ਸਾਬਕਾ ਐਸ.ਐਚ.ਓ. ਰਿਸ਼ਵਤ ਦੇ ਕੇਸ ਵਿੱਚੋਂ ਬਾਇੱਜਤ ਬਰੀ

0

ਬਰਨਾਲਾ 29 ਅਪ੍ਰੈਲ (ਗੋਬਿੰਦਰ ਸਿੰਘ ਸਿੱਧੂ)ਮਾਨਯੋਗ ਐਡੀਸ਼ਨਲ ਸੈਸ਼ਨਜ਼ ਜੱਜ ਸ੍ਰੀ ਬਿਕਰਮਜੀਤ ਸਿੰਘ ਬਰਨਾਲਾ ਜੀ ਦੀ ਅਦਾਲਤ ਨੇ ਮਿਤੀ:28.04.2026 ਨੂੰ ਦੋਸ਼ੀ ਸੁਖਜਿੰਦਰ ਸਿੰਘ ਐਸ.ਆਈ. (ਐਸ.ਐਚ.ਓ.) ਨੂੰ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸ੍ਰੀ ਸ਼ਿੰਦਰਪਾਲ ਸਿੰਘ ਬਰਾੜ ਅਤੇ ਮੁਨੀਸ਼ ਕੁਮਾਰ ਗਰਗ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਰਿਸਵਤ ਦੇ ਕੇਸ ਵਿੱਚੋਂ ਦੋਸੀ ਨੂੰ ਬਾਇੱਜਤ ਬਰੀ ਕਰਨ ਦਾ ਹੁਕਮ ਸਾਦਰ ਫਰਮਾਇਆ ਹੈ।

ਵਰਨਣਯੋਗ ਹੈ ਕਿ ਉਕਤ ਮੁਕੱਦਮਾ ਲਵ ਕੁਮਾਰ ਪੁੱਤਰ ਦਰਸ਼ਨ ਕੁਮਾਰ ਅਤੇ ਚਮਕੌਰ ਸਿੰਘ ਪੁੱਤਰ ਮੇਜਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਦੋਸੀਆਨ ਦੇ ਖਿਲਾਫ ਮੁਕੱਦਮਾ 8:12 भिडी: 04.03.2023 नेव रढा 386, 506, 120-घी भाष्टी. थी.मी. भडे मैरमठ 7 ਪੀ.ਸੀ. ਐਕਟ ਥਾਣਾ ਭਦੌੜ ਵਿਖੇ ਦਰਜ ਹੋਇਆ। ਇਸ ਮੁਕੱਦਮੇ ਨੂੰ ਸਾਬਤ ਕਰਨ ਦੇ ਲਈ ਮੁਦਈ ਧਿਰ ਵੱਲੋਂ ਕੁੱਲ 8 ਗਵਾਹਾਨ ਦੀ ਗਵਾਹੀ ਅਦਾਲਤ ਰੂਬਰੂ ਕਰਵਾਈ ਗਈ। ਪਰੰਤੂ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸ੍ਰੀ ਸ਼ਿੰਦਰਪਾਲ ਸਿੰਘ ਬਰਾੜ ਅਤੇ ਮੁਨੀਸ਼ ਕੁਮਾਰ ਗਰਗ ਐਡਵੋਕੇਟ ਦੀ ਬਹਿਸ ਵਿੱਚ ਕਿਹਾ ਕਿ ਮੁਦਈਆਨ ਧਿਰ ਦੇ ਵੱਲੋਂ ਦਿੱਤੇ ਗਏ ਬਿਆਨ ਮੁਦਈਆਨ ਦੀ ਕਹਾਣੀ ਨਾਲ ਮੇਲ ਨਹੀਂ ਖਾਂਦੇ ਅਤੇ ਨਾ ਹੀ ਰਿਸਵਤ ਮੰਗਣੀ ਸਾਬਤ ਕਰ ਸਕੇ। ਵਕੀਲ ਸਾਹਿਬਾਨਾਂ ਦੀ ਇਸ ਬਹਿਸ ਤੋਂ ਸਹਿਮਤ ਹੁੰਦੇ ਹੋਏ ਮਾਨਯੋਗ ਐਡੀਸ਼ਨਲ ਸੈਸ਼ਨਜ ਜੱਜ ਸ੍ਰੀ ਬਿਕਰਮਜੀਤ ਸਿੰਘ ਬਰਨਾਲਾ ਜੀ ਦੀ ਅਦਾਲਤ ਨੇ ਦੋਸ਼ੀ ਸੁਖਜਿੰਦਰ ਸਿੰਘ ਐਸ.ਆਈ. (ਐਸ.ਐਚ.ਓ.) ਨੂੰ ਬਾਇੱਜਤ ਬਰੀ ਕਰਨ ਦਾ ਹੁਕਮ ਸਾਦਰ ਫਰਮਾਇਆ।

Leave a Reply

Your email address will not be published. Required fields are marked *