ਰਿਹਾਇਸ਼ੀ ਖੇਤਰਾਂ ਵਿੱਚੋ ਕਬਾੜ ਦੇ ਖੁੱਲੇ ਗੁਦਾਮ ਉਠਾਉਣ ਦੀ ਮੰਗ

ਭੀਖੀ, (ਬਹਾਦਰ ਖ਼ਾਨ):ਕਸਬੇ ਵਿੱਚ ਵੱਖ-ਵੱਖ ਥਾਵਾ ਤੇ ਰਿਹਾਇਸ਼ੀ ਇਲਾਕੀਆਂ ਵਿੱਚ ਕਬਾੜੀਆਂ ਵੱਲੋਂ ਇਕੱਤਰ ਕਬਾੜ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਨਗਰ ਵਾਸੀ ਪ੍ਰਸ਼ੋਤਮ ਮੱਤੀ, ਸੁਰਿੰਦਰ ਛਿੰਦਾ, ਹਰੀਸ਼ ਗੋਇਲ, ਪੰਪੂਸ਼ ਕੁਮਾਰ, ਰਵਿੰਦਰ ਕੁਮਾਰ, ਸੁਭਾਸ਼ ਮਿੱਤਲ ਅਤੇ ਵਿਕਾਸ ਗਰਗ ਨੇ ਕਿਹਾ ਕਿ ਬਰਨਾਲਾ ਰੋਡ ਤੇ ਰਿਹਾਇਸ਼ੀ ਖੇਤਰਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਕਬਾੜ ਦੇ ਵੱਡੇ ਢੇਰ ਲੱਗੇ ਹੋਏ ਹਨ ਜਿਸ ਕਰਕੇ ਆਲੇ-ਦੁਆਲੇ ਦੇ ਨਾਗਰਿਕਾਂ ਨੂੰ ਮੱਛਰ, ਚੂਹੇ ਅਤੇ ਜ਼ਹਿਰੀਲੇ ਕੀਟਾਂ ਕਾਰਨ ਡੇਗੂ, ਮਲੇਰੀਆਂ ਅਤੇ ਚਿਕਨਗੂਨੀਆਂ ਤੋਂ ਇਲਾਵਾ ਕਈ ਮੋਸਮੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਦਾ ਹੈ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਿਹਤ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਕਈ ਵਾਰ ਬੇਨਤੀ ਕੀਤੀ ਗਈ ਹੈ ਪ੍ਰੰਤੂ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀ ਹੋਈ। ਉੱਧਰ ਕਾਰਜ਼ ਸਾਧਕ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਬਾੜ ਮਾਲਕਾਂ ਨੂੰ ਨੋਟਿਸ ਭੇਜਿਆ ਗਿਆ ਹੈ ਅਤੇ ਜਲਦੀ ਹੀ ਇਸ ਤੇ ਪ੍ਰਭਾਵਿੱਤ ਕਾਰਵਾਈ ਹੋਵੇਗੀ।
