ਆਪ ਆਗੂ ਬਲਜਿੰਦਰ ਢਿੱਲੋਂ ਵੱਲੋਂ ਸਨੌਰ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

0

ਦੇਵੀਗੜ੍ਹ /ਪਟਿਆਲਾ 30 ਅਪ੍ਰੈਲ(ਰਾਜਿੰਦਰ ਥਿੰਦ ) 2027ਚ ਆ ਰਹੀਆਂ  ਵਿਧਾਨ ਸਭਾ  ਚੋਣਾਂ ਨੂੰ ਮੁੱਖ ਰੱਖਦਿਆਂ ਸਾਰੀਆਂ ਰਜਸੀ ਪਾਰਟੀਆਂ ਵੱਲੋ ਲੋਕਾਂ ਨਾਲ ਆਪਣਾ ਸੰਪਰਕ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ!  ਇਸ ਦਾ ਮੱਦੇ ਨਜਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ,ਪੰਜਾਬ ਐਗਰੋ ਫੂਡ ਦੇ ਚੇਅਰਮੈਨ ਅਤੇ ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਨੇ ਆਪਣੀ ਲੋਕ ਸਭਾ ਟੀਮ ਸਮੇਤ ਪਟਿਆਲਾ ਦੇ ਹਲਕਾ ਸਨੌਰ ਵਿੱਚ ਪਿੰਡ ਜੁਲਕਾਂ,ਬਿੰਜਲ ਅਤੇ ਹੌਰ ਵੱਖ ਪਿੰਡਾਂ ਦੇ ਵਾਸੀਆਂ ਨਾਲ ਮੁਲਾਕਾਤ ਕੀਤੀ, ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਪੂਰਵਕ ਸੁਣਿਆ ਅਤੇ ਉਹਨਾਂ ਨੂੰ ਜਲਦ ਹੱਲ ਕਰਾਉਣ ਲਈ ਲੋਕਾਂ ਨੂੰ ਵਿਸ਼ਵਾਸ਼ ਦੁਆਇਆ! ਢਿੱਲੋਂ ਵੱਲੋਂ ਆਪਨੀ ਟੀਮ ਨਾਲ ਇਲਾਕੇ ਦਾ ਵਿਸਥਾਰਪੂਰਵਕ ਦੌਰਾ ਕੀਤਾ ਜਾਂ ਰਿਹਾ ਹੈ!

ਇਸ ਮੋਕੇ ਮਦਨ ਮੋਹਨ ਜੁਲਕਾਂ ,ਬੰਟੀ ਬਿੰਜਲ ,ਗ਼ਜਨ ਸਿੰਘ,ਜਸਵੰਤ ਰਾਏ ,ਓਮ ਪ੍ਰਕਾਸ,ਲਖਵਿੰਦਰ ਸਿੰਘ ਸਰਪੰਚ,ਰਜਿੰਦਰ ਸਿੰਘ ਗਿੱਲ ,ਮੀਡੀਆ ਸਲਾਹਕਾਰ ਰਜਿੰਦਰ ਸਿੰਘ ਕੋਹਲੀ ਤੋ ਇਲਾਵਾਂ ਹੋਰ ਸਾਥੀ ਨਾਲ ਮੋਜੂਦ ਸਨ

Leave a Reply

Your email address will not be published. Required fields are marked *