ਮਾਮਲਾ 22 ਏਕੜ ਬਰਨਾਲਾ, ਪੁੱਡਾ ਮਾਰਕੀਟ, ਪਿੰਡ ਧਨੇਰ, ਬਖਤਗੜ ਤੇ ਬਦਰਾ ਵਿਖੇ ਗੈਰ ਕਾਨੂੰਨੀ ਰੁੱਖ ਕੱਟਣ ਦਾ, NGT ਨਵੀ ਦਿੱਲੀ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ 30 ਅਪ੍ਰੈਲ ਨੂੰ ਕਰੇਗੀ ਬਰਨਾਲਾ ਵਿਖੇ ਜਾਂਚ 

0

ਭਦੌੜ/ਰੂੜੇਕੇ ਕਲਾਂ 29 ਅਪ੍ਰੈਲ ( ਸਹਿਬ ਸੰਧੂ) )-ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਵਲੋਂ ਜ਼ਿਲਾ ਬਰਨਾਲਾ ਵਿਖੇ ਹਰੇ ਭਰੇ ਗੈਰ ਕਾਨੂੰਨੀ ਰੁੱਖ ਕੱਟਣ ਸਬੰਧੀ ਜਾਂਚ ਕਰਨ ਲਈ ਕੇਂਦਰ ਦੇ ਵਿਭਾਗਾਂ ਦੀ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀ 30 ਅਪ੍ਰੈਲ ਨੂੰ ਜ਼ਿਲਾ ਬਰਨਾਲਾ ਦੇ 22 ਏਕੜ, ਪੁੱਡਾ ਮਾਰਕੀਟ, ਪਿੰਡ ਧਨੇਰ, ਬਖਤਗੜ ਤੇ ਬਦਰਾ ਵਿਖੇ ਘਟਨਾ ਸਥਾਨਾਂ ਦਾ ਦੌਰਾ ਕਰਕੇ ਜਾਂਚ ਪੜ•ਤਾਲ ਕਰਨਗੇ। ਗਠਿਤ ਕੀਤੀ ਗਈ ਵਿਸ਼ੇਸ਼ ਟੀਮ ਵਲੋਂ ਡੀਡੀਪੀਓ ਬਰਨਾਲਾ, ਬੀਡੀਪੀਓ ਸਹਿਣਾ, ਮਹਿਲ ਕਲਾਂ, ਰਾਮ ਤੀਰਥ ਮੰਨਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ, ਰਾਜੇਸ ਕੁਮਾਰ ਈ.ਓ ਨਗਰ ਸੁਧਾਰ ਟਰੱਸਟ ਬਰਨਾਲਾ, ਸੰਦੀਪ ਸਰਮਾਂ ਐਕਸੀਅਨ ਪੁੱਡਾ ਪਟਿਆਲਾ, ਸਰਪੰਚ ਅਮਨਪ੍ਰੀਤ ਕੌਰ ਧਨੇਰ, ਸਰਪੰਚ ਗ੍ਰਾਮ ਪੰਚਾਇਤ ਬਖਤਗੜ, SSP ਬਰਨਾਲਾ ਆਦਿ ਅਧਿਕਾਰੀਆਂ ਅਤੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੂੰ ਪੜ•ਤਾਲ ਦੋਰਾਨ 30 ਅਪ੍ਰੈਲ ਨੂੰ ਘਟਨਾ ਸਥਾਨਾਂ ’ਤੇ ਸਾਮਲ ਪੜਤਾਲ ਹੋਣ ਲਈ ਨੋਟਿਸ ਭੇਜਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਪਟੀਸਨ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ 140 ਹਰੇ ਭਰੇ ਰੁੱਖ 25 ਏਕੜ ਸਕੀਮ ਵਾਲੀ ਜਮੀਨ ਜਗਾ ਵਿਚੋਂ ਗੈਰ ਕਾਨੂੰਨੀ ਪੁੱਟੇ ਗਏ ਸਨ ਅਤੇ ਪੁੱਡਾ ਮਾਰਕੀਟ ਬਰਨਾਲਾ ਵਿਚੋਂ 100 ਸਾਲ ਨਿੰਮ ਦਾ ਪੁਰਾਣਾ ਰੁੱਖ, ਪਿੰਡ ਬਦਰਾ ਦੀਆਂ ¦ਕ ਰੋਡਾਂ ਤੋਂ 100 ਹਰਿਆ ਭਰਿਆ ਰੁੱਖ, ਪਿੰਡ ਬਖ਼ਤਗੜ ਦੀ ਪੰਚਾਇਤੀ ਜਮੀਨ ਵਿਚੋਂ 20 ਹਰੇ ਭਰੇ ਰੁੱਖ, ਪਿੰਡ ਧਨੇਰ ਵਿਖੇ 40 ਹਰੇ ਭਰੇ ਰੁੱਖ ਗੈਰ ਕਾਨੂੰਨੀ ਪੁੱਟੇ ਗਏ ਸਨ। ਜਿਹਨਾਂ ਸਬੰਧੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਵਿਖੇ ਪਟੀਸਨ ਪਾਈ ਗਈ ਸੀ। 23 ਮਾਰਚ ਨੂੰ ਮਾਨਯੋਗ ਐਨ.ਜੀ.ਟੀ. ਦੇ ਜਸਟਿਸ ਅਤੇ ਮੈਂਬਰ ਸਾਹਿਬਾਨ ਨੇ ਨੈਸ਼ਨਲ ਪ੍ਰਦੂਸ਼ਣ ਕੰਟਰੋਲ ਬੋਰਡ ਦਿੱਲੀ, ਵਾਤਾਵਰਣ ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਚੰਡੀਗੜ•, ਵਣ ਵਿਭਾਗ ਪੰਜਾਬ ਦੇ ਅਧਿਕਾਰੀਆਂ ਦੀ ਸਪੈਸਲ ਟੀਮ ਦਾ ਗਠਨ ਕਰਕੇ ਚਾਰ ਹਫ਼ਤਿਆਂ ਵਿਚ ਕਿੰਨੇ ਰੁੱਖ ਪੁੱਟੇ ਗਏ ਹਨ ਅਤੇ ਕਿਸਨੇ ਪੁੱਟੇ ਹਨ ਸਾਰੇ ਵਿਆਕੀਆਂ ਦੇ ਨਾਮ ਪਤੇ ਆਦਿ ਜਾਂਚ ਦੇ ਹੁਕਮ ਦਿੱਤੇ ਸਨ। NGT ਦੇ ਹੁਕਮਾਂ ਅਨੁਸਾਰ ਕੇਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਿੱਲੀ ਦੇ ਅਧਿਕਾਰੀ ਜੇ.ਪੀ ਮੀਨਾ ਐਸ.ਸੀ.ਈ, ਜਲਵਾਯੂ ਪਰਿਵਰਤਨ ਮੰਤਰਾਲਾ ਚੰਡੀਗੜ ਦੇ  ਅਧਿਕਾਰੀ ਸਨੀ ਗੋਇਲ ਤੇ ਵਣ ਵਿਭਾਗ ਪੰਜਾਬ ਦੇ ਡੀ.ਐਫ.ਓ ਸੰਗਰੂਰ ਟੀਮ ਦੇ ਮੈਂਬਰ 30 ਅਪ੍ਰੈਲ ਨੂੰ ਜ਼ਿਲਾ ਬਰਨਾਲਾ ਦੇ ਘਟਨਾ ਸਥਾਨਾਂ ਤੇ ਜਾ ਕੇ ਜਾਂਚ ਕਰਨਗੇ। ਪਟੀਸਨਰ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਕਿਹਾ ਕਿ ਉਹ ਗਠਿਤ ਕੀਤੀ ਗਈ ਟੀਮ ਨੂੰ ਪੂਰਾ ਸਹਿਯੋਗ ਦੇਣਗੇ ਅਤੇ ਘਟਨਾ ਸਥਾਨਾਂ ਤੇ ਜਾ ਕੇ ਪੜ•ਤਾਲੀਆਂ ਟੀਮ ਨੂੰ ਸਬੂਤ ਪੇਸ ਕਰਨਗੇ। ਉਨਾ ਜ਼ਿਲਾ ਬਰਨਾਲਾ ਦੇ ਸਮੂਹ ਵਾਤਾਵਰਨ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟੀਮ ਨੂੰ ਆਪਣਾ ਪੱਖ ਪੇਸ ਕਰਨ।

Leave a Reply

Your email address will not be published. Required fields are marked *