ਸਿਹਤ ਬੀਮਾ ਯੋਜਨਾ ਅਤੇ ਕਿਸਾਨ ਪਹਿਚਾਣ ਪੱਤਰ ਬਣਾਉਣ ਲਈ ਦੂਜੇ ਕੈਂਪ ਦੀ ਸ਼ੁਰੂਆਤ

ਭਗਤਾ ਭਾਈਕਾ ( ਰਾਜਿੰਦਰਪਾਲ ਸ਼ਰਮਾ) ਪਿੰਡ ਦਿਆਲਪੁਰਾ ਮਿਰਜ਼ਾ ਤੋਂ ਆਜ਼ਾਦ ਚੋਣ ਜਿੱਤਣ ਤੋਂ ਬਾਅਦ ਬਲਾਕ ਸੰਮਤੀ ਮੈਂਬਰ ਐਡਵੋਕੇਟ ਲੇਖਪ੍ਰੀਤ ਸਿੰਘ ਵੱਲੋਂ ਲੋਕ ਹਿੱਤ ਦੇ ਕਾਰਜ ਜਾਰੀ ਹਨ। ਇਸੇ ਲੜੀ ਤਹਿਤ ਪਿੰਡ ਦੇ ਲੋਕਾਂ ਦੀ ਸਹੂਲਤ ਲਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਅਤੇ ਕਿਸਾਨ ਕਾਰਡ ਬਣਾਉਣ ਲਈ ਦੂਸਰਾ ਸੱਤ ਰੋਜ਼ਾ ਕੈਂਪ ਪਿੰਡ ਦੇ ਸੇਵਾ ਕੇਂਦਰ ਵਿਖੇ ਲਗਾਇਆ ਗਿਆ। ਇਸ ਕੈਂਪ ਦੀ ਸ਼ੁਰੂਆਤ ਉੱਘੇ ਸਮਾਜ ਸੇਵੀ ਅਤੇ ਟਰਾਂਸਪੋਰਟਰ ਤੀਰਥ ਸਿੰਘ ਸਿੱਧੂ ਵੱਲੋਂ ਰਿਬਨ ਕੱਟਕੇ ਕੀਤੀ ਗਈ । ਇਸ ਮੌਕੇ ਬੋਲਦਿਆਂ ਤੀਰਥ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਕਾਰਜ ਪਿੰਡ ਦੇ ਲੋਕਾਂ ਲਈ ਬਹੁਤ ਜ਼ਰੂਰੀ ਹਨ। ਸਿੱਧੂ ਨੇ ਕਿਹਾ ਕਿ ਆਮ ਗਰੀਬ ਲੋਕਾਂ ਨੂੰ ਇਲਾਜ ਲਈ ਦਰ-ਦਰ ਭਟਕਣਾ ਪੈਦਾ ਹੈ । ਸਾਧਨਾ ਅਤੇ ਜਾਣਕਾਰੀ ਦੀ ਘਾਟ ਕਾਰਨ ਬਹੁਤੇ ਲੋਕ ਇਲਾਜ ਤੋਂ ਬਿਨਾਂ ਹੀ ਰਹਿ ਜਾਂਦੇ ਹਨ। ਸਿੱਧੂ ਨੇ ਐਡਵੋਕੇਟ ਲੇਖਪ੍ਰੀਤ ਅਤੇ ਉਨ੍ਹਾਂ ਦੇ ਸਾਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਐਡਵੋਕੇਟ ਲੇਖਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੜੀਵਾਰ ਦੂਸਰਾ ਕੈਂਪ ਹੈ ਅਤੇ ਇੱਕ ਹਫਤਾ ਲਗਾਤਾਰ ਇਹ ਕਾਰਡ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਪਿੰਡ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਰਕਾਰੀ ਸਹੁਲਤਾਂ ਦਾ ਲਾਭ ਮਿਲ ਸਕੇ। ਇਸ ਲਈ ਹਰੇਕ ਕਿਸਾਨ ਦਾ ਪਹਿਚਾਣ ਪੱਤਰ ਅਤੇ ਹਰੇਕ ਵਿਅਕਤੀ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਬਣਾਇਆ ਜਾਵੇ ਤਾਂ ਕਿ ਲੋੜ ਪੈਣ ਤੇ ਇਹਨਾ ਦੀ ਵਰਤੋਂ ਕੀਤੀ ਜਾ ਸਕੇ।
ਇਸ ਮੌਕੇ ਐਡਵੋਕੇਟ ਕਮਲਜੀਤ ਸਿੰਘ ਸਿੱਧੂ, ਕਿਸਾਨ ਆਗੂ ਮਹਿੰਦਰ ਸਿੰਘ, ਪਰਮਜੀਤ ਸਿੰਘ ਸਿੱਧੂ, ਅੰਮ੍ਰਿਤਪਾਲ ਸਿੰਘ ਲਾਲੀ, ਰਾਜਵਿੰਦਰ ਸਿੰਘ ਸਕਾਈਲਾਰਕ ਆਗੂ ਵਾਰਿਸ ਪੰਜਾਬ ਦੇ, ਸੁਰਿੰਦਰ ਸਿੰਘ, ਵੀਰ ਪ੍ਰਤਾਪ ਸਿੰਘ ਸਿੱਧੂ, ਕੁਲਬੀਰ ਸਿੰਘ ਚੌਹਾਨ, ਡਾ ਮਿੰਟੂ ਸ਼ਰਮਾ, ਅਤੇ ਨਵਰਾਜ ਸਿੰਘ ਹਾਜਿਰ ਸਨ
