ਉਗਰਾਹਾਂ ਜੱਥੇਬੰਦੀ ਜਿਲਾ ਪਟਿਆਲਾ ਦਾ ਵੱਫਦ ਬਿਜਲੀ ਬੋਰਡ ਦੇ ਚੇਅਰਮੈਨ ਬਸੰਤ ਗਰਗ ਨੂੰ ਮਿਲਿਆ

ਪਟਿਆਲ਼ਾ 28 ਅਪ੍ਰੈਲ ( ਰਾਜਿੰਦਰ ਸਿੰਘ ਥਿੰਦ)ਬਿਜਲੀ ਕੱਟ ਅਤੇ ਖੇਤੀ ਮੋਟਰਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਵਫਦ PSPCL ਦੇ ਚੇਅਰਮੈਨ ਸ਼੍ਰੀ ਬਸੰਤ ਗਰਗ ਨੂੰ ਮਿਲਿਆ
ਜਿਸ ਦੀ ਅਗਵਾਈ ਜਿਲਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਨੇ ਕੀਤੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਿਲਾ ਜਨਰਲ ਸਕੱਤਰ ਸੁਖਮਿੰਦਰ ਸਿੰਘ ਬਾਰਨ ਨੇ ਦਸਿਆ ਕਿ ਜੱਥੇਬੰਦੀ ਵੱਲੋਂ ਕਿਸਾਨਾਂ ਨੂੰ ਆ ਰਹੀਆਂ ਵਖ ਵਖ ਸਮੱਸਿਆਂਵਾਂ ਤੇ ਭਰਵਾਂ ਵਿਚਾਰ ਵਟਾਂਦਰਾ ਹੋਇਆ ।ਚੇਅਰਮੈਨ ਨੇ ਵਿਸ਼ਵਾਸ ਦਵਾਇਆ ਕਿ ਅੱਗੇ ਤੋਂ ਪਿੰਡਾਂ ਵਿੱਚ ਲਗਾਤਾਰ ਲੱਗ ਰਹੇ ਬਿਜਲੀ ਕਟਾ ਨੂੰ ਬੰਦ ਕਰਕੇ ਬਿਜਲੀ ਦੀ ਨਿਰਵਿਘਨ ਸਪਲਾਈ 24 ਘੰਟੇ ਯਕੀਨੀ ਬਣਾਈ ਜਾਵੇਗੀ। ਮੌਸਮ ਨੂੰ ਧਿਆਨ ਵਿੱਚ ਰੱਖ ਕੇ ਖੇਤੀ ਮੋਟਰਾਂ ਨੂੰ ਸਵੇਰੇ 7 ਵਜੇ ਤੋਂ ਘਟੋ – ਘੱਟ 5 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਬਿਜਲੀ ਟ੍ਰਾਂਸਫਾਰਮਰ ਤੇ ਲਾਇਨਾਂ ਦੀ ਮੁਰੰਮਤ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਹਿਲਾ ਕਰਵਾਈ ਜਾਵੇਗੀ । ਪਿੰਡਾਂ ਦੇ ਵਿੱਚ ਸਮਾਰਟ ਮੀਟਰਾਂ ਦੀ ਥਾਂ ਤੇ ਪਹਿਲਾ ਵਾਲੇ ਹੀ ਮੀਟਰ ਲਗਾਏ ਜਾਣਗੇ। ਅਤੇ ਨਵੇਂ ਲਏ ਜਾਣ ਵਾਲੇ ਕੁਨੈਕਸ਼ਨ ਵਿੱਚ ਵੀ ਪਹਿਲਾਂ ਵਾਲੇ ਮੀਟਰ ਲਗਾਏ ਜਾਣਗੇ।ਛੇਤੀ ਹੀ ਲਾਇੰਨਮੈਨਾ ਅਤੇ ਹੋਰ ਸਟਾਫ ਦੀ ਭਰਤੀ ਜਲਦੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਜੱਥੇਬੰਦੀ ਨੇ ਚੇਅਰਮੈਨ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਬੋਰਡ ਦੇ ਨਿੱਜੀਕਰਨ ਨੂੰ ਰੋਕਿਆ ਜਾਵੇ ਤੇ ਬੋਰਡ ਨੂੰ ਸਰਕਾਰੀ ਹੱਥਾਂ ਵਿੱਚ ਲਿਆ ਜਾਵੇ। ਝੋਨੇ ਦੀ ਬਿਜਾਈ ਸਬੰਧੀ ਸਮਾਂ ਸਾਰਨੀ ਜਲਦੀ ਜਾਰੀ ਕੀਤੀ ਜਾਵੇ। ਪਿੰਡਾਂ ਨਾਲ ਵਿਤਕਰੇਬਾਜੀ ਬੰਦ ਕਰਕੇ ਪਿੰਡਾਂ ਸ਼ਹਿਰਾਂ ਨੂੰ ਇੱਕ ਬਰਾਬਰ ਬਿਜਲੀ ਦਿੱਤੀ ਜਾਵੇ। ਨਾਲ ਹੀ ਖੇਤੀ ਲਈ ਨਵੇਂ ਕੁਨੈਕਸ਼ਨ ਜਾਰੀ ਕੀਤੇ ਜਾਣ।
ਇਸ ਵੱਫਦ ਵਿੱਚ ਜਿਲਾ ਪ੍ਰਧਾਨ ਤੇ ਸਕੱਤਰ ਤੋਂ ਇਲਾਵਾ ਜਗਮੇਲ ਸਿੰਘ ਗਜੇਵਾਸ, ਬਲਰਾਜ ਜੋਸ਼ੀ,ਹਰਦੇਵ ਸਿੰਘ ਘੱਗਾ,ਅਮਰੀਕ ਸਿੰਘ ਘੱਗਾ,ਅਵਤਾਰ ਸਿੰਘ, ਹਰਦੀਪ ਸਿੰਘ ਡਰੋਲੀ, ਹਰਮਨਦੀਪ ਸਿੰਘ ਨੰਦਪੁਰ ਕੇਸ਼ੋ,ਪ੍ਰੇਮ ਸਿੰਘ, ਬਲਦੇਵ ਸਿੰਘ, ਹਰਜੀਤ ਸਿੰਘ ਅਜੈਬ ਸਿੰਘ ਦਫ਼ਤਰੀ ਵਾਲਾ ਤੋਂ ਇਲਾਵਾ ਦਰਜਨਾਂ ਕਿਸਾਨ ਆਗੂ ਹਾਜਰ ਸਨ।
