਨੇ ਆਪਣੇ ਅਧਿਆਪਕਾਂ ਅਤੇ

ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਹੌਂਸਲੇ ਨੂੰ ਵਧਾਇਆ ।

Leave a Reply

Your email address will not be published. Required fields are marked *